ਲੱਦਾਖ ''ਚ ਬੱਸ ਪਲਟਣ ਨਾਲ ਉਸ ''ਚ ਫਸੇ 12 ਲੋਕਾਂ ਨੂੰ ਫ਼ੌਜ ਨੇ ਸੁਰੱਖਿਆ ਬਚਾਇਆ

05/24/2022 2:37:33 PM

ਲੇਹ (ਭਾਸ਼ਾ)- ਇੱਥੇ ਇਕ ਹਾਦਸੇ ਤੋਂ ਬਾਅਦ ਬੱਸ ਪਲਟਣ ਨਾਲ ਉਸ 'ਚ ਫਸੇ ਪੰਜ ਬੱਚਿਆਂ ਸਮੇਤ 12 ਯਾਤਰੀਆਂ ਨੂੰ ਫ਼ੌਜ ਨੇ ਸੁਰੱਖਿਅਤ ਬਚਾਇਆ ਅਤੇ ਮੁੱਢਲੀ ਸਹਾਇਤਾ ਪ੍ਰਦਾਨ ਕਰਵਾਈ। ਇਕ ਰੱਖਿਆ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸੋਮਵਾਰ ਨੂੰ ਸ਼ਯੋਕ-ਦੁਰਬੁਕ ਰੋਡ 'ਤੇ 2 ਯਾਤਰੀ ਬੱਸਾਂ ਆਪਸ 'ਚ ਟਕਰਾ ਗਈਆਂ, ਜਿਸ ਤੋਂ ਬਾਅਦ ਇਕ ਵਾਹਨ ਪਲਟ ਗਿਆ। 

ਇਹ ਵੀ ਪੜ੍ਹੋ : 12 ਦਿਨਾਂ ਤੋਂ ਲਾਪਤਾ ਹਰਿਆਣਾਵੀ ਸਿੰਗਰ ਦੀ ਲਾਸ਼ ਮਿੱਟੀ 'ਚ ਦੱਬੀ ਮਿਲੀ ਲਾਸ਼

ਬੁਲਾਰੇ ਨੇ ਦੱਸਿਆ ਕਿ ਦੁਰਬੁਕ ਤੋਂ ਪਰਤ ਰਹੇ ਜੰਮੂ-ਕਸ਼ਮੀਰ ਲਾਈਟ ਇਨਫੈਂਟਰੀ (ਜੇ.ਏ.ਕੇ.ਐੱਲ.ਆਈ.) ਦੇ 12 ਜਵਾਨਾਂ ਦੀ ਟੀਮ ਨੇ ਇਹ ਹਾਦਸਾ ਦੇਖਿਆ ਅਤੇ ਮਦਦ ਲਈ ਅੱਗੇ ਆਏ। ਉਨ੍ਹਾਂ ਕਿਹਾ,''ਦਲ ਤੁਰੰਤ ਹਰਕਤ 'ਚ ਆਇਆ, ਬੱਸ 'ਚ ਫਸੇ ਹੋਏ ਨਾਗਰਿਕਾਂ ਨੂੰ ਬਾਹਰ ਕੱਢਿਆ ਅਤੇ ਮੁਢਲੀ ਸਹਾਇਤਾ ਵੀ ਪ੍ਰਦਾਨ ਕੀਤੀ। ਬੁਲਾਰੇ ਨੇ ਕਿਹਾ ਕਿ ਬਟਾਲੀਅਨ ਹੈੱਡ ਕੁਆਰਟਰ ਤੋਂ ਐਂਬੂਲੈਂਸ ਨਾਲ ਇਕ ਦੂਜਾ ਤੁਰੰਤ ਕਾਰਵਾਈ ਫ਼ੋਰਸ ਵੀ ਭੇਜੀ ਗਈ, ਜਿਸ ਨੇ ਜ਼ਖ਼ਮੀਆਂ ਨੂੰ ਮੈਡੀਕਲ ਮਦਦ ਪ੍ਰਦਾਨ ਕੀਤੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha