ਭਾਰਤੀ ਫੌਜ ਨੇ ਇਸ ਸਾਲ ਘਾਟੀ 'ਚ 150 ਅੱਤਵਾਦੀਆਂ ਨੂੰ ਕੀਤਾ ਢੇਰ

10/05/2017 10:32:27 AM

ਜੰਮੂ— ਪਿਛਲੇ ਸਾਲ ਅੱਤਵਾਦੀਆਂ ਦੀ ਤਾਕਤ ਨੂੰ ਖਤਮ ਕਰਨ ਲਈ ਕੀਤੀ ਗਈ ਸਰਜੀਕਲ ਸਟਰਾਈਕ ਤੋਂ ਬਾਅਦ ਫੌਜ ਨੇ ਇਸ ਸਾਲ ਵੱਖ-ਵੱਖ ਮੁਹਿੰਮਾਂ 'ਚ 150 ਅੱਤਵਾਦੀਆਂ ਨੂੰ ਢੇਰ ਕੀਤਾ ਅਤੇ ਇਸ ਦੌਰਾਨ ਪਾਕਿਸਤਾਨ ਵੱਲੋਂ ਜੰਗਬੰਦੀ ਦੀ 503 ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ।
ਫੌਜ ਸੂਤਰਾਂ ਨੇ ਦੱਸਿਆ ਕਿ ਇਸ ਸਾਲ ਫੌਜ ਨੇ 150 ਅੱਤਵਾਦੀਆਂ ਖਤਮ ਕੀਤੇ ਅਤੇ ਮੁਕਾਬਲਿਆਂ ਦੇ 291 ਘਟਨਾਵਾਂ ਚੋਂ 211 ਨੂੰ ਅਸਫਲ ਕਰ ਦਿੱਤਾ। ਉੱਤਰ ਪੀਰ ਪੰਜਾਲ 'ਚ ਇਸ ਸਮੇਂ 250 ਅੱਤਵਾਦੀ ਸਰਗਰਮ ਹਨ ਅਤੇ 20 ਦੱਖਣੀ ਇਲਾਕੇ 'ਚ ਹਨ। ਪਿਛਲੇ ਕੁਝ ਮਹੀਨਿਆਂ 'ਚ ਇਨ੍ਹਾਂ ਇਲਾਕਿਆਂ 'ਚ ਅੱਤਵਾਦੀਆਂ ਘਟਨਾਵਾਂ 'ਚ ਕਾਫੀ ਤੇਜ਼ੀ ਆਈ ਹੈ ਅਤੇ ਇਨ੍ਹਾਂ ਨੂੰ ਅਸਫਲ ਕਰਨ ਦੀਆਂ ਮੁਹਿੰਮਾਂ ਵੀ ਚਲਾਈਆਂ ਜਾ ਰਹੀਆਂ ਹਨ।
ਫੌਜ ਤੋਂ ਇਲਾਵਾ ਸਰਹੱਦੀ ਸੁਰੱਖਿਆ ਫੋਰਸ ਨੇ ਵੀ 14 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਸੂਤਰਾ ਨੇ ਦੱਸਿਆ ਕਿ ਪਾਕਿਸਤਾਨ ਵੱਲੋ ਇਸ ਸਾਲ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ 'ਚ 503 ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਅਤੇ ਇਸ ਸਾਲ 14 ਭਾਰਤੀ ਜਵਾਨ ਅਜਿਹੀਆਂ ਘਟਨਾਵਾਂ 'ਚ ਸ਼ਹੀਦ ਹੋਏ ਹਨ। ਪਿਛਲੇ ਸਾਲ ਸ਼ਹਾਦਤ ਦਾ ਇਹ ਅੰਕੜਾ ਅੱਠ ਸੀ।