ਕੁਲਗਾਮ ਤੋਂ ਛੁੱਟੀ ’ਤੇ ਆਇਆ ਫ਼ੌਜ ਦਾ ਜਵਾਨ ਲਾਪਤਾ, ਕਾਰ ’ਚ ਮਿਲੇ ਖੂਨ ਦੇ ਨਿਸ਼ਾਨ

07/30/2023 6:27:48 PM

ਜੰਮੂ/ਸ਼੍ਰੀਨਗਰ (ਸੰਜੀਵ)- ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਫ਼ੌਜ ਦਾ ਜਵਾਨ ਜਾਵੇਦ ਅਹਿਮਦ (25) ਸ਼ੱਕੀ ਹਾਲਾਤ ’ਚ ਲਾਪਤਾ ਹੋ ਗਿਆ ਹੈ। ਫ਼ੌਜੀ ਜਵਾਨ ਦੀ ਕਾਰ ’ਚ ਖੂਨ ਦੇ ਨਿਸ਼ਾਨ ਮਿਲੇ ਹਨ। ਅਜਿਹੇ ’ਚ ਪਰਿਵਾਰ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਫ਼ੌਜੀ ਜਵਾਨ ਨੂੰ ਅੱਤਵਾਦੀਆਂ ਨੇ ਅਗਵਾਹ ਕਰ ਲਿਆ ਹੈ। ਸੁਰੱਖਿਆ ਬਲਾਂ ਨੇ ਮਾਮਲੇ ਦਾ ਨੋਟਿਸ ਲੈ ਕੇ ਇਲਾਕੇ ’ਚ ਤਲਾਸ਼ੀ ਮੁਹਿੰਮ ਤੇਜ਼ ਕਰ ਦਿੱਤੀ ਹੈ।

ਫੌਜੀ ਜਵਾਨ ਜਾਵੇਦ ਅਹਿਮਦ ਲੱਦਾਖ ’ਚ ਤਾਇਨਾਤ ਹੈ। ਉਹ ਚਾਰ ਦਿਨ ਪਹਿਲਾਂ ਛੁੱਟੀ ਲੈ ਕੇ ਆਪਣੇ ਪਿੰਡ ਅਸਥਲ ਆਇਆ ਸੀ। ਐਤਵਾਰ ਨੂੰ ਉਸ ਨੇ ਵਾਪਸ ਪਰਤਣਾ ਸੀ ਪਰ ਇਕ ਦਿਨ ਪਹਿਲਾਂ ਉਹ ਲਾਪਤਾ ਹੋ ਗਿਆ। ਜਾਣਕਾਰੀ ਅਨੁਸਾਰ ਜਾਵੇਦ ਅਹਿਮਦ ਸ਼ਨੀਵਾਰ ਸ਼ਾਮ ਨੂੰ ਪੌਣੇ ਅੱਠ ਵਜੇ ਆਪਣੀ ਕਾਰ ’ਚ ਬਾਜ਼ਾਰੋਂ ਸਾਮਾਨ ਲੈਣ ਨਿਕਲਿਆ ਸੀ। ਉਨ੍ਹਾਂ ਦੀ ਕਾਰ ਬਾਅਦ ’ਚ ਲਾਵਾਰਸ ਬਰਾਮਦ ਹੋਈ ਅਤੇ ਫੌਜੀ ਦਾ ਮੋਬਾਇਲ ਫੋਨ ਵੀ ਕਾਰ ਦੇ ਅੰਦਰ ਹੀ ਸੀ। ਉਥੇ ਹੀ ਜਵਾਨ ਦੀ ਕਾਰ ’ਚ ਖੂਨ ਦੇ ਧੱਬੇ ਲੱਗੇ ਸਨ, ਜਿਸ ਨਾਲ ਪਰਿਵਾਰ ਨੂੰ ਸ਼ੱਕ ਹੈ। ਹਾਲਾਂਕਿ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਫੌਜੀ ਨੂੰ ਅਗਵਾਹ ਕਰਨ ਦੀ ਜ਼ਿੰਮੇਵਾਰੀ ਨਹੀਂ ਲਈ ਹੈ। ਫੌਜ ਨੇ ਪੁਲਸ ਦੇ ਨਾਲ ਮਿਲ ਕੇ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਕੇ ਤਲਾਸ਼ੀ ਮੁਹਿੰਮ ਚਲਾਈ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8

DIsha

This news is Content Editor DIsha