ਮੇਜਰ ਗੋਗੋਈ 'ਤੇ ਆਰਮੀ ਚੀਫ ਸਖ਼ਤ, ਕਿਹਾ- ਜੇਕਰ ਦੋਸ਼ੀ ਹੋਏ ਤਾਂ ਮਿਲੇਗੀ ਸਖ਼ਤ ਸਜ਼ਾ

05/25/2018 4:01:06 PM

ਜੰਮੂ— ਸ਼੍ਰੀਨਗਰ ਦੇ ਇਕ ਹੋਟਲ 'ਚ ਲੜਕੀ ਨਾਲ ਐਂਟਰੀ ਨੂੰ ਲੈ ਕੇ ਵਿਵਾਦਾਂ 'ਚ ਫਸੇ ਮੇਜਰ ਲਿਤੁਲ ਗੋਗੋਈ ਦੇ ਮਾਮਲੇ 'ਚ ਆਰਮੀ ਚੀਫ ਨੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਫੌਜ 'ਚ ਕਿਸੇ ਵੀ ਰੈਂਕ ਦਾ ਅਧਿਕਾਰੀ ਕੁਝ ਵੀ ਗਲਤ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸਣਾ ਚਾਹੁੰਦੇ ਹਾਂ ਕਿ ਮੇਜਰ ਲਿਤੁਲ ਗੋਗੋਈ ਇਕ ਲੜਕੀ ਦੇ ਨਾਲ ਹੋਟਲ ਦੇ ਰੂਮ 'ਚ ਜਾਣਾ ਚਾਹੁੰਦੇ ਸਨ ਪਰ ਹੋਟਲ ਸਟਾਫ ਦੇ ਮਨਾ ਕਰਨ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਇਹ ਘਟਨਾਕ੍ਰਮ 23 ਮਈ (ਬੁੱਧਵਾਰ) ਦੀ ਹੈ। ਵੀਰਵਾਰ ਨੂੰ ਜੰਮੂ ਕਸ਼ਮੀਰ ਪੁਲਸ ਨੇ ਮੇਜਰ ਅਤੇ ਲੜਕੀ ਦਾ ਬਿਆਨ ਵੀ ਲਿਆ ਹੈ।
ਘਾਟੀ ਪਹੁੰਚੇ ਆਰਮੀ ਚੀਫ ਨੇ ਇਸ ਮਾਮਲੇ 'ਤੇ ਕਿਹਾ, ''ਜੇਕਰ ਭਾਰਤੀ ਫੌਜ ਦਾ ਕਿਸੇ ਵੀ ਰੈਂਕ ਦਾ ਅਧਿਕਾਰੀ ਗਲਤ ਕਰਦਾ ਹੈ ਤਾਂ ਸਾਨੂੰ ਇਸ ਦੀ ਜਾਣਕਾਰੀ ਮਿਲਦੀ ਹੈ ਤਾਂ ਉਸ ਦੇ ਖਿਲਾਫ ਸਖ਼ਤ ਐਕਸ਼ਨ ਲਿਆ ਜਾਵੇਗਾ। ਜੇਕਰ ਗੋਗੋਈ ਨੇ ਕੁਝ ਗਲਤ ਕੀਤਾ ਤਾਂ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਅਤੇ ਸਜ਼ਾ ਵੀ ਅਜਿਹੀ ਹੋਵੇਗੀ ਕਿ ਦੂਜਿਆਂ ਲਈ ਮਿਸਾਲ ਹੋਵੇਗੀ।''
ਪੂਰਾ ਮਾਮਲਾ
ਬੁੱਧਵਾਰ ਨੂੰ ਸ਼੍ਰੀਨਗਰ ਦੇ ਡਲਗੇਟ ਸਥਿਤ ਇਕ ਹੋਟਲ 'ਚ ਐਂਟਰੀ ਨੂੰ ਲੈ ਕੇ ਗੋਗੋਈ ਅਤੇ ਹੋਟਲ ਸਟਾਫ ਦੇ ਵਿਚਕਾਰ ਝਗੜਾ ਹੋ ਗਿਆ ਸੀ ਕਥਿਤ ਤੌਰ 'ਤੇ ਮੇਜਰ ਗੋਗੋਈ ਉਸ ਕਸ਼ਮੀਰੀ ਲ਼ੜਕੀ ਨਾਲ ਹੋਟਲ ਰੂਮ 'ਚ ਜਾਣਾ ਚਾਹੁੰਦੇ ਸਨ। ਉਨ੍ਹਾਂ ਨੇ ਹੋਟਲ ਦੀ ਉਪਰੀ ਮੰਜਲ 'ਚ ਦੋ ਲੋਕਾਂ ਲਈ ਪਹਿਲਾਂ ਹੀ ਕਮਰਾ ਬੁੱਕ ਕੀਤਾ ਹੋਇਆ ਸੀ।
ਪੁਲਸ ਨੇ ਮੇਜਰ ਦਾ ਬਿਆਨ ਲੈਣ ਤੋਂ ਬਾਅਦ ਉਨ੍ਹਾਂ ਨੂੰ ਯੁਨਿਟ 'ਚ ਵਾਪਸ ਜਾਣ ਦੀ ਆਗਿਆ ਦੇ ਦਿੱਤੀ। ਸੂਤਰਾਂ ਨੇ ਦੱਸਿਆ ਕਿ ਗੋਗੋਈ ਅਜੇ ਤੱਕ ਇਹ ਸਾਫ ਨਹੀਂ ਕਰ ਪਾਏ ਕਿ ਉਨ੍ਹਾਂ ਨੇ ਹੋਟਲ 'ਚ ਰੂਮ ਕਿਉਂ ਬੁੱਕ ਕੀਤਾ ਸੀ।
ਵੀਰਵਾਰ ਨੂੰ ਪੁਲਸ ਨੇ ਲਏ ਮੇਜਰ ਅਤੇ ਲੜਕੀ ਦੇ ਬਿਆਨ
ਪੁਲਸ ਦੇ ਉਚ ਅਧਿਕਾਰੀ ਨੇ ਸੂਤਰਾਂ ਨੂੰ ਦੱਸਿਆ, ''ਅਸੀਂ ਮੈਜਿਸਟ੍ਰੇਟ ਦੀ ਮੌਜ਼ੂਦਗੀ 'ਚ ਬਿਆਨ ਰਿਕਾਰਡ ਕੀਤਾ ਹੈ। ਅਸੀਂ ਉਨ੍ਹਾਂ 'ਤੇ ਦਸਤਾਂਵੇਜ ਦੀ ਵੀ ਜਾਂਚ ਕੀਤੀ ਹੈ। ਜਿਸ ਲੜਕੀ ਦੇ ਬਾਲਗ ਹੋਣ ਦੇ ਪ੍ਰਮਾਣ ਦੇ ਤੌਰ 'ਤੇ ਦਿਖਾਇਆ ਗਿਆ ਸੀ, ਲੜਕੀ ਦੀ ਉਮਰ ਨੂੰ ਲੈ ਕੇ ਛਾਣਬੀਣ ਜਾਰੀ ਹੈ।
ਪੁਲਸ ਦੇ ਮੁਤਾਬਕ, ਪੁੱਛਗਿਛ ਅਤੇ ਪੂਰੀ ਜਾਂਚ ਤੋਂ ਬਾਅਦ ਇਸ 'ਤੇ ਕੋਈ ਐਕਸ਼ਨ ਲਿਆ ਜਾਵੇਗਾ। ਜੇਕਰ ਜ਼ਰੂਰਤ ਹੋਈ ਤਾਂ ਐੈੱਫ.ਆਈ.ਆਰ. ਦਰਜ ਕੀਤੀ ਜਾਵੇਗੀ।