ਸ਼ਿਮਲਾ : ਖੱਡ ''ਚ ਡਿੱਗੀ ਕਾਰ, 3 ਦੀ ਮੌਤ

12/05/2018 4:47:32 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲੇ 'ਚ ਬੁੱਧਵਾਰ ਸਵੇਰੇ ਇਕ ਕਾਰ ਦੇ ਖੱਡ 'ਚ ਡਿੱਗਣ ਕਾਰਨ ਉਸ 'ਚ ਸਵਾਰ ਤਿੰਨ ਵਿਅਕਤੀ ਮਾਰੇ ਗਏ। ਪੁਲਸ ਮੁਤਾਬਕ ਜ਼ੁਬਲ ਥਾਣਾ ਖੇਤਰ ਅਧੀਨ ਆਉਂਦੇ ਨੰਦਪੁਰ ਇਲਾਕੇ 'ਚ ਇਹ ਕਾਰ ਖੱਡ 'ਚ ਡਿੱਗੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਹਾਦਸੇ ਦੇ ਸ਼ਿਕਾਰ ਗੱਡੀ ਦਾ ਡਰਾਈਵਰ ਗੋਪਾਲ, ਮੋਹਨ ਸਿੰਘ ਪੁੱਤਰ ਮਨੀਰਾਮ ਪਿੰਡ ਸਨੋਲੀ ਨੰਦਪੁਰ, ਰਮੇਸ਼ ਕੁਮਾਰ ਪੁੱਤਰ ਰਾਮ ਪਿੰਡ ਸਨੋਲੀ ਨੰਦਪੁਰ ਦੇ ਰਹਿਣ ਵਾਲੇ ਦੱਸੇ ਜੇ ਰਹੇ ਹਨ। ਫਿਲਹਾਲ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਚਲ ਸਕਿਆ। ਪੁਲਸ ਛਾਣਬੀਣ 'ਚ ਜੁਟੀ ਹੋਈ ਹੈ।

Neha Meniya

This news is Content Editor Neha Meniya