ਵਿਕਾਸ 'ਚ ਹਿਮਾਚਲ ਦੀ ਹਰ ਸੰਭਵ ਸਹਾਇਤਾ ਕਰਾਂਗਾ: ਅਨੁਰਾਗ ਠਾਕੁਰ

06/08/2019 1:57:28 PM

ਸ਼ਿਮਲਾ—ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆ ਦੇ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਸੂਬੇ ਦੇ ਵਿਕਾਸ 'ਚ ਕੇਂਦਰ ਤੋਂ ਹਰ ਸੰਭਵ ਮਦਦ ਮਿਲੇਗੀ। ਇਸ ਦੇ ਲਈ ਮੁੱਖ ਮੰਤਰੀ ਜੈਰਾਮ ਠਾਕੁਰ ਦੇ ਨਾਲ ਟੈਪਲੇਟ ਤਿਆਰ ਕੀਤਾ ਗਿਆ ਹੈ, ਜਿਸ ਵਿਭਾਗ ਨੂੰ ਜੋ ਵੀ ਮਦਦ ਚਾਹੀਦੀ ਹੋਵੇਗੀ ਉਹ ਉਪਲੱਬਧ ਕਰਵਾਈ ਜਾਵੇਗੀ। ਦੱਸ ਦੇਈਏ ਕਿ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਆਪਣੇ ਨਗਰ ਪਹੁੰਚੇ ਅਨੁਰਾਗ ਨੇ ਊਨਾ 'ਚ ਆਯੋਜਿਤ ਸਵਾਗਤ ਪ੍ਰੋਗਰਾਮ 'ਚ ਜਨਤਾ ਨੂੰ ਭਰੋਸਾ ਦਿੱਤਾ। ਉਨ੍ਹਾਂ ਨੇ ਸੂਬੇ 'ਚ ਸਭ ਤੋਂ ਵੱਡੀ ਭਾਜਪਾ ਦੀ ਜਿੱਤ ਦਾ ਕ੍ਰੈਡਿਟ ਸਰਕਾਰ ਅਤੇ ਸੰਗਠਨ ਨੂੰ ਦਿੱਤਾ ਹੈ ਅਤੇ ਕਿਹਾ ਹੈ ਕਿ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਸੂਬਾ ਸੰਗਠਨ ਦੇ ਮੁਖੀ ਸਤਪਾਲ ਸੱਤੀ ਨੇ ਜਿਸ ਤਰ੍ਹਾਂ ਕੰਮ ਕੀਤਾ, ਉਸ ਦੇ ਬਦਲੇ ਭਾਜਪਾ 70 ਸਾਲਾਂ 'ਚ ਇੰਨੀ ਵੱਡੀ ਰਿਕਾਰਡ ਜਿੱਤ ਦਰਜ ਕਰ ਸਕੀ ਹੈ।

ਅਨੁਰਾਗ ਠਾਕੁਰ ਦਾ ਊਨਾ ਪਹੁੰਚਣ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਹੈ ਕਿ ਹਿਮਾਚਲ ਨੂੰ ਵਿਕਾਸ ਦੀ ਨਵੀਆਂ ਉਚਾਈਆਂ 'ਤੇ ਪਹੁੰਚਾਉਣ ਲਈ ਮਿਲ ਕੇ ਕੰਮ ਕਰਾਂਗੇ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ 5 ਜੁਲਾਈ ਨੂੰ ਬਜਟ ਪੇਸ਼ ਕਰੇਗੀ। ਅਨੁਰਾਗ ਠਾਕੁਰ ਦਾ ਊਨਾ, ਜ਼ਿਲਾ ਕਾਂਗੜਾ ਦੇ ਦੇਹਰਾ ਅਤੇ ਹਮੀਰਪੁਰ 'ਚ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ 'ਤੇ ਅਨੁਰਾਗ ਠਾਕੁਰ ਨੇ ਕਿਹਾ ਹੈ ਕਿ ਉਹ ਮਾਣ ਵੀ ਮਹਿਸੂਸ ਕਰ ਰਹੇ ਹਨ ਕਿ ਹਮੀਰਪੁਰ ਸੰਸਦੀ ਖੇਤਰ ਦੀ ਜਨਤਾ ਨੇ ਚੌਥੀ ਵਾਰ ਅਤੇ ਪਿਛਲੀਆਂ ਚੋਣਾਂ ਤੋਂ ਚਾਰ ਗੁਣਾ ਵਾਧਾ ਕਰ ਕੇ ਸੰਸਦ ਮੈਂਬਰ ਬਣਾ ਕੇ ਭੇਜਿਆ ਹੈ। ਇਸ ਲਈ ਚਾਰ ਗੁਣਾ ਵਿਕਾਸ ਲਈ ਵਚਨਬੱਧ ਹਾਂ। 

ਇਸ ਮੌਕੇ 'ਤੇ ਪਿੰਡ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ ਵੀਰੇਂਦਰ ਕੁੰਵਰ, ਭਾਜਪਾ ਸੂਬਾ ਪ੍ਰਧਾਨ ਸਤਪਾਲ ਸੱਤੀ, ਵਿਧਾਇਕ ਬਲਵੀਰ ਚੌਧਰੀ, ਰਾਜੇਸ਼ ਠਾਕੁਰ, ਹਿਮੁੜਾ ਪ੍ਰਧਾਨ ਪਰਵੀਣ ਸ਼ਰਮਾ, ਹਿਮਾਚਲ ਪ੍ਰਦੇਸ਼ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਉਪ ਪ੍ਰਧਾਨ ਪ੍ਰੋ. ਰਾਮਕੁਮਾਰ, ਭਾਜਪਾ ਸੂਬਾ ਬੁਲਾਰਾ ਰਣਧੀਰ ਸ਼ਰਮਾ, ਸਾਬਕਾ ਵਿਧਾਇਕ ਸੁਸ਼ਮਾ ਸ਼ਰਮਾ, ਭਾਜਪਾ ਜ਼ਿਲਾ ਪ੍ਰਧਾਨ ਅਤੇ ਏ. ਪੀ. ਐੱਮ. ਸੀ. ਦੇ ਪ੍ਰਧਾਨ ਬਲਬੀਰ ਬੱਗਾ, ਜ਼ਿਲਾ ਭਾਜਪਾ ਮਹਾਂਮੰਤਰੀ ਯਸ਼ਪਾਲ ਰਾਣਾ, ਜ਼ਿਲਾ ਭਾਜਪਾ ਮੀਡੀਆ ਮੁਖੀ ਰਾਜਕੁਮਾਰ ਪਠਾਨੀਆ, ਦੇਸਰਾਜ ਰਾਣਾ ਸਮੇਤ ਕਈ ਹੋਰ ਵਰਕਰ ਵੀ ਪਹੁੰਚੇ। ਦੱਸਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਅਨੁਰਾਗ ਠਾਕੁਰ ਨੇ ਮਾਤਾ ਚਿੰਤਪੂਰਨੀ ਦੇ ਦਰਬਾਰ 'ਚ ਪੂਜਾ ਕੀਤੀ, ਜਿੱਥੇ ਪੁਜਾਰੀਆਂ ਨੇ ਯਾਦਗਿਰੀ ਚਿੰਨ ਦੇ ਕੇ ਸਨਮਾਨਿਤ ਕੀਤਾ।

Iqbalkaur

This news is Content Editor Iqbalkaur