ਅਨੁਰਾਗ ਠਾਕੁਰ ਨੇ ਫਿਰ ਦਿੱਤਾ ਵਿਵਾਦਿਤ ਬਿਆਨ

02/04/2020 4:26:15 PM

ਸ਼ਿਮਲਾ—ਵਿੱਤ ਰਾਜ ਮੰਤਰੀ ਅਤੇ ਭਾਜਪਾ ਨੇਤਾ ਅਨੁਰਾਗ ਠਾਕੁਰ ਨੇ ਆਪਣੇ 'ਗੋਲੀ ਮਾਰੋ' ਵਾਲੇ ਵਿਵਾਦਿਤ ਬਿਆਨ ਤੋਂ ਬਾਅਦ ਹੁਣ ਇੱਕ ਵਾਰ ਫਿਰ ਚਰਚਾ ਦਾ ਵਿਸ਼ਾ ਬਣ ਗਏ ਹਨ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਨੁਰਾਗ ਠਾਕੁਰ ਨੇ ਕਿਹਾ,''ਲੋਕਤੰਤਰ 'ਚ ਹਿੰਸਾ ਦਾ ਕੋਈ ਸਥਾਨ ਨਹੀਂ, ਵੋਟ ਦੀ ਵਰਤੋਂ ਸਹੀਂ ਤਰੀਕੇ ਨਾਲ ਇੰਝ ਕਰੋ ਕਿ ਬੁਲੇਟ 'ਤੇ ਬੈਲੇਟ ਭਾਰੀ ਪਵੇ, ਅਜਿਹਾ ਹੋਣਾ ਚਾਹੀਦਾ ਹੈ।''

ਦੱਸਣਯੋਗ ਹੈ ਕਿ ਦਿੱਲੀ ਦੇ ਰਿਠਾਲਾ ਭਾਜਪਾ ਉਮੀਦਵਾਰਾਂ ਦੇ ਸਮਰਥਨ 'ਚ ਆਯੋਜਿਤ ਰੈਲੀ ਦੌਰਾਨ ਅਨੁਰਾਗ ਠਾਕੁਰ ਨੇ 'ਗੋਲੀ ਮਾਰੋ ਗੱਦਾਰਾਂ ਨੂੰ' ਦੇ ਨਾਅਰੇ ਲਗਾਏ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਰਿਠਾਲਾ ਤੋਂ ਭਾਜਪਾ ਦੇ ਉਮੀਦਵਾਰ ਮਨੀਸ਼ ਚੌਧਰੀ ਦੇ ਸਮਰਥਨ 'ਚ ਇਕ ਜਨਸਭਾ 'ਚ ਠਾਕੁਰ ਨੇ ਸ਼ਾਹੀਨ ਬਾਗ 'ਚ ਨਾਗਰਿਕਤਾ ਕਾਨੂੰਨ ਖਿਲਾਫ ਚੱਲ ਰਹੇ ਪ੍ਰਦਰਸ਼ਨ ਅਤੇ ਕਥਿਤ ਦੇਸ਼ ਵਿਰੋਧੀ ਨਾਅਰਿਆਂ ਤੋਂ ਵਿਰੋਧੀ ਪਾਰਟੀਆਂ ਨੂੰ ਜੋੜਿਆ ਅਤੇ ਭੀੜ ਨੂੰ ਵਿਵਾਦਿਤ ਨਾਅਰੇ ਲਗਾਉਣ ਨੂੰ ਕਿਹਾ ਸੀ।

Iqbalkaur

This news is Content Editor Iqbalkaur