ਦਿੱਲੀ ਚੋਣ : ਭੜਕਾਊ ਭਾਸ਼ਣ ''ਤੇ ਘਿਰੇ ਅਨੁਰਾਗ ਠਾਕੁਰ ਤੇ ਪ੍ਰਵੇਸ਼ ਵਰਮਾ, EC ਨੇ ਮੰਗਿਆ ਜਵਾਬ

01/28/2020 9:13:44 PM

ਨਵੀਂ ਦਿੱਲੀ — ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫਤਰ ਨੇ ਵਿਧਾਨ ਸਭਾ ਚੋਣ ਲਈ ਭਾਜਪਾ ਉਮੀਦਵਾਰਾਂ ਦੇ ਸਮਰਥਨ 'ਚ ਪ੍ਰਚਾਰ ਕਰਦੇ ਹੋਏ ਪਾਰਟੀ ਦੇ ਸੰਸਦਾਂ-ਅਨੁਰਾਗ ਠਾਕੁ ਅਤੇ ਪ੍ਰਵੇਸ਼ ਵਰਮਾ ਵੱਲੋਂ ਇਸਤੇਮਾਲ ਕੀਤੀ ਗਈ ਭੜਕਾਊ ਭਾਸ਼ਾ 'ਤੇ ਮੰਗਲਵਾਰ ਨੂੰ ਚੋਣ ਕਮਿਸ਼ਨ ਨੂੰ ਰਿਪੋਰਟ ਸੌਂਪ ਦਿੱਤੀ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਕ ਚੌਣ ਰੈਲੀ 'ਚ ਭਾਜਪਾ ਨੇਤਾ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਸੀ.ਏ.ਏ. ਵਿਰੋਧ ਪ੍ਰਦਰਸ਼ਨਕਾਰੀਂ 'ਤੇ ਵਰ੍ਹਣ ਤੋਂ ਬਾਅਦ ਭੀੜ੍ਹ ਨੂੰ- 'ਦੇਸ਼ ਦੇ ਗੱਦਾਰਾਂ ਨੂੰ ਗੋਲੀ ਮਾਰੋ' - ਭੜਕਾਊ ਨਾਅਰਾ ਲਗਾਉਣ ਲਈ ਉਕਸਾਇਆ।

Inder Prajapati

This news is Content Editor Inder Prajapati