ਬਗੈਰ ਸਲਾਹ ਐਂਟੀਬਾਇਓਟਿਕ ਮਤਲਬ ਮੂਸੀਬਤ ਨੂੰ ਸੱਦਾ

01/06/2019 5:51:25 PM

ਕਾਨਪੁਰ(ਯੂ. ਐੱਨ. ਆਈ.)— ਬਗੈਰ ਡਾਕਟਰੀ ਸਲਾਹ ਦੇ ਐਂਟੀਬਾਇਓਟਿਕ ਦਵਾਈਆਂ ਦੀ ਵਰਤੋਂ ਦੇ ਆਦੀ ਅਤੇ ਚਿਕਨ ਦੇ ਸ਼ੌਕੀਨ ਲੋਕ ਜਾਣੇ-ਅਣਜਾਣੇ ਸਿਹਤ ਸਬੰਧੀ ਮੁਸੀਬਤਾਂ ਨੂੰ ਸੱਦਾ ਦੇ ਰਹੇ ਹਨ। ਡਾਕਟਰਾਂ ਦਾ ਮੰਨਣਾ ਹੈ ਕਿ ਐਂਟੀਬਾਇਓਟਿਕ ਜਾਂ ਦਰਦ ਰੋਕੂ ਦਵਾਈਆਂ ਦੇ ਜ਼ਿਅਦਾ ਇਸਤੇਮਾਲ ਗੰਭੀਰ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।

ਆਮ ਤੌਰ 'ਤੇ ਲੋਕ ਖਾਂਸੀ-ਜ਼ੁਕਾਮ, ਬੁਖਾਰ ਵਰਗੀਆਂ ਬੀਮਾਰੀਆਂ 'ਚ ਹਸਪਤਾਲ ਜਾਂ ਡਾਕਟਰ ਦੀ ਕਲੀਨਿਕ 'ਤੇ ਜਾਣ ਦੀ ਬਜਾਏ ਮੈਡੀਕਲ ਸਟੋਰ ਦਾ ਰੁਖ਼ ਕਰਨਾ ਪਸੰਦ ਕਰਦੇ ਹਾਂ ਜਿਥੇ ਤੁਰੰਤ ਆਰਾਮ ਦੇ ਚੱਕਰ 'ਚ ਉਨ੍ਹਾਂ ਨੂੰ ਦਰਦ ਰੋਕੂ ਅਤੇ ਐਂਟੀਬਾਇਓਟਿਕਸ ਦੀ ਡੋਜ਼ ਦਿੱਤੀ ਜਾਂਦੀ ਹੈ ਅਤੇ ਇਹੀ ਦਵਾਈ ਭਵਿੱਖ 'ਚ ਉਨ੍ਹਾਂ ਦੀ ਖਰਾਬ ਸਿਹਤ ਦਾ ਇਕ ਵੱਡਾ ਕਾਰਨ ਬਣਦਾ ਹੈ। ਇਸ ਤੋਂ ਇਲਾਵਾ ਮੁਰਗੀਆਂ ਨੂੰ ਬੀਮਾਰੀਆਂ ਤੋਂ ਬਚਾਉਣ ਲਈ ਐਂਟੀਬਾਇਓਟਿਕ ਦਵਾਈਆਂ ਵਾਲੇ ਦਾਣਿਆਂ ਦਾ ਵਧਦਾ ਰੁਜਾਨ ਵੀ ਆਮ ਜ਼ਿੰਦਗੀ ਲਈ ਖਤਰਨਾਕ ਸਿੱਧ ਹੋ ਰਿਹਾ ਹੈ। ਚਿਕਨ ਦੀ ਵਰਤੋਂ ਨਾਲ ਐਂਟੀਬਾਇਓਟਿਕ ਲੋਕਾਂ ਦੇ ਸਰੀਰ 'ਚ ਆਪਣੀ ਜਗ੍ਹਾ ਬਣਾ ਰਹੇ ਹਨ ਅਤੇ ਰੋਗ ਰੋਕੂ ਸਮਰੱਥਾ ਨੂੰ ਪ੍ਰਭਾਵਿਤ ਕਰ ਰਹੇ ਹਨ। 

ਕੇਂਦਰ ਸਰਕਾਰ ਸਿਹਤ ਯੋਜਨਾ (ਸੀ.ਜੀ.ਐੱਚ.ਐੱਸ.) 'ਚ ਮੈਡੀਸਿਨ ਮਾਹਰ ਡਾ. ਅਰੁਣ ਕ੍ਰਿਸ਼ਣਾ ਨੇ 'ਯੂ. ਐੱਨ. ਆਈ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਫੌਰੀ ਰਾਹਤ ਲਈ ਐਂਟੀਬਾਇਓਟਿਕਸ ਦਵਾਈਆਂ ਦਾ ਧੜੱਲੇ ਨਾਲ ਇਸਤੇਮਾਲ ਹੋ ਰਿਹਾ ਹੈ ਜੋ ਭਵਿੱਖ 'ਚ ਕਈ ਮੁਸੀਬਤਾਂ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ 'ਚ ਲੱਚਰ ਕਾਨੂੰਨ ਵੀ ਐਂਟੀਬਾਇਓਟਿਕਸ ਅਤੇ ਦਰਦ ਰੋਕੂ ਦਵਾਈਆਂ ਦੇ ਵਧਦੇ ਰੁਝਾਨ ਲਈ ਜ਼ਿੰਮੇਵਾਰ ਹੈ। ਅਸਲ 'ਚ, ਕੁਝ ਕੁ ਦਵਾਈਆਂ ਨੂੰ ਛੱਡ ਕੇ ਮੈਡੀਕਲ ਸਟੋਰ ਸੰਚਾਲਕ ਦਵਾਈਆਂ ਦੀ ਵਿਕਰੀ ਬਗੈਰ ਡਾਕਟਰੀ ਸਲਾਹ ਦੇ ਨਹੀਂ ਕਰ ਸਕਦਾ ਪਰ ਜ਼ਿਆਦਾਤਰ ਸ਼ਹਿਰਾਂ 'ਚ ਮੈਡੀਕਲ ਸਟੋਰ ਸੰਚਾਲਕ ਡਾਕਟਰਾਂ ਵਾਂਗ ਮਰੀਜ਼ਾਂ ਨੂੰ ਦਵਾਈਆਂ ਦੇ ਰਹੇ ਹਨ ਜਿਸ ਨਾਲ ਨਾ ਸਿਰਫ ਮਰੀਜ਼ਾਂ ਦੀ ਜਾਨ ਖਤਰੇ 'ਚ ਹੈ ਸਗੋਂ ਇਸ ਦੀ ਆੜ੍ਹ 'ਚ ਕਈ ਮੁਸ਼ਕਲ ਬੀਮਾਰੀਆਂ ਨੂੰ ਉਤਸ਼ਾਹ ਮਿਲ ਰਿਹਾ ਹੈ।

Baljit Singh

This news is Content Editor Baljit Singh