ਕੋਵਿਡ 19 : ਐਂਟੀਬਾਇਓਟਿਕ ਮਦਦਗਾਰ ਨਹੀਂ, ਹੱਥ ਧੋਂਦੇ ਰਹਿਣਾ ਸਭ ਤੋਂ ਜ਼ਰੂਰੀ

03/06/2020 7:02:40 PM

ਨਵੀਂ ਦਿੱਲੀ (ਕ.)–ਕੋਰੋਨਾ ਵਾਇਰਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਅਜਿਹੇ 'ਚ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਜੇ ਕੋਈ ਇਸ ਬੀਮਾਰੀ ਦੀ ਲਪੇਟ 'ਚ ਆ ਜਾਵੇ ਜਾਂ ਆਉਣ ਦਾ ਖਦਸ਼ਾ ਹੋਵੇ ਤਾਂ ਕੀ ਕਰਨਾ ਚਾਹੀਦਾ ਹੈ।

ਕਿਹੜਾ ਟੈਸਟ ਕਰਵਾਉਣਾ ਚਾਹੀਦਾ ਹੈ?


ਪਾਲੀਮਾਰ ਚੇਨ ਰਿਐਕਸ਼ਨ ਟੈਸਟ, (ਪੀ. ਸੀ. ਆਰ.) ਕਰਵਾਇਆ ਜਾਂਦਾ ਹੈ। ਪੁਸ਼ਟੀ ਹੋਣ 'ਤੇ ਸੈਂਪਲ ਪੁਣੇ ਸਥਿਤ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲਾਜੀ ਭੇਜਿਆ ਜਾਂਦਾ ਹੈ। ਏਮਜ਼ ਦਿੱਲੀ, ਕੇ. ਜੀ. ਐੱਮ. ਸੀ. ਲਖਨਊ, ਸਵਾਈ ਮਾਨ ਸਿੰਘ ਜੈਪੁਰ, ਆਈ. ਜੀ. ਜੀ. ਐੱਮ. ਸੀ. ਨਾਗਪੁਰ ਤੋਂ ਪੀ. ਸੀ. ਆਰ. ਟੈਸਟ ਹੁੰਦਾ ਹੈ।

ਕੀ ਕੋਈ ਵੀ ਮਾਸਕ ਪਹਿਨ ਸਕਦਾ ਹੈ?


ਆਮ ਮਾਸਕ ਬੇਅਸਰ ਹੈ, ਕਈ ਪਰਤ ਵਾਲੇ ਮਾਸਕ ਦੀ ਵਰਤੋਂ ਕਰੋ। ਹਾਲਾਂਕਿ ਕਈ ਮਾਹਰ ਇਸ ਨੂੰ ਵੀ ਗਲਤ ਮੰਨਦੇ ਹਨ। ਲੋਕ ਗਲਤ ਤਰੀਕੇ ਨਾਲ ਮਾਸਕ ਪਹਿਨਦੇ ਹਨ ਅਤੇ ਵਾਰ-ਵਾਰ ਚਿਹਰਾ ਛੂੰਹ ਕੇ ਇਨਫੈਕਸ਼ਨ ਦਾ ਖਤਰਾ ਵਧਾ ਸਕਦੇ ਹਨ। ਏਮਜ਼ ਦੇ ਡਾਕਟਰ ਪ੍ਰੋਫੈਸਰ ਕਰਨ ਮਦਾਨ ਕਹਿੰਦੇ ਹਨ,''ਉਂਝ ਤਾਂ ਐੱਨ 95 ਮਾਸਕ ਬਿਹਤਰ ਹੈ ਪਰ ਬਾਕੀ ਮਾਸਕ ਵੀ ਇਸ ਵਾਇਰਸ ਤੋਂ ਸੁਰੱਖਿਆ ਦਿੰਦੇ ਹਨ। ਸਭ ਤੋਂ ਜ਼ਰੂਰੀ ਹੈ ਹੱਥ ਧੋਣਾ।

ਐਂਟੀਬਾਇਓਟਿਕ ਕਿੰਨੀ ਮਦਦਗਾਰ?


ਡਾਕਟਰਾਂ ਮੁਤਾਬਕ ਐਂਟੀਬਾਇਕ ਵਾਇਰਸ ਦੇ ਖਿਲਾਫ ਕੰਮ ਨਹੀਂ ਕਰਦੇ। ਉਹ ਸਿਰਫ ਬੈਕਟੀਰੀਆ ਦੀ ਇਨਫੈਕਸ਼ਨ 'ਤੇ ਰੋਕ ਲਗਾਉਂਦੇ ਹਨ। ਕੋਰੋਨਾ ਇਕ ਵਾਇਰਸ ਹੈ, ਇਸ ਲਈ ਇਸ 'ਤੇ ਐਂਟੀਬਾਇਓਟਿਕ ਦਾ ਅਸਰ ਨਹੀਂ।

ਕੀ ਹਵਾ ਨਾਲ ਵੀ ਫੈਲ ਰਿਹਾ ਹੈ ਵਾਇਰਸ?


ਵਿਸ਼ਵ ਸਿਹਤ ਸੰਗਠਨ ਮੁਤਾਬਕ ਹੁਣ ਤੱਕ ਦੀ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਵਾਇਰਸ ਹਵਾ ਨਾਲ ਨਹੀਂ ਸਗੋਂ ਸਾਹ ਲੈਣ/ਸਾਹ ਛੱਡਣ, ਖੰਘਣ ਅਤੇ ਛਿੱਕਣ ਕਾਰਨ ਫੈਲ ਰਿਹਾ ਹੈ, ਇਸ ਲਈ ਜਿਨ੍ਹਾਂ ਨੂੰ ਸਰਦੀ-ਜੁਕਾਮ ਹੋਇਆ ਹੋਵੇ, ਉਸ ਤੋਂ ਦੂਰੀ ਬਣਾ ਕੇ ਰੱਖੋ।

ਕੀ ਹੱਥ ਮਿਲਾਉਣਾ ਸੁਰੱਖਿਅਤ ਹੈ?


ਕੋਰੋਨਾ ਵਾਇਰਸ ਹੱਥ ਮਿਲਾਉਣ ਨਾਲ ਦੂਜੇ ਵਿਅਕਤੀ ਤੱਕ ਪੁੱਜ ਜਾਂਦਾ ਹੈ। ਇਸ ਨਾਲ ਇਨਫੈਕਸ਼ਨ ਪੀੜਤ ਵਿਅਕਤੀ ਨਾਲ ਹੱਥ ਮਿਲਾਉਣ ਤੋਂ ਬਚੋ।

ਕਿਸ ਨੂੰ ਕਿੰਨਾ ਖਤਰਾ?


ਵਿਸ਼ਵ ਸਿਹਤ ਸੰਗਠਨ ਮੁਤਾਬਕ ਬੱਚਿਆਂ ਅਤੇ ਬਜ਼ੁਰਗਾਂ ਨੂੰ ਖਤਰਾ ਸਭ ਤੋਂ ਜਿਆਦਾ ਹੁੰਦਾ ਹੈ। ਮੈਡੀਕਲ ਸਟਾਫ ਅਤੇ ਡਾਕਟਰ ਵੀ ਇਸ ਦੀ ਚਪੇਟ 'ਚ ਆ ਸਕਦੇ ਹਨ ਕਿਉਂਕਿ ਉਹ ਪੀੜਤ ਦੇ ਸੰਪਰਕ 'ਚ ਰਹਿੰਦੇ ਹਨ।

ਕੀ ਹੈਂਡ ਸੈਨੇਟਾਈਜਰ ਸੁਰੱਖਿਆ ਹੈ?


ਅਲਕੋਹਲ ਭਰਪੂਰ ਸੈਨੇਟਾਈਜਰ ਸੁਰੱਖਿਅਤ ਹੈ। ਇਨ੍ਹਾਂ 'ਚ ਅਲਕੋਹਲ ਦੀ ਮਾਤਰਾ 60 ਫੀਸਦੀ ਤੋਂ ਵੱਧ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜਦੋਂ ਵੀ ਮੌਕਾ ਮਿਲੇ ਸਾਬਣ ਨਾਲ ਹੱਥ ਧੋਂਦੇ ਰਹੋ। ਕੋਸ਼ਿਸ਼ ਕਰੋ ਕਿ ਗਰਮ ਪਾਣੀ ਦੀ ਵਰਤੋ ਕਰ ਸਕੋ।

ਪਾਲਤੂ ਜਾਨਵਰਾਂ ਤੋਂ ਵੀ ਫੈਲਦਾ ਹੈ?


ਡਾਕਟਰਾਂ ਮੁਤਾਬਕ ਹੁਣ ਤੱਕ ਕੀਤੀ ਗਈ ਖੋਜ 'ਚ ਇਹ ਸਾਹਮਣੇ ਨਹੀਂ ਆਇਆ ਕਿ ਪਾਲਤੂ ਜਾਨਵਰ ਨਾਲ ਵਾਇਰਸ ਫੈਲਦਾ ਹੈ।

ਹਰਬਲ ਇਲਾਜ ਸੰਭਵ?


ਡਾਕਟਰਾਂ ਦਾ ਕਹਿਣਾ ਹੈ ਕਿ ਹਰਬਲ ਇਲਾਜ ਦਾ ਸਹਾਰਾ ਲੈਣ ਤੋਂ ਬਚੋ। ਡਾਕਟਰ ਨਾਲ ਸੰਪਰਕ ਕਰੋ।

Karan Kumar

This news is Content Editor Karan Kumar