PNB ਨੂੰ ਇਕ ਹੋਰ ਵੱਡਾ ਝਟਕਾ, ਇਸ ਕੰਪਨੀ ਨੇ ਕੀਤੀ 3,688.58 ਕਰੋੜ ਰੁਪਏ ਦੀ ਧੋਖਾਧੜੀ

07/10/2020 2:57:17 PM

ਨਵੀਂ ਦਿੱਲੀ — ਪੰਜਾਬ ਨੈਸ਼ਨਲ ਬੈਂਕ (ਪੀਐਨਬੀ-ਪੰਜਾਬ ਨੈਸ਼ਨਲ ਬੈਂਕ) ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਦੀਵਾਨ ਹਾਊਸਿੰਗ ਵਿੱਤ ਲਿਮਟਿਡ (ਡੀਐਚਐਫਐਲ) ਦੇ ਐਨਪੀਏ (NPA-ਨਾਨ ਪਰਫਾਰਮਿੰਗ ਐਸੇਟਸ) ਖਾਤੇ ਵਿਚ 3,688.58 ਕਰੋੜ ਰੁਪਏ ਦੀ ਧੋਖਾਧੜੀ ਬਾਰੇ ਆਰਬੀਆਈ ਨੂੰ ਸੂਚਿਤ ਕੀਤਾ ਹੈ। ਇਸ ਤੋਂ ਪਹਿਲਾਂ ਸਾਲ 2018 ਵਿਚ ਕਾਰੋਬਾਰੀ ਨੀਰਵ ਮੋਦੀ ਨੇ ਪੀ.ਐਨ.ਬੀ. ਨਾਲ 15,000 ਕਰੋੜ ਰੁਪਏ ਦੀ ਧੋਖਾਧੜੀ ਕਰਕੇ ਬੈਂਕ ਨੂੰ ਝਟਕਾ ਦਿੱਤਾ ਸੀ। ਪੀਐਨਬੀ ਨੇ ਸਟਾਕ ਐਕਸਚੇਂਜ ਨੂੰ ਦਿੱਤੀ ਜਾਣਕਾਰੀ ਵਿਚ ਡੀਐਚਐਫਐਲ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕਿੰਗ ਰੈਗੂਲੇਟਰ ਆਰਬੀਆਈ ਦੁਆਰਾ ਨਿਰਧਾਰਤ ਨਿਯਮਾਂ ਮੁਤਾਬਕ ਜੇਕਰ ਇਸ ਤਰ੍ਹਾਂ ਦੇ ਖਾਤੇ ਦੀ ਚਾਰ ਤਿਮਾਹੀ ਤੱਕ ਰਿਕਵਰੀ ਨਹੀਂ ਹੋ ਰਹੀ ਹੈ, ਤਾਂ 100% ਪ੍ਰੋਵੀਜਨ ਕੀਤੀ ਜਾਣੀ ਹੁੰਦੀ ਹੈ।

ਬੈਂਕ ਦਾ ਨੁਕਾਸਨ

ਪੰਜਾਬ ਨੈਸ਼ਨਲ ਬੈਂਕ ਨੂੰ ਮੌਜੂਦਾ ਸਮੇਂ 'ਚ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮਾਹਰ ਕਹਿੰਦੇ ਹਨ ਕਿ ਇਸ ਨਾਲ ਬੈਂਕ ਦੇ ਗਾਹਕਾਂ 'ਤੇ ਕੋਈ ਅਸਰ ਨਹੀਂ ਪਏਗਾ। ਉਨ੍ਹਾਂ ਦੇ ਪੈਸੇ ਪੂਰੀ ਤਰ੍ਹਾਂ ਸੁਰੱਖਿਅਤ ਹਨ। ਹਾਲਾਂਕਿ ਸ਼ੇਅਰਾਂ ਦੀ ਕੀਮਤ ਵਿਚ ਗਿਰਾਵਟ ਆ ਸਕਦੀ ਹੈ ਜਿਸ ਕਾਰਨ ਨਿਵੇਸ਼ਕਾਂ ਨੂੰ ਨੁਕਸਾਨ ਹੋ ਸਕਦਾ ਹੈ।

ਇਹ ਵੀ ਪੜ੍ਹੋ- ਚੀਨੀ ਦਰਾਮਦ 'ਤੇ ਕੱਸੇਗੀ ਨਕੇਲ, 5 ਸਾਲ ਲਈ ਲਗਾਈ ਗਈ ਐਂਟੀ-ਡੰਪਿੰਗ ਡਿਊਟੀ

ਡੀਐਚਐਫਐਲ ਮਾਮਲਾ

ਡੀਐਚਐਫਐਲ ਦੇਸ਼ ਦੀ ਮਸ਼ਹੂਰ ਵਿੱਤੀ ਕੰਪਨੀ ਹੈ ਜਿਸ ਨੂੰ ਦੀਵਾਲੀਆਪਣ ਕੋਰਟ ਵਿਚ ਲਿਜਾਇਆ ਗਿਆ ਹੈ। ਇਸਦਾ ਕੁੱਲ ਕਰਜ਼ਾ 85,000 ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਪ੍ਰਮੋਟਰ ਕਪਿਲ ਵਧਾਵਨ 'ਤੇ ਮਨੀ ਲਾਂਡਰਿੰਗ ਦਾ ਦੋਸ਼ ਲਗਾਇਆ ਗਿਆ ਹੈ।

ਇਸ ਕੇਸ ਵਿਚ ਈਡੀ ਵਧਾਵਨ ਭਰਾਵਾਂ 'ਤੇ ਕਾਰਵਾਈ ਕਰ ਰਹੀ ਹੈ। ਡੀਐਚਐਫਐਲ 'ਤੇ Serious fraud investigation ਜਾਂਚ ਕਰ ਰਹੀ ਹੈ। ਇਕ ਫੋਰੈਂਸਿਕ ਰਿਪੋਰਟ ਅਨੁਸਾਰ ਇਸ ਕੰਪਨੀ ਨੇ ਇਸ ਨਾਲ ਜੁੜੀਆਂ 65 ਕੰਪਨੀਆਂ ਅਤੇ ਪ੍ਰਮੋਟਰਾਂ ਨੂੰ 24,594 ਕਰੋੜ ਰੁਪਏ ਦਾ ਲੋਨ ਦਿੱਤਾ ਗਿਆ ਸੀ। ਜਿਸ ਦੇ ਕੋਈ ਸਹੀ ਦਸਤਾਵੇਜ਼ ਵੀ ਨਹੀਂ ਮਿਲੇ ਸਨ।

ਇਹ ਵੀ ਪੜ੍ਹੋ- Hyundai ਦੇ ਗਾਹਕਾਂ ਲਈ ਖ਼ੁਸ਼ਖ਼ਬਰੀ, ਕੰਪਨੀ ਦੇ ਰਹੀ ਹੈ ਇਨ੍ਹਾਂ ਕਾਰਾਂ 'ਤੇ ਭਾਰੀ ਛੋਟ

ਪੀਐਨਬੀ ਨੇ ਕਿਹਾ ਹੈ ਕਿ ਉਸਨੇ ਡੀਬੀਐਫਐਲ ਖਾਤੇ ਵਿਚ 3,688.58 ਕਰੋੜ ਰੁਪਏ ਦੀ ਧੋਖਾਧੜੀ ਦੀ ਜਾਣਕਾਰੀ ਆਰਬੀਆਈ ਨੂੰ ਦਿੱਤੀ ਹੈ। ਬੈਂਕ ਨੇ ਪਹਿਲਾਂ ਹੀ ਨਿਯਮਾਂ ਤਹਿਤ 1,246.58 ਕਰੋੜ ਰੁਪਏ ਦੀ ਵਿਵਸਥਾ ਕੀਤੀ ਸੀ। ਇਸ ਤੋਂ ਪਹਿਲਾਂਂ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਅਤੇ ਯੂਨੀਅਨ ਬੈਂਕ ਨੇ ਵੀ ਡੀਐਚਐਫਐਲ ਨੂੰ ਧੋਖਾਧੜੀ ਵਾਲਾ ਖਾਤਾ ਐਲਾਨ ਦਿੱਤਾ ਹੈ। ਨਿੱਜੀ ਖੇਤਰ ਦੇ ਬੈਂਕ ਇੰਡਸਇੰਡ ਬੈਂਕ ਨੇ ਵੀ ਅਜਿਹਾ ਹੀ ਫੈਸਲਾ ਲਿਆ ਹੈ।

ਇਹ ਵੀ ਪੜ੍ਹੋ- ਜੇਕਰ ਤੁਹਾਨੂੰ ਵੀ ਨਹੀਂ ਮਿਲ ਰਿਹਾ ਮੁਫ਼ਤ ਰਾਸ਼ਨ ਤਾਂ ਇੱਥੇ ਕਰੋ ਸ਼ਿਕਾਇਤ

 

Harinder Kaur

This news is Content Editor Harinder Kaur