ਛੱਤੀਸਿੰਘਪੋਰਾ ਕਤਲੇਆਮ :ਖੂਨੀ ਖੇਡ ਨੂੰ ਯਾਦ ਕਰਕੇ ਅੱਜ ਵੀ ਕੰਬ ਉੱਠਦੀ ਰੂਹ

03/23/2018 4:41:54 PM

ਸ਼੍ਰੀਨਗਰ— ਛੱਤੀਸਿੰਘਪੋਰਾ ਕਤਲੇਆਮ ਨੂੰ ਹੋਏ ਪੂਰੇ 18 ਸਾਲ ਹੋ ਗਏ ਹਨ। ਅੱਜ ਵੀ ਉਸ ਖੂਨੀ ਖੇਡ ਨੂੰ ਯਾਦ ਕਰਕੇ ਦਿਲ ਕੰਬ ਉੱਠਦਾ ਹੈ। ਪੀੜਤ ਪਰਿਵਾਰਾਂ ਨੂੰ ਇਸ ਗੱਲ ਦਾ ਵੀ ਦੁੱਖ ਹੈ ਕਿ 35 ਸਿੱਖਾਂ ਦੇ ਹੱਤਿਆਰਿਆਂ ਤੱਕ ਪ੍ਰਸ਼ਾਸ਼ਨ ਅੱਜ ਤੱਕ ਨਹੀਂ ਪਹੁੰਚ ਸਕਿਆ ਹੈ।
ਛੱਤੀਸਿੰਘਪੋਰਾ ਦੇ ਸ਼ਹੀਦਾਂ ਦੀ ਯਾਦ 'ਚ ਅਨੰਤਨਾਗ ਗੁਰਦੁਆਰੇ 'ਚ ਪਾਠ ਰੱਖਿਆ ਗਿਆ ਹੈ। ਨਮ੍ਹ ਅੱਖਾਂ ਨਾਲ ਸਥਾਨਕ ਲੋਕ ਅਤੇ ਪੀੜਤ ਪਰਿਵਾਰਾਂ ਨੇ ਵਿਛੜੀਆਂ ਆਤਮਾਵਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਅਤੇ ਸਰਕਾਰ ਅੱਗੇ ਮੰਗ ਰੱਖੀ ਕਿ ਕਾਤਲਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ।
ਜ਼ਿਕਰਯੋਗ ਹੈ ਕਿ ਸਾਲ 2000 'ਚ ਅਨੰਤਨਾਗ ਦੇ ਛੱਤੀਸਿੰਘਪੋਰਾ 'ਚ 35 ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ। ਹੱਤਿਆਰੇ ਫੌਜ ਦੀ ਵਰਦੀ 'ਚ ਆਏ ਸਨ। ਉਨ੍ਹਾਂ ਨੇ ਅੰਨ੍ਹੇਵਾਹ ਲੋਕਾਂ 'ਤੇ ਗੋਲੀਆਂ ਚਲਾਈਆਂ, ਜਿਸ 'ਚ ਕਾਫੀ ਬੇਗੁਨਾਹ ਮਾਰੇ ਗਏ। ਅਫਸੋਸ ਦੀ ਗੱਲ ਇਹ ਹੈ ਕਿ ਇਸ ਕਤਲੇਆਮ ਨੂੰ ਹੋਏ ਪੂਰੇ 18 ਸਾਲ ਹੋ ਗਏ ਹਨ ਪਰ ਸਰਕਾਰ ਅਜੇ ਤੱਕ ਇਸ ਮਾਮਲੇ ਦੀ ਕਾਰਵਾਈ ਨਹੀਂ ਕਰ ਸਕੀ।