ਭੁੱਖ ਹੜਤਾਲ 'ਤੇ ਬੈਠੇ ਅੰਨਾ ਹਜ਼ਾਰੇ ਦਾ ਐਲਾਨ 'ਵਾਪਸ ਕਰਾਂਗਾ ਪਦਮ ਭੂਸ਼ਣ ਐਵਾਰਡ'

02/04/2019 4:23:19 PM

ਰਾਲੇਗਣ ਸਿਧੀ— ਸਮਾਜਿਕ ਵਰਕਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਛੇੜਨ ਵਾਲੇ ਅੰਨਾ ਹਜ਼ਾਰੇ ਨੇ ਵੱਡਾ ਐਲਾਨ ਕੀਤਾ ਹੈ। ਅੰਨਾ ਨੇ ਕਿਹਾ ਕਿ ਉਹ ਪਦਮ ਭੂਸ਼ਣ ਐਵਾਰਡ ਰਾਸ਼ਟਰਪਤੀ ਨੂੰ ਵਾਪਸ ਕਰ ਦੇਣਗੇ, ਜੇਕਰ ਕੇਂਦਰ ਸਰਕਾਰ ਨੇ ਉਨ੍ਹਾਂ ਦੀ ਲੋਕਪਾਲ ਅਤੇ ਲੋਕਾਯੁਕਤ ਦੀ ਮੰਗ ਨੂੰ ਪੂਰਾ ਨਾ ਕੀਤਾ। ਇੱਥੇ ਦੱਸ ਦੇਈਏ ਕਿ ਅੰਨਾ ਆਪਣੇ ਪਿੰਡ ਰਾਲੇਗਣ-ਸਿੱਧੀ ਵਿਚ 30 ਜਨਵਰੀ ਨੂੰ ਅਣਮਿੱਥੇ ਸਮੇਂ ਲਈ ਪਿਛਲੇ 5 ਦਿਨਾਂ ਤੋਂ ਭੁੱਖ ਹੜਤਾਲ 'ਤੇ ਬੈਠੇ ਹਨ। 

ਅੰਨਾ ਨੇ ਕਿਹਾ ਕਿ ਮੈਂ ਪਦਮ ਭੂਸ਼ਣ ਐਵਾਰਡ ਨੂੰ ਰਾਸ਼ਟਰਪਤੀ ਨੂੰ ਵਾਪਸ ਕਰਾਂਗਾ। ਇਹ ਐਵਾਰਡ ਮੇਰੇ ਕਿਸੇ ਕੰਮ ਦਾ ਨਹੀਂ। ਸਮਾਜ ਅਤੇ ਦੇਸ਼ ਦੀ ਸੇਵਾ ਕਰਦੇ ਹੋਏ ਇਹ ਐਵਾਰਡ ਮੈਨੂੰ ਦਿੱਤਾ ਗਿਆ ਪਰ ਸਮਾਜ ਅਤੇ ਦੇਸ਼ ਦੀ ਇਹ ਹਾਲਤ ਹੋਵੇਗੀ, ਤਾਂ ਮੈਂ ਕਿਸ ਲਈ ਇਹ ਐਵਾਰਡ ਰੱਖਾਂ? ਇੱਥੇ ਦੱਸ ਦੇਈਏ ਕਿ 1992 ਵਿਚ ਆਪਣੇ ਪਿੰਡ ਨੂੰ ਦੂਜਿਆਂ ਲਈ ਇਕ ਮਾਡਲ ਦੇ ਰੂਪ ਵਿਚ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਲਈ ਉਨ੍ਹਾਂ ਨੂੰ ਭਾਰਤ ਸਰਕਾਰ ਵਲੋਂ ਤੀਜਾ ਸਰਵਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਪ੍ਰਦਾਨ ਕੀਤਾ ਗਿਆ ਸੀ।

Tanu

This news is Content Editor Tanu