ਹੁਣ ਮਹੀਨੇ ਦੇ ਦੂਜੇ-ਚੌਥੇ ਸ਼ਨੀਵਾਰ ਲੱਗੇਗਾ ਅਨਿਲ ਵਿਜ ਦਾ ਜਨਤਾ ਦਰਬਾਰ, ਸੁਣਨਗੇ ਲੋਕਾਂ ਦੀਆਂ ਸਮੱਸਿਆਵਾਂ

02/09/2023 5:30:47 PM

ਰੋਹਤਕ- ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਦਾ ਜਨਤਾ ਦਰਬਾਰ ਇਸ ਸ਼ਨੀਵਾਰ 11 ਫਰਵਰੀ ਨੂੰ ਸੂਬਾ ਕਾਰਜਕਾਰਨੀ ਦੀ ਬੈਠਕ ਹੋਣ ਕਾਰਨ ਇਹ ਨਹੀਂ ਲੱਗੇਗਾ। ਉੱਥੇ ਹੀ ਹੁਣ ਅਨਿਲ ਵਿਜ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਸੂਬੇ ਦੀ ਜਨਤਾ ਦੀਆਂ ਸਮੱਸਿਆਵਾਂ ਸੁਣਨਗੇ। ਇਸੇ ਤਰ੍ਹਾਂ ਅੰਬਾਲਾ ਕੈਂਟ ਵਿਧਾਨ ਸਭਾ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਹਰ ਬੁੱਧਵਾਰ ਅੰਬਾਲਾ ਕੈਂਟ ਪੀ.ਡਬਲਯੂ.ਡੀ. ਰੈਸਟ ਹਾਊਸ 'ਚ ਸੁਣੀਆਂ ਜਾਣਗੀਆਂ। 

ਜ਼ਿਕਰਯੋਗ ਹੈ ਕਿ ਅਨਿਲ ਵਿਜ ਦਾ ਜਨਤਾ ਦਰਬਾਰ ਸੂਬੇ 'ਚ ਪ੍ਰਚਲਿਤ ਹੈ ਜਿਸ ਵਿਚ ਹਜ਼ਾਰਾਂ ਦੀ ਗਿਣਤੀ 'ਚ ਸੂਬੇ ਦੇ ਕੋਨੇ-ਕੋਨੇ ਤੋਂ ਲੋਕ ਆਪਣੀ ਫਰਿਆਦ ਲੈ ਕੇ ਪਹੁੰਚਦੇ ਸਨ ਪਰ ਇਸ ਸ਼ਨੀਵਾਰ ਨੂੰ ਭਾਜਪਾ ਸੂਬਾ ਕਾਰਜਕਾਰਨੀ ਬੈਠਕ ਕਾਰਨ ਜਨਤਾ ਦਰਬਾਰ ਨਹੀਂ ਲਗਾਇਆ ਜਾਵੇਗਾ। ਭਵਿੱਖ 'ਚ ਅਨਿਲ ਵਿਜ ਦਾ ਜਨਤਾ ਦਰਬਾਰ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਹੀ ਅੰਬਾਲਾ ਛੌਣੀ ਦੇ ਪੀ.ਡਬਲਯੂ.ਡੀ. ਰੈਸਟ ਹਾਊਸ 'ਚ ਆਯੋਜਿਤ ਹੋਵੇਗਾ। ਸੂਬੇ ਦੀ ਜਨਤਾ ਦੂਜੇ ਅਤੇ ਚੌਥੇ ਸ਼ਨੀਵਾਰ ਜਨਤਾ ਦਰਬਾਰ 'ਚ ਆਪਣੀਆਂ ਸਮੱਸਿਆਵਾਂ ਲੈ ਕੇ ਆ ਸਕਦੀ ਹੈ। 

Rakesh

This news is Content Editor Rakesh