ਨਿਊਜ਼ ਏਜੰਸੀ ANI ਦਾ ਟਵਿੱਟਰ ਅਕਾਊਂਟ ਬਹਾਲ, ਕੁੱਝ ਘੰਟੇ ਪਹਿਲਾਂ ਹੋਇਆ ਸੀ ਲਾਕ

04/29/2023 10:25:27 PM

ਗੈਜੇਟ ਡੈਸਕ: ਮਾਈਕ੍ਰੋ-ਬਲਾਗਿੰਗ ਵੈੱਬਸਾਈਟ ਟਵਿੱਟਰ ਨੇ ਦੇਸ਼ ਦੀ ਪ੍ਰਮੁੱਖ ਨਿਊਜ਼ ਏਜੰਸੀ ਏ.ਐੱਨ.ਆਈ. ਦੇ ਟਵਿਟਰ ਅਕਾਊਂਟ ਨੂੰ ਇਕ ਵਾਰ ਮੁੜ ਬਹਾਲ ਕਰ ਦਿੱਤਾ ਹੈ। ਦੱਸ ਦੇਈਏ ਕਿ ਏਸ਼ੀਅਨ ਨਿਊਜ਼ ਇੰਟਰਨੈਸ਼ਨਲ ਦੇ ਟਵਿੱਟਰ ਅਕਾਊਂਟ ਨੂੰ ਸ਼ਨੀਵਾਰ ਦੁਪਹਿਰ ਨੂੰ ਅਚਾਨਕ ਲਾਕ ਕਰ ਦਿੱਤਾ ਗਿਆ ਸੀ। ਏ.ਐੱਨ.ਆਈ. ਦੀ ਐਡਿਟਰ ਸਮਿਤਾ ਪ੍ਰਕਾਸ਼ ਨੇ ਟਵੀਟ ਕਰਕੇ ਅਕਾਊਂਟ ਲਾਕ ਹੋਣ ਦੀ ਜਾਣਕਾਰੀ ਦਿੱਤੀ ਸੀ। ਹੁਣ ਏ.ਐੱਨ.ਆਈ. ਨੇ ਟਵੀਟ ਕਰ ਕੇ ਹੀ ਆਪਣਾ ਅਕਾਊਂਟ ਮੁੜ ਸੁਚਾਰੂ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਰਾਮ ਰਹੀਮ ਨੇ ਸੁਨਾਰੀਆ ਜੇਲ੍ਹ 'ਚੋਂ ਲਿਖੀ ਚਿੱਠੀ, ਸੰਗਤ ਨੂੰ ਕਹੀਆਂ ਇਹ ਗੱਲਾਂ

ਏ.ਐੱਨ.ਆਈ. ਨੇ ਟਵੀਟ ਕਰਦਿਆਂ ਲਿਖਿਆ, "ANI ਦਾ ਟਵਿੱਟਰ ਅਕਾਊਂਟ ਹੁਣ ਕੰਮ ਕਰ ਰਿਹਾ ਹੈ। ਅਸਥਾਈ ਆਊਟੇਜ ਕਾਰਨ ਹੋਈ ਅਸੁਵਿਧਾ ਲਈ ਅਫ਼ਸੋਸ ਹੈ।"

ਇਸ ਤੋਂ ਪਹਿਲਾਂ ਸ਼ਨੀਵਾਰ ਦੁਪਹਿਰ ਨੂੰ ਏ.ਐੱਨ.ਆਈ. ਦੀ ਐਡਿਟਰ ਸਮਿਤਾ ਪ੍ਰਕਾਸ਼ ਨੇ ਆਪਣੇ ਟਵੀਟ ਕਰਦਿਆਂ ਲਿਖਿਆ ਸੀ, '@ANI ਨੂੰ ਫਾਲੋ ਕਰਨ ਵਾਲਿਆਂ ਲਈ ਬੁਰੀ ਖਬਰ ਹੈ, ਟਵਿੱਟਰ ਨੇ ਭਾਰਤ ਦੀ ਸਭ ਤੋਂ ਵੱਡੀ ਨਿਊਜ਼ ਏਜੰਸੀ ਜਿਸਦੇ 7.6 ਮਿਲੀਅਨ ਫਾਲੋਅਰਜ਼ ਹਨ, ਨੂੰ ਬੰਦ ਕਰ ਦਿੱਤਾ ਹੈ ਅਤੇ ਇਹ ਮੇਲ ਭੇਜੀ ਹੈ- ਕਿ ਅਸੀਂ 13 ਸਾਲਾਂ ਤੋਂ ਘੱਟ ਉਮਰ ਦੇ ਹਾਂ! ਪਹਿਲਾਂ ਸਾਡਾ ਗੋਲਡ ਟਿਕ ਲੈ ਲਿਆ ਗਿਆ, ਉਸਦੀ ਥਾਂ ਬਲਿਊ ਟਿਕ ਲਗਾ ਦਿੱਤਾ ਗਿਆ ਅਤੇ ਹੁਣ ਅਕਾਊਂਟ ਲਾਕ ਕਰ ਦਿੱਤਾ ਗਿਆ।' ਦੱਸ ਦੇਈਏ ਕਿ ਟਵਿੱਟਰ ਦਾ ਅਕਾਊਂਟ ਓਪਨ ਨਹੀਂ ਹੋ ਰਿਹਾ। ਪ੍ਰੋਫਾਈਲ ਖੋਲ੍ਹਣ 'ਤੇ This account doesn’t exist ਦਾ ਮੈਸੇਜ ਦਿਖਾਈ ਦੇ ਰਿਹਾ ਸੀ। 

ਇਹ ਖ਼ਬਰ ਵੀ ਪੜ੍ਹੋ - ਮਾਤਾ ਵੈਸ਼ਨੋ ਦੇਵੀ ਤੋਂ ਆ ਰਹੀ ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ; ਲੁਧਿਆਣਾ ਦੇ ਨੌਜਵਾਨ ਦੀ ਮੌਤ

ਇਹ ਖ਼ਬਰ ਵੀ ਪੜ੍ਹੋ - ਦਿੱਲੀ ਮੈਟਰੋ 'ਚ 'ਅਸ਼ਲੀਲ ਹਰਕਤ' ਕਰਦੇ ਹੋਏ ਵਿਅਕਤੀ ਦਾ ਵੀਡੀਓ ਵਾਇਰਲ, ਪੁਲਸ ਨੂੰ ਨੋਟਿਸ ਜਾਰੀ

ਸਮਿਤਾ ਪ੍ਰਕਾਸ਼ ਨੇ ਇਕ ਹੋਰ ਟਵੀਟ 'ਚ ਲਿਖਿਆ ਸੀ ਕਿ ਧਿਆਨ ਦਿਓ ਟਵਿਟਰ, ਕੀ ਤੁਸੀਂ ਕ੍ਰਿਪਾ ਕਰਕੇ ਏ.ਐੱਨ.ਆਈ. ਹੈਂਡਲ ਨੂੰ ਰੀਸਟੋਰ ਕਰ ਸਕਦੇ ਹੋ। ਅਸੀਂ 13 ਸਾਲਾਂ ਤੋਂ ਘੱਟ ਉਮਰ ਦੇ ਨਹੀਂ ਹਾਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

Anmol Tagra

This news is Content Editor Anmol Tagra