ਕਾਰ ''ਚ ਸਾਹ ਘੁੱਟਣ ਨਾਲ ਵਿਅਕਤੀ ਦੀ ਮੌਤ

01/16/2019 3:13:22 PM

ਨੋਇਡਾ- ਸ਼ਹਿਰ ਦੇ ਸੈਕਟਰ 50 ਮੈਟਰੋ ਸਟੇਸ਼ਨ ਦੇ ਕੋਲ ਕਾਰ 'ਚ ਬੈਠੇ ਇਕ ਵਿਅਕਤੀ ਦਾ ਸਾਹ ਘੁੱਟਣ ਨਾਲ ਮੌਤ ਹੋ ਗਈ। ਪੁਲਸ ਮੁਤਾਬਕ ਵਿਅਕਤੀ ਠੰਡ ਤੋਂ ਬਚਣ ਦੇ ਲਈ ਆਪਣੀ ਕਾਰ ਦੀ ਸੀਟ ਹੇਠਾਂ ਅੰਗੀਠੀ ਰੱਖ ਕੇ ਬੈਠਾ ਸੀ, ਜਿਸ ਤੋਂ ਨਿਕਲੀ ਜ਼ਹਿਰੀਲੀ ਗੈਸ ਨਾਲ ਸਾਹ ਘੁੱਟਣ ਨਾਲ ਉਸ ਦੀ ਮੌਤ ਹੋ ਗਈ।

ਥਾਣਾ ਸੈਕਟਰ 49 ਦੇ ਮੁਖੀ ਅਧਿਕਾਰੀ ਗਿਰਜਾ ਸ਼ੰਕਰ ਤ੍ਰਿਪਾਠੀ ਨੇ ਦੱਸਿਆ ਹੈ ਕਿ ਬੁੱਧਵਾਰ ਸਵੇਰੇ ਪੁਲਸ ਨੂੰ ਜਾਣਕਾਰੀ ਮਿਲੀ ਕਿ ਸੈਕਟਰ 50 ਮੈਟਰੋ ਸਟੇਸ਼ਨ ਦੇ ਨੇੜੇ ਇਕ ਵੈਗਨਆਰ ਕਾਰਨ 'ਚ ਅਣਜਾਣ ਵਿਅਕਤੀ ਬੇਹੋਸ਼ ਹਾਲਤ 'ਚ ਮਿਲਿਆ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਵਿਅਕਤੀ ਨੂੰ ਜ਼ਿਲਾ ਹਸਪਤਾਲ ਲੈ ਕੇ ਗਈ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਕਰ ਦਿੱਤਾ। ਤ੍ਰਿਪਾਠੀ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਹਿਚਾਣ ਸੰਬਲ ਨਿਵਾਸੀ ਸਤਿੰਦਰ ਦੇ ਰੂਪ 'ਚ ਹੋਈ ਹੈ।

Iqbalkaur

This news is Content Editor Iqbalkaur