ਦੂਜੀ ਜਾਤੀ ਦੇ ਲੜਕੇ ਨਾਲ ਵਿਆਹ ਕਰਨ ''ਤੇ ਦਲਿਤ ਲੜਕੀ ਨੂੰ ਸਰਕਾਰ ਦੇਵੇਗੀ 75 ਹਜ਼ਾਰ ਰੁਪਏ

04/19/2018 9:22:06 PM

ਹੈਦਰਾਬਾਦ— ਆਂਧਰਾ ਪ੍ਰਦੇਸ਼ ਦੇ ਸੀ.ਐੈੱਮ. ਚੰਦਰਬਾਬੂ ਨਾਇਡੂ ਨੇ ਸੂਬੇ 'ਚ ਅੰਤਰਜਾਤੀ ਵਿਆਹ ਕਰਨ 'ਤੇ ਨੌਜਵਾਨਾਂ ਨੂੰ ਸਰਕਾਰ ਵੱਲੋਂ ਤੌਹਫੇ ਦੇ ਰੂਪ 'ਚ ਵਿੱਤੀ ਸਹਾਇਤਾ ਦੇਣ ਦੀ ਘੋਸ਼ਣਾ ਕੀਤੀ ਹੈ। ਸੂਬਾ ਸਰਕਾਰ ਦੀ ਕੈਬਨਿਟ ਵੱਲੋਂ ਇਸ ਯੋਜਨਾ ਨੂੰ ਮਨਜ਼ੂਰੀ ਦਿੰਦੇ ਹੋਏ 20 ਅਪ੍ਰੈਲ ਤੋਂ ਇਸ ਨੂੰ ਸੂਬੇ ਭਰ 'ਚ ਲਾਗੂ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸਰਕਾਰ ਨੇ 'ਚੰਦਰਨਾ ਪੱਲੀ ਕਾਨੁਕਾ' ਵੇਲਫੇਅਰ ਨਾਮ ਦੀ ਯੋਜਨਾ ਨਾਲ ਜੁੜੇ ਇਕ ਵੈਬ ਪੋਰਟਲ ਵੀ ਲਾਂਚ ਕੀਤਾ ਹੈ।

ਸਰਕਾਰ ਦੀ ਇਸ ਯੋਜਨਾ ਤਹਿਤ ਦੂਜੀ ਜਾਤੀ 'ਚ ਵਿਆਹ ਕਰਵਾਉਣ ਵਾਲੀ ਦਲਿਤ ਲੜਕੀ ਨੂੰ ਸਰਕਾਰ ਵੱਲੋਂ ਤੋਹਫੇ ਦੇ ਰੂਪ 'ਚ 75 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੇ ਜਾਣ ਦੀ ਘੋਸ਼ਣਾ ਕੀਤੀ ਗਈ ਹੈ। ਇਸ ਤੋਂ ਇਲਾਵਾ ਪੱਛੜੇ ਵਰਗ ਦੀਆਂ ਲੜਕੀਆਂ ਨੂੰ ਕਿਸੇ ਦੂਜੀ ਜਾਤੀ ਦੇ ਨੌਜਵਾਨ ਨਾਲ ਵਿਆਹ 'ਚ ਕਰਵਾਉਣ 'ਤੇ 50 ਹਜ਼ਾਰ ਰੁਪਏ ਦੀ ਰਾਸ਼ੀ ਦੇਣ ਦਾ ਫੈਸਲਾ ਲਿਆ ਗਿਆ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਯੋਜਨਾ 'ਚ ਕਿਸੇ ਅਪਾਹਜ ਲੜਕੀ ਜਾਂ ਲੜਕੇ ਨਾਲ ਵਿਆਹ ਕਰਨ 'ਤੇ ਵਿਵਾਹਿਤ ਜੋੜੇ ਨੂੰ ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।