ਆਂਧਰਾ ਪ੍ਰਦੇਸ਼ ''ਚ 40,000 ਔਰਤਾਂ ਬਣਾ ਰਹੀਆਂ ਨੇ ''ਮਾਸਕ'' ਰੋਜ਼ਾਨਾ ਕਮਾਉਂਦੀਆਂ ਨੇ 500 ਰੁਪਏ

04/20/2020 1:16:44 PM

ਅਮਰਾਵਤੀ (ਭਾਸ਼ਾ)— ਆਂਧਰਾ ਪ੍ਰਦੇਸ਼ 'ਚ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਲੱਗਭਗ 40,000 ਔਰਤਾਂ ਸੂਬਾ ਸਰਕਾਰ ਦੇ ਪ੍ਰੋਗਰਾਮ 'ਫੇਸ ਮਾਸਕ' ਨਾਲ ਜੁੜੀਆਂ ਹਨ। ਇਹ ਔਰਤਾਂ ਕੋਵਿਡ-19 ਮਹਾਮਾਰੀ ਨੂੰ ਰੋਕਣ ਲਈ ਮਾਸਕ ਬਣਾ ਕੇ ਰੋਜ਼ਾਨਾ 500 ਰੁਪਏ ਕਮਾ ਰਹੀਆਂ ਹਨ, ਤਾਂ ਕਿ ਸੂਬੇ ਭਰ ਵਿਚ ਲੋਕਾਂ 'ਚ 16 ਕਰੋੜ ਮੁਫ਼ਤ ਮਾਸਕ ਵੰਡੇ ਜਾ ਸਕਣ। ਹਰੇਕ ਨਾਗਰਿਕ ਨੂੰ 3 ਮਾਸਕ ਪ੍ਰਦਾਨ ਕਰਨ ਦੇ ਸਰਕਾਰ ਦੇ ਪ੍ਰੋਗਰਾਮ ਨੇ ਔਰਤਾਂ ਨੂੰ ਇਕ ਅਜਿਹੇ ਸਮੇਂ ਵਿਚ ਰੋਜ਼ਗਾਰ ਦਿੱਤਾ ਹੈ, ਜਦੋਂ ਪਰਿਵਾਰ ਕੋਰੋਨਾ ਵਾਇਰਸ ਦੇ ਕਹਿਰ ਅਤੇ ਲਾਕਡਾਊਨ ਦੇ ਪ੍ਰਭਾਵ 'ਚ ਗੁਜ਼ਾਰਾ ਕਰ ਰਹੇ ਹਨ। ਸਵੈ ਸਹਾਇਤਾ ਸਮੂਹ 3.5 ਰੁਪਏ ਪ੍ਰਤੀ ਮਾਸਕ ਦੀ ਦਰ ਨਾਲ ਮਾਸਕ ਬਣਾ ਰਹੇ ਹਨ, ਜਿਨ੍ਹਾਂ ਵਿਚੋਂ ਹਰੇਕ 40,000 ਔਰਤਾਂ ਪ੍ਰਤੀ ਦਿਨ ਮਾਸਕ ਸਿਲਾਈ ਕਰ ਕੇ 500 ਰੁਪਏ ਕਮਾ ਰਹੀਆਂ ਹਨ।

ਸਰਕਾਰ ਨੇ ਕਿਹਾ ਕਿ ਠੇਕੇਦਾਰਾਂ ਨੂੰ ਮਾਸਕ ਬਣਾਉਣ ਦਾ ਹੁਕਮ ਦੇਣ ਦੀ ਬਜਾਏ ਮੁੱਖ ਮੰਤਰੀ ਵਾਈ. ਐੱਸ. ਜਗਨ ਮੋਹਨ ਰੈੱਡੀ ਨੇ ਔਰਤਾਂ ਦੇ ਸਮੂਹਾਂ ਨੂੰ ਕੰਮ ਸੌਂਪਿਆ ਅਤੇ ਉਨ੍ਹਾਂ ਨੂੰ ਕੁਝ ਪੈਸੇ ਕਮਾਉਣ ਦਾ ਮੌਕਾ ਦਿੱਤਾ। ਜਿਸ ਨਾਲ ਉਹ ਆਪਣੇ ਪਰਿਵਾਰ ਦੀ ਮਦਦ ਕਰ ਰਹੀਆਂ ਹਨ। ਇਹ ਬੁਣਕਰਾਂ ਦੀ ਸਹਿਕਾਰੀ ਕਮੇਟੀ ਏ. ਪੀ. ਸੀ. ਓ. ਤੋਂ ਮਾਸਕ ਬਣਾਉਣ ਲਈ ਜ਼ਰੂਰੀ ਕੱਪੜੇ ਦੀ ਖਰੀਦ ਕਰ ਰਿਹਾ ਹੈ। ਅਧਿਕਾਰੀਆਂ ਮੁਤਾਬਕ 16 ਕਰੋੜ ਮਾਸਕ ਬਣਾਉਣ ਲਈ 1.50 ਕਰੋੜ ਮੀਟਰ ਕੱਪੜੇ ਦੀ ਲੋੜ ਹੁੰਦੀ ਹੈ। ਉਹ 20 ਲੱਖ ਮੀਟਰ ਕੱਪੜਾ ਖਰੀਦ ਚੁੱਕੇ ਹਨ।

ਅਧਿਕਾਰੀਆਂ ਨੇ ਕਿਹਾ ਐਤਵਾਰ ਤੱਕ 7.28 ਮਾਸਕ ਦੀ ਗਿਣਤੀ ਕੀਤੀ ਗਈ। ਉਹ 4 ਤੋਂ 5 ਦਿਨਾਂ 'ਚ ਰੋਜ਼ਾਨਾ 30 ਲੱਖ ਤੱਕ ਉਤਪਾਦਨ ਵਧਾਉਣ ਦੀ ਯੋਜਨਾ ਬਣਾਉਂਦੇ ਹਨ। ਮਾਸਕ ਦੀ ਵੰਡ 'ਰੈੱਡ ਜ਼ੋਨ' ਖੇਤਰਾਂ 'ਚ ਸ਼ੁਰੂ ਹੋ ਗਈ ਹੈ ਅਤੇ ਇਸ ਨੂੰ ਛੇਤੀ ਹੀ ਹੋਰ ਖੇਤਰਾਂ 'ਚ ਵੀ ਵੰਡਿਆ ਜਾਵੇਗਾ। ਅਧਿਕਾਰੀਆਂ ਮੁਤਾਬਕ ਮਾਸਕ ਵੰਡਣ ਦਾ ਮੁੱਖ ਮੰਤਰੀ ਦਾ ਪ੍ਰੋਗਰਾਮ ਨਾ ਸਿਰਫ ਕੋਰੋਨਾ ਵਾਇਰਸ ਦੇ ਪ੍ਰਸਾਰ ਦੀ ਜਾਂਚ ਕਰਨ ਦੇ ਕਦਮਾਂ ਨੂੰ ਮਜ਼ਬੂਤ ਕਰ ਰਿਹਾ ਹੈ, ਸਗੋਂ ਕਿ ਮਹਾਮਾਰੀ ਦੇ ਸਮੇਂ 'ਚ ਔਰਤਾਂ ਨੂੰ ਰੋਜ਼ਗਾਰ ਵੀ ਪ੍ਰਦਾਨ ਕਰ ਰਿਹਾ ਹੈ।

Tanu

This news is Content Editor Tanu