ਅਨੰਤ ਹੇਗੜੇ ਬੋਲੇ-ਕਾਂਗਰਸ ਦੀ ਜਗ੍ਹਾ BJP ਸਰਕਾਰ ਹੁੰਦੀ ਤਾਂ ਲੋਕ ''ਚਾਂਦੀ ਦੀ ਕੁਰਸੀ'' ''ਤੇ ਬੈਠਦੇ

06/29/2018 1:33:14 PM

ਬੰਗਲੁਰੂ— ਆਪਣੇ ਵਿਗੜੇ ਬੋਲ ਲਈ ਪ੍ਰਸਿੱਧ ਕੇਂਦਰੀ ਰਾਜ ਮੰਤਰੀ ਅਤੇ ਬੀ.ਜੇ.ਪੀ ਸੰਸਦ ਮੈਂਬਰ ਅਨੰਤ ਕੁਮਾਰ ਹੇਗੜੇ ਨੇ ਫਿਰ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ 'ਚ ਲੰਬੇ ਸਮੇਂ ਤੱਕ ਕਾਂਗਰਸ ਦਾ ਸ਼ਾਸਨ ਹੋਣ ਕਾਰਨ ਅਜੇ ਤੱਕ ਅਸੀਂ ਲੋਕ ਪਲਾਸਟਿਕ ਦੀ ਕੁਰਸੀ 'ਤੇ ਬੈਠ ਰਹੇ ਹਨ ਪਰ ਕਾਂਗਰਸ ਦੀ ਜਗ੍ਹਾ ਇੰਨੇ ਦਿਨਾਂ ਤੱਕ ਤੱਕ ਬੀ.ਜੇ.ਪੀ ਸੱਤਾ 'ਚ ਰਹਿੰਦੀ ਤਾਂ ਲੋਕ ਚਾਂਦੀ ਦੀ ਕੁਰਸੀ 'ਤੇ ਬੈਠ ਰਹੇ ਹੁੰਦੇ। ਅਨੰਤ ਹੇਗੜੇ ਨੇ ਕਿਹਾ ਕਿ ਅਜੇ ਅਸੀਂ ਲੋਕ ਪਲਾਸਟਿਕ ਦੀ ਕੁਰਸੀ 'ਤੇ ਬੈਠਦੇ ਹਨ। ਇਹ ਸਥਿਤੀ ਕਾਂਗਰਸ ਪਾਰਟੀ ਕਾਰਨ ਪੈਦਾ ਹੋਈ ਹੈ। ਜੇਕਰ ਭਾਰਤੀ ਜਨਤਾ ਪਾਰਟੀ ਕਈ ਦਹਾਕਿਆਂ ਤੱਕ ਸੱਤਾ 'ਚ ਰਹੀ ਹੁੰਦੀ ਤਾਂ ਅਜੇ ਲੋਕਾਂ ਨੂੰ ਬੈਠਣ ਲਈ ਚਾਂਦੀ ਦੀ ਕੁਰਸੀ ਹੁੰਦੀ। 


ੁਬੀ.ਜੇ.ਪੀ ਸੰਸਦ ਮੈਂਬਰ ਨੇ ਵਿਰੋਧੀ ਧਿਰ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਕਿ 2019 ਦੀਆਂ ਲੋਕਾਂ ਚੋਣਾਂ ਮਹੱਤਵਪੂਰਨ ਹਨ। ਕਾਂ, ਬਾਂਦਰ ਆਦਿ ਸਾਰੇ ਇੱਕਠੇ ਆ ਰਹੇ ਹਨ। ਇਕ ਪਾਸੇ ਟਾਇਗਰ ਖੜ੍ਹਾ ਹੈ ਅਤੇ ਦੂਜੇ ਪਾਸੇ ਬਾਂਦਰ ਅਤੇ ਗਧੇ। ਤੁਸੀਂ ਫੈਸਲਾ ਕਰੋ ਕਿ 2019 'ਚ ਕਿਸ ਨੂੰ ਜਿੱਤਣਾ ਚਾਹੀਦਾ ਹੈ ਇਕ ਟਾਇਗਰ ਨੂੰ ਜਾਂ ਬਾਂਦਰ ਅਤੇ ਗਧੇ ਨੂੰ। ਹੇਗੜੇ ਦੇ ਇਸ ਬਿਆਨ ਦੇ ਬਾਅਦ ਕਰਨਾਟਕ 'ਚ ਰਾਜਨੀਤੀ ਗਰਮਾ ਗਈ ਹੈ। ਕਾਂਗਰਸ ਅਤੇ ਜੇ.ਡੀ.ਐਸ ਨੇ ਹੇਗੜੇ ਨੂੰ ਕੇਂਦਰੀ ਮੰਤਰੀ ਮੰਡਲ ਤੋਂ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਹੇਗੜੇ ਪਹਿਲੇ ਵੀ ਕਈ ਵਿਵਾਦਿਤ ਬਿਆਨ ਦੇ ਚੁੱਕੇ ਹਨ।