ਅਗਲੇ ਹਫਤੇ ਜੰਮੂ-ਕਸ਼ਮੀਰ ਦੌਰੇ ''ਤੇ ਜਾਣਗੇ ਅਮਿਤ ਸ਼ਾਹ

08/03/2019 8:43:24 PM

ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ ਮੌਜੂਦਾ ਪਰਿਸਥਿਤੀਆਂ ਦੇ ਵਿਚਾਲੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਗਲੇ ਹਫਤੇ ਘਾਟੀ ਦਾ ਦੌਰਾ ਕਰਨਗੇ। ਉਨ੍ਹਾਂ ਦਾ ਇਹ ਦੌਰਾ ਬੇਹੱਦ ਅਹਿੰਮ ਮੰਨਿਆ ਜਾ ਰਿਹਾ ਹੈ। ਜਦੋਂ ਹੀ ਇਹ ਖਬਰ ਮੀਡੀਆ 'ਚ ਆਈ, ਵਿਰੋਧੀ ਦਲਾਂ ਦੇ ਨੇਤਾ ਸੋਚੀ ਪੈ ਗਏ ਹਨ। ਹਾਲਾਂਕਿ ਹੁਣ ਅਧਿਕਾਰਿਕ ਤੌਰ 'ਤੇ ਇਹ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਅਮਿਤ ਸ਼ਾਹ ਦਾ ਦੌਰਾ ਕਿੰਨ੍ਹੇ ਦਿਨਾਂ ਦਾ ਹੋਵੇਗਾ। ਪਰ ਮੰਨਿਆ ਜਾ ਰਿਹਾ ਹੈ ਕਿ ਉਹ ਦੋ ਦਿਨ ਦੇ ਦੌਰੇ 'ਤੇ ਇੱਥੇ ਜਾਣਗੇ। ਇਸ ਦੌਰਾਨ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਸਥਾਨਕ ਜਨ ਪ੍ਰਤੀਨਿਧੀਆਂ ਨਾਲ ਵੀ ਗੱਲਬਾਤ ਕਰਨਗੇ।
ਕਸ਼ਮੀਰ 'ਚ ਜਲਦੀ ਸੈਨਾ ਬਲਾਂ ਦੀ ਉਪਸਥਿਤੀ, ਅਮਰਨਾਥ ਯਾਤਰਾ ਨੂੰ ਰੋਕਣ ਅਤੇ ਸੈਲਾਨੀਆਂ ਅਤੇ ਦੂਜੇ ਸੂਬਿਆਂ ਦੇ ਨਾਗਰਿਕਾਂ ਨੂੰ ਵਾਪਸ ਆਉਣ ਦੀ ਐਡਵਾਇਜ਼ਰੀ ਦੇ ਵਿਚਾਲੇ ਅਮਿਤ ਸ਼ਾਹ ਦੌਰੇ ਨੇ ਰਾਜਨੀਤਿਕ ਦਲਾਂ 'ਚ ਜ਼ਬਰਦਸਤ ਹਲਚਲ ਮਚਾ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਇਸ ਵਾਰ ਕਸ਼ਮੀਰ 'ਚ ਅਤਵਾਦ ਦੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰਨ ਦਾ ਮਨ ਬਣਾ ਚੁੱਕੀ ਹੈ। ਇਸ ਦੇ ਲਈ ਸਰਕਾਰ ਨੇ ਇਕ ਖਾਸ ਰਣਨੀਤੀ ਬਣਾਈ ਹੈ, ਪਰ ਸੁਰੱਖਿਆ ਕਾਰਨਾਂ ਤੋਂ ਉਨ੍ਹਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।
ਪਾਕਿਸਤਾਨ ਵੀ ਕੀਤੇ ਨਾ ਕੀਤੇ ਇਹ ਗੱਲ ਸਮਝ ਚੁੱਕੀ ਹੈ ਕਿ ਭਾਰਤ ਹੁਣ ਆਪਣੇ ਤਰੀਕੇ ਨਾਲ ਕਸ਼ਮੀਰ 'ਚ ਫੈਲੇ ਅੱਤਵਾਦ ਨੂੰ ਖਤਮ ਕਰਨ ਦੇਵੇਗਾ। ਇਸ ਦੇ ਚੱਲਦੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਕਈ ਦਿਨਾਂ ਤੋਂ ਅਮਰੀਕਾ ਮੱਧ ਸਥਤਾ ਦਾ ਰਾਗ ਅਪਾਲ ਰਹੇ ਹਨ। ਦੋ ਹਫਤੇ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਸ਼ਮੀਰ 'ਤੇ ਵੱਡਾ ਬਿਆਨ ਦਿੱਤਾ ਸੀ।
ਬਾਰਡਰ ਰੋਡ ਆਰਗੇਨਾਇਜੇਸ਼ਨ ਵਲੋਂ ਬਣਾਏ ਗਏ ਇਕ ਪੁਲ ਦਾ ਉਦਘਾਟਨ ਕਰਨ ਪਹੁੰਚੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਸੀ ਕਿ ਕਸ਼ਮੀਰ ਦੀ ਸਮੱਸਿਆ ਤਾਂ ਹੁਣ ਹੱਲ ਹੋ ਕੇ ਰਹੇਗੀ। ਭਾਰਤ ਇਸ ਨੂੰ ਆਪਣੇ ਤਰੀਕੇ ਨਾਲ ਹੱਲ ਕਰੇਗਾ। ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਅਜਿਹਾ ਕਰਨ ਤੋਂ ਰੋਕ ਨਹੀਂ ਸਕਦੀ।
ਰੱਖਿਆ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਗੱਲਬਾਤ ਦੇ ਰਸਤੇ ਤੋਂ ਕਸ਼ਮੀਰ ਦੀ ਸਮੱਸਿਆ ਦਾ ਸਮਾਧਾਨ ਨਹੀਂ ਹੋਣ ਦੇਣਾ ਚਾਹੁੰਦਾ ਹੈ, ਤਾਂ ਸਾਨੂੰ ਵਧੀਆ ਤਰ੍ਹਾਂ ਨਾਲ ਪਤਾ ਹੈ ਕਿ ਉਸ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਤੋਂ ਪਹਿਲਾਂ ਵੀ ਕਸ਼ਮੀਰ ਦਾ ਦੋ ਦਿਨਾਂ ਦਾ ਦੌਰਾ ਕਰ ਚੁੱਕੇ ਹਨ। ਉਸ ਤੋਂ ਬਾਅਦ ਹੀ ਇਹ ਲੱਗਣ ਲੱਗਾ ਸੀ ਕਿ ਕਸ਼ਮੀਰ 'ਚ ਹੁਣ ਸਰਕਾਰ ਕੋਈ ਵੱਡਾ ਕਦਮ ਚੁੱਕਣ ਜਾ ਰਹੀ ਹੈ।

satpal klair

This news is Content Editor satpal klair