ਵਾਲ-ਵਾਲ ਬਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਹਾਈਵੋਲਟੇਜ ਕਰੰਟ ਲੱਗਣ ਤੋਂ ਹੋਇਆ ਬਚਾਅ

11/08/2023 12:42:28 AM

ਜੈਪੁਰ (ਭਾਸ਼ਾ):  ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਰਾਜਸਥਾਨ ਦੇ ਨਾਗੌਰ ਵਿਚ ਇਕ ਰੱਥ ਵਿੱਚ ਯਾਤਰਾ ਕਰ ਰਹੇ ਸਨ ਤਾਂ ਉਸ ਦਾ ਉੱਪਰਲਾ ਹਿੱਸਾ ਬਿਜਲੀ ਦੀ ਤਾਰ ਨਾਲ ਟਕਰਾ ਗਿਆ। ਸ਼ਾਹ ਇਸ ਘਟਨਾ 'ਚੋਂ ਵਾਲ-ਵਾਲ ਬਚ ਗਏ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾਵੇਗੀ। 

ਇਹ ਖ਼ਬਰ ਵੀ ਪੜ੍ਹੋ - ਮੈਕਸਵੈੱਲ ਦੇ ਕਰਿਸ਼ਮੇ ਸਦਕਾ ਸੈਮੀਫ਼ਾਈਨਲ 'ਚ ਪੁੱਜੀ ਆਸਟ੍ਰੇਲੀਆ, ਆਪਣੇ ਦਮ 'ਤੇ ਅਫ਼ਗਾਨਿਸਤਾਨ ਨੂੰ ਹਰਾਇਆ

ਇਹ ਘਟਨਾ ਉਦੋਂ ਵਾਪਰੀ ਜਦੋਂ ਸ਼ਾਹ ਦਾ ਕਾਫਲਾ ਬਿਦਿਆਦ ਪਿੰਡ ਤੋਂ ਪਰਬਤਸਰ ਵੱਲ ਜਾ ਰਿਹਾ ਸੀ। ਇਹ ਕਾਫ਼ਲਾ ਇਕ ਗਲੀ ਵਿੱਚੋਂ ਲੰਘ ਰਿਹਾ ਸੀ ਜਿਸ ਦੇ ਦੋਵੇਂ ਪਾਸੇ ਦੁਕਾਨਾਂ ਅਤੇ ਘਰ ਸਨ, ਤਾਂ ਰੱਥ ਦਾ ਉਪਰਲਾ ਹਿੱਸਾ ਤਾਰਾਂ ਨਾਲ ਟਕਰਾ ਗਿਆ, ਜਿਸ ਤੋਂ ਬਾਅਦ ਚੰਗਿਆੜੀਆਂ ਨਿਕਲੀਆਂ। ਰੱਥ ਦੇ ਲੰਘਣ ਤੋਂ ਬਾਅਦ ਤਾਰ ਟੁੱਟ ਕੇ ਸੜਕ 'ਤੇ ਡਿੱਗ ਗਈ, ਜਿਸ ਕਾਰਨ ਰੱਥ ਦੇ ਪਿੱਛੇ ਆ ਰਹੇ ਹੋਰ ਵਾਹਨ ਤੁਰੰਤ ਰੁਕ ਗਏ ਅਤੇ ਬਿਜਲੀ ਕੱਟ ਦਿੱਤੀ ਗਈ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। 

ਇਹ ਖ਼ਬਰ ਵੀ ਪੜ੍ਹੋ - ਅਮਰੀਕਾ ਜਾ ਕੇ ਅਮੀਰ ਬਣਨ ਦੇ ਚੱਕਰ ’ਚ ਪੰਜਾਬੀਆਂ ਨੇ ਗੁਆਏ ਕਰੋੜਾਂ ਰੁਪਏ, ਮੈਕਸੀਕੋ ’ਚ ਸ਼ੁਰੂ ਹੁੰਦੀ ਹੈ ਖੇਡ

ਘਟਨਾ ਤੋਂ ਬਾਅਦ ਸ਼ਾਹ ਨੂੰ ਇਕ ਹੋਰ ਗੱਡੀ ਵਿਚ ਪਰਬਤਸਰ ਲਿਜਾਇਆ ਗਿਆ ਜਿੱਥੇ ਉਨ੍ਹਾਂ ਨੇ ਰੈਲੀ ਨੂੰ ਸੰਬੋਧਨ ਕੀਤਾ। ਸ਼ਾਹ ਨੇ 25 ਨਵੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਉਮੀਦਵਾਰਾਂ ਦੇ ਸਮਰਥਨ ਵਿਚ ਨਾਗੌਰ ਦੇ ਕੁਚਮਨ, ਮਕਰਾਨਾ ਅਤੇ ਪਰਬਤਸਰ ਵਿਚ ਤਿੰਨ ਰੈਲੀਆਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਜੈਪੁਰ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਜਾਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra