ਅਮਿਤ ਸ਼ਾਹ ਬੋਲੇ- 2024 'ਚ ਭਾਜਪਾ ਜਿੱਤੇਗੀ 303 ਤੋਂ ਵੱਧ ਸੀਟਾਂ, ਲਗਾਤਾਰ ਤੀਜੀ ਵਾਰ PM ਬਣਨਗੇ ਮੋਦੀ

03/18/2023 10:23:39 AM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 2024 ’ਚ ਭਾਜਪਾ ਦੀ ਅਗਵਾਈ ਵਾਲੀ NDA ਦੀ ਮੁੜ ਸਰਕਾਰ ਬਣੇਗੀ ਅਤੇ ਨਰਿੰਦਰ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। ਸ਼ਾਹ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਗੱਲਬਾਤ ਲਈ ਅੱਗੇ ਆਇਆ ਤਾਂ ਸੰਸਦ ’ਚ ਜਾਰੀ ਮੌਜੂਦਾ ਰੇੜਕੇ ਨੂੰ ਹੱਲ ਕੀਤਾ ਜਾ ਸਕਦਾ ਹੈ। ਜੇਕਰ ਵਿਰੋਧੀ ਧਿਰ 2 ਕਦਮ ਅੱਗੇ ਵਧਦੀ ਹੈ ਤਾਂ ਸਰਕਾਰ 2 ਕਦਮ ਅੱਗੇ ਵਧੇਗੀ। 

ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ ਮਿਲੇਗੀ 5000 ਸਾਲ ਪੁਰਾਣੀ ਭਾਰਤੀ ਸੱਭਿਆਚਾਰ ਦੀ ਝਲਕ, ਵੇਖੋ ਖ਼ੂਬਸੂਰਤ ਤਸਵੀਰਾਂ

ਇੱਥੇ ਇਕ ਸੰਮੇਲਨ ’ਚ ਹਿੱਸਾ ਲੈਂਦਿਆਂ ਸ਼ਾਹ ਨੇ ਕਿਹਾ ਕਿ ਮੈਂ ਦੇਸ਼ ਦੇ ਹਰ ਹਿੱਸੇ ਦਾ ਦੌਰਾ ਕੀਤਾ ਹੈ ਅਤੇ ਮਹਿਸੂਸ ਕੀਤਾ ਹੈ ਕਿ ਮੁੜ ਭਾਜਪਾ ਦੀ ਸਰਕਾਰ ਬਣੇਗੀ ਅਤੇ ਮੋਦੀ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਗੇ। 2024 ਦੀਆਂ ਆਮ ਚੋਣਾਂ ’ਚ NDA ਨੂੰ ਕਿੰਨੀਆਂ ਸੀਟਾਂ ਮਿਲਣਗੀਆਂ? ਇਸ ਬਾਰੇ ਪੁੱਛੇ ਜਾਣ ’ਤੇ ਮੰਤਰੀ ਨੇ ਕਿਹਾ ਕਿ ਇਹ 2019 ਤੋਂ ਵੱਧ ਹੋਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਨੂੰ 303 ਤੋਂ ਵੱਧ ਸੀਟਾਂ ਮਿਲਣਗੀਆਂ। 2019 ’ਚ ਭਾਜਪਾ ਨੂੰ 303 ਸੀਟਾਂ ਮਿਲੀਆਂ ਅਤੇ NDA  ਨੂੰ ਕੁੱਲ 543 ਲੋਕ ਸਭਾ ਸੀਟਾਂ ’ਚੋਂ 350 ਤੋਂ ਵੱਧ ਸੀਟਾਂ ਮਿਲੀਆਂ ਹਨ। 

ਇੰਦਰਾ ਨੇ ਇੰਗਲੈਂਡ ’ਚ ਕਿਹਾ ਸੀ-ਮੈਂ ਇੱਥੇ ਆਪਣੇ ਦੇਸ਼ ਬਾਰੇ ਕੁਝ ਨਹੀਂ ਕਹਾਂਗੀ

ਅਮਿਤ ਸ਼ਾਹ ਨੇ ਕਿਹਾ ਕਿ ਐਮਰਜੈਂਸੀ ਤੋਂ ਬਾਅਦ ਇੰਦਰਾ ਗਾਂਧੀ ਇੰਗਲੈਂਡ ਚਲੀ ਗਈ ਸੀ ਅਤੇ ਇੰਦਰਾ ਗਾਂਧੀ ਨੂੰ ਜੇਲ੍ਹ ਭੇਜਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ। ਉਸ ਸਮੇਂ ਇੰਗਲੈਂਡ ਦੇ ਕੁਝ ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਸੀ ਕਿ ਉਨ੍ਹਾਂ ਦਾ ਦੇਸ਼ ਕਿਵੇਂ ਚੱਲ ਰਿਹਾ ਹੈ, ਜਿਸ ’ਤੇ ਇੰਦਰਾ ਨੇ ਕਿਹਾ ਸੀ ਕਿ ਸਾਡੇ ਵਿਚਾਲੇ ਕੁਝ ਸਮੱਸਿਆਵਾਂ ਹਨ ਪਰ ਮੈਂ ਉਨ੍ਹਾਂ ’ਤੇ ਇੱਥੇ ਕੁਝ ਨਹੀਂ ਕਹਿਣਾ ਚਾਹੁੰਦੀ। ਮੇਰਾ ਦੇਸ਼ ਚੰਗਾ ਚੱਲ ਰਿਹਾ ਹੈ। ਮੈਂ ਆਪਣੇ ਦੇਸ਼ ਬਾਰੇ ਕੁਝ ਨਹੀਂ ਕਹਾਂਗਾ। ਇੱਥੇ ਮੈਂ ਇਕ ਭਾਰਤੀ ਹਾਂ।

ਇਹ ਵੀ ਪੜ੍ਹੋ- ਘੋਰ ਕਲਯੁਗ; ਧੀ ਵੱਲੋਂ ਮਾਂ ਦਾ ਕਤਲ, ਫਿਰ ਲਾਸ਼ ਦੇ ਟੁਕੜੇ ਕਰਕੇ 3 ਮਹੀਨੇ ਘਰ ’ਚ ਲੁਕਾ ਕੇ ਰੱਖੇ

ਸੀ. ਬੀ. ਆਈ. ਅਤੇ ਈ. ਡੀ. 2 ਨੂੰ ਛੱਡ ਕੇ ਸਾਰੇ ਯੂ. ਪੀ. ਏ. ਸਰਕਾਰ ’ਚ ਦਰਜ ਮਾਮਲੇ ਜਾਂਚ ਰਹੀ

ਗ੍ਰਹਿ ਮੰਤਰੀ ਸ਼ਾਹ ਨੇ ਕਿਹਾ ਕਿ ਸੀ. ਬੀ. ਆਈ. ਅਤੇ ਈ. ਡੀ. ਵਰਗੀਆਂ ਜਾਂਚ ਏਜੰਸੀਆਂ ਨਿਰਪੱਖਤਾ ਨਾਲ ਕੰਮ ਕਰ ਰਹੀਆਂ ਹਨ ਅਤੇ ਉਹ ਸਿਰਫ 2 ਨੂੰ ਛੱਡ ਕੇ ਬਾਕੀ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ, ਜੋ ਸਾਬਕਾ ਯੂ. ਪੀ. ਏ. ਸਰਕਾਰ ’ਚ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਜੋ ਵੀ ਕਰ ਰਹੀਆਂ ਹਨ, ਉਸ ਨੂੰ ਅਦਾਲਤਾਂ ’ਚ ਚੁਣੌਤੀ ਦਿੱਤੀ ਜਾ ਸਕਦੀ ਹੈ।

ਅਡਾਨੀ ਮਾਮਲੇ ’ਚ ਕਮੇਟੀ ਨੂੰ ਸਬੂਤ ਦਿਓ

ਅਡਾਨੀ ਸਮੂਹ ਖਿਲਾਫ ਜਾਂਚ ਬਾਰੇ ਪੁੱਛੇ ਜਾਣ ’ਤੇ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਸੇਵਾਮੁਕਤ ਜੱਜਾਂ ਦੀ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਹੈ ਅਤੇ ਸਾਰਿਆਂ ਨੂੰ ਉਸ ਦੇ ਸਾਹਮਣੇ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਕੋਲ ਜੋ ਵੀ ਸਬੂਤ ਹਨ, ਉਨ੍ਹਾਂ ਨੂੰ ਪੇਸ਼ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ; ਪਤਨੀ ਅਤੇ ਮਾਸੂਮ ਧੀ ਨੂੰ ਦਿੱਤੀ ਦਰਦਨਾਕ ਮੌਤ, ਫਿਰ ਬਿਆਨ ਕੀਤੀ ਝੂਠੀ ਕਹਾਣੀ

Tanu

This news is Content Editor Tanu