ਅਮਿਤ ਸ਼ਾਹ ਦੀ ਰੈਲੀ 'ਚ ਇਕ ਤਿਹਾਈ ਕੁਰਸੀਆਂ ਖਾਲੀ, ਕੀ ਹੈ ਅਸਲੀਅਤ

02/15/2018 5:27:20 PM

ਜੀਂਦ— ਇੱਥੇ ਹੋਈ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਦੀ ਹੂੰਕਾਰ ਰੈਲੀ ਦੀ ਹਰਿਆਣਾ 'ਚ ਲੋਕਪ੍ਰਿਯਤਾ ਕਿੰਨੀ ਸੀ। ਇਸ ਗੱਲ ਦਾ ਅੰਦਾਜਾ ਰੈਲੀ 'ਚ ਲੱਗੀਆਂ ਕੁਰਸੀਆਂ ਤੋਂ ਲਗਾਇਆ ਜਾ ਸਕਦਾ ਹੈ। ਭਾਜਪਾ ਸਰਕਾਰ ਦੇ ਨੇਤਾਵਾਂ ਦਾ ਦਾਅਵਾ ਸੀ ਕਿ ਇਸ ਰੈਲੀ 'ਚ ਕਰੀਬ ਇਕ ਲੱਖ ਮੋਟਰਸਾਈਕਲ ਸ਼ਾਮਲ ਹੋਣਗੇ ਪਰ ਮੌਕੇ 'ਤੇ ਦਾਅਵਿਆਂ ਦੇ ਬਿਲਕੁੱਲ ਹੀ ਉਲਟ ਨਜ਼ਾਰਾ ਆਇਆ। 
ਅਮਿਤ ਸ਼ਾਹ ਦੀ ਰੈਲੀ 'ਚ ਇਕ ਲੱਖ ਮੋਟਰ ਸਾਈਕਲ ਤਾਂ ਦੂਰ ਇਕ ਲੱਖ ਲੋਕ ਵੀ ਨਹੀਂ ਪੁੱਜੇ। ਆਯੋਜਕਾਂ ਨੇ ਦੱਸਿਆ ਕਿ ਰੈਲੀ ਲਈ ਲੱਗੇ ਪੰਡਾਲ 'ਚ ਲਗਭਗ 30 ਹਜ਼ਾਰ ਕੁਰਸੀਆਂ ਵਰਕਰਾਂ ਦੇ ਬੈਠਣ ਲਈ ਲਗਾਈਆਂ ਗਈਆਂ। ਜਿਨ੍ਹਾਂ 'ਚੋਂ ਇਕ ਤਿਹਾਈ ਕੁਰਸੀਆਂ ਖਾਲੀ ਨਜ਼ਰ ਆਈਆਂ। ਹੁਣ ਇਕ ਤਿਹਾਈ ਦੇ ਅਨੁਮਾਨ ਨਾਲ ਰੈਲੀ 'ਚ ਕਰੀਬ 10-11 ਹਜ਼ਾਰ ਲੋਕ ਹੀ ਰੈਲੀ 'ਚ ਪੁੱਜੇ। ਜੇਕਰ ਗੱਲ ਕਰੀਏ ਇਕ ਲੱਖ ਮੋਟਰਸਾਈਕਲਾਂ ਦੀ ਤਾਂ ਜਿਸ ਪਾਰਕਿੰਗ 'ਚ ਇਹ ਮੋਟਰਸਾਈਕਲਾਂ ਖੜ੍ਹੀਆਂ ਹੋਣੀਆਂ ਸਨ, ਉੱਥੇ ਵੀ ਲਗਭਗ ਖਾਲੀ ਹੀ ਦਿਖਾਈ ਦਿੱਤਾ। ਜੋ ਵੀ ਮੋਟਰਸਾਈਕਲਾਂ ਉੱਥੇ ਮੌਜੂਦ ਸਨ, ਉਨ੍ਹਾਂ ਦੀ ਗਿਣਤੀ ਲਗਭਗ 5-6 ਹਜ਼ਾਰ ਹੀ ਰਹੀ ਹੋਵੇਗੀ।