25 ਡਰੋਨਾਂ ਤੇ ਸਨਾਈਪਰਜ਼ ਦੀ ਨਿਗਰਾਨੀ ਹੇਠ ਹੋਣ ਜਾ ਰਹੀ ਹੈ ਅਮਿਤ ਸ਼ਾਹ ਦੀ ਰੈਲੀ

02/15/2018 12:03:17 PM

ਜੀਂਦ — ਭਾਜਪਾ ਦੇ ਰਾਸ਼ਟਰੀ ਪ੍ਰਧਾਨ ਅਮਿਤ ਦੀ ਅਗਵਾਈ ਹੇਠ ਅੱਜ ਜੀਂਦ ਵਿਚ ਨੌਜਵਾਨ ਹੁੰਕਾਰ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅਮਿਤ ਸ਼ਾਹ ਅੱਜ ਦੁਪਹਿਰ 12 ਵਜੇ ਜੀਂਦ ਪਹੁੰਚ ਜਾਣਗੇ ਜਿਸ ਤੋਂ ਬਾਅਦ ਉਹ ਬਰਾਲਾ ਦੀ ਬਾਈਕ ਦੇ ਪਿੱਛੇ ਬੈਠ ਕੇ ਰੈਲੀ ਵਾਲੇ ਸਥਾਨ 'ਤ ਪਹੁੰਚਣਗੇ। ਸੁਰੱਖਿਆ ਦੇ ਮੱਦੇਨਜ਼ਰ ਰੈਲੀ ਦੀ ਨਿਗਰਾਨੀ 25 ਡਰੋਨ ਅਤੇ 6 ਜੈਮਰ ਦੁਆਰਾ ਕੀਤੀ ਜਾਵੇਗੀ। ਅਜਿਹੇ 'ਚ ਸੂਬੇ 'ਚ ਪਹਿਲੀ ਵਾਰ ਕਿਸੇ ਨੇਤਾ ਦੀ ਰੈਲੀ ਲਈ ਸਨਾਈਪਰਸ ਦੀ ਤਾਇਨਾਤੀ ਕੀਤੀ ਜਾ ਰਹੀ ਹੈ। ਕਿਸੇ ਵੀ ਐਮਰਜੈਂਸੀ ਦੀ ਸਥਿਤੀ 'ਚ ਤੁਰੰਤ ਕਾਰਵਾਈ ਕਰਨ ਲਈ ਸਨਾਈਪਰਸ ਪਛਾਣ ਲੁਕਾ ਕੇ ਸ਼ਾਹ ਦੇ ਕਾਫਿਲੇ ਦੇ ਨਾਲ-ਨਾਲ ਸਟੇਜ ਉੱਤੇ ਅਤੇ ਰੈਲੀ ਵਾਲੇ ਸਥਾਨ 'ਤੇ ਮੌਜੂਦ ਰਹਿਣਗੇ। ਹਵਾਈ ਹਮਲੇ ਵਰਗੀ ਸਥਿਤੀ ਨਾਲ ਨਜਿੱਠਣ ਲਈ ਮਜ਼ਬੂਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।
ਰੈਲੀ ਦੌਰਾਨ ਸੁਰੱਖਿਆ ਨੂੰ ਲੈ ਕੇ ਸ਼ਾਹ ਲਈ ਤਿੰਨ ਪੱਧਰੀ ਸੁਰੱਖਿਆ ਚੱਕਰ ਰਹੇਗਾ। ਪਹਿਲੇ ਪੱਧਰ 'ਤੇ ਹਰਿਆਣਾ ਪੁਲਸ ਦੇ ਜਵਾਨ, ਦੂਸਰੇ ਪੱਧਰ 'ਤੇ ਕੇਂਦਰੀ ਸੁਰੱਖਿਆ ਫੋਰਸ ਦੇ ਜਵਾਨ ਤਾਇਨਾਤ ਕੀਤੇ ਜਾਣਗੇ। ਰੈਲੀ ਵਾਲੇ ਸਥਾਨ 'ਤੇ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਲਈ ਦੋ ਹੈਲੀਪੈਡ ਬਨਣਗੇ। ਸੁਰੱਖਿਆ ਵਿਵਸਥਾ ਦੀ ਜ਼ਿਮੇਵਾਰੀ 4 ਆਈ.ਪੀ.ਐੱਸ. ਅਫਸਰਾਂ ਨੂੰ ਦਿੱਤੀ ਗਈ ਹੈ, ਜਿਨ੍ਹਾਂ ਦੇ ਅਧੀਨ 8 ਐੱਸ.ਪੀ., 55 ਡੀ.ਐੱਸ.ਪੀ. ਵੀ ਕੰਮ ਕਰਨਗੇ। ਇਸ ਦੇ ਨਾਲ ਹੀ ਜੇਕਰ ਰੈਲੀ ਵਾਲੇ ਸਥਾਨ ਦੇ ਖੇਤਰਫਲ ਦੀ ਗੱਲ ਕਰੀਏ ਤਾਂ ਇਹ 18 ਏਕੜ ਹੋਵੇਗਾ ਅਤੇ ਪਾਰਕਿੰਗ ਲਈ 125 ਏਕੜ ਜ਼ਮੀਨ ਉਪਲੱਬਧ ਹੋਵੇਗੀ।