ਬਘੇਲ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਰਿਕਾਰਡ ਤੋੜੇ : ਅਮਿਤ ਸ਼ਾਹ

09/03/2023 2:08:40 PM

ਰਾਏਪੁਰ, (ਭਾਸ਼ਾ)- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਛੱਤੀਸਗੜ੍ਹ ਸਰਕਾਰ ਖਿਲਾਫ 104 ਪੰਨਿਆਂ ਦੀ ਚਾਰਜਸ਼ੀਟ ਜਾਰੀ ਕਰਦਿਆਂ ਸ਼ਨੀਵਾਰ ਕਿਹਾ ਕਿ ਸਿਰਫ ਭਾਰਤੀ ਜਨਤਾ ਪਾਰਟੀ (ਭਾਜਪਾ) ਹੀ ਛੱਤੀਸਗੜ੍ਹ ਨੂੰ ਕਾਂਗਰਸ ਦੀ ਲੁੱਟ, ਅੱਤਿਆਚਾਰ ਤੇ ਮਾੜੇ ਰਾਜ ਤੋਂ ਬਚਾਅ ਸਕਦੀ ਹੈ।

ਰਾਏਪੁਰ ਦੇ ਦੀਨਦਿਆਲ ਉਪਾਧਿਆਏ ਆਡੀਟੋਰੀਅਮ ’ਚ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਚਾਰਜਸ਼ੀਟ ਜਾਰੀ ਕਰਦੇ ਹੋਏ ਸ਼ਾਹ ਨੇ ਕਿਹਾ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਛੱਤੀਸਗੜ੍ਹ ਨੂੰ ਗਾਂਧੀ ਪਰਿਵਾਰ ਦਾ ‘ਏ. ਟੀ. ਐੱਮ.’ ਬਣਾ ਦਿੱਤਾ ਅਤੇ ਸੂਬੇ ਨੂੰ ਵਿਕਾਸ ਦੇ ਰਸਤੇ ਤੋਂ ਮੋੜ ਦਿੱਤਾ। ਪਿਛਲੇ ਪੰਜ ਸਾਲਾਂ ਤੋਂ ਘਪਲੇ ਤੇ ਅੱਤਿਆਚਾਰ ਕਰਨ ਅਤੇ ਵਾਅਦਿਆਂ ਨੂੰ ਤੋੜਨ ਵਾਲੀ ਸਰਕਾਰ ਖ਼ਿਲਾਫ਼ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਅਤੇ ਮੁੜ ਭਾਜਪਾ ਦੀ ਸਰਕਾਰ ਬਣਾ ਕੇ ਇਸ ਨੂੰ ਵਿਕਾਸ ਦੇ ਰਾਹ ’ਤੇ ਲਿਜਾਣ ਲਈ ਭਾਜਪਾ ਨੇ ਇਹ ਚਾਰਜਸ਼ੀਟ ਜਾਰੀ ਕੀਤੀ ਹੈ।

ਸੂਬੇ ਵਿੱਚ ਕੇਂਦਰੀ ਏਜੰਸੀਆਂ ਵੱਲੋਂ ਕੋਲਾ, ਸ਼ਰਾਬ ਤੇ ਆਨਲਾਈਨ ਸੱਟੇਬਾਜ਼ੀ ਨਾਲ ਸਬੰਧਤ ਕਥਿਤ ਘਪਲਿਆਂ ਦੀ ਜਾਂਚ ਬਾਰੇ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਹੁਣ ਸਿਰਫ਼ ਭਾਜਪਾ ਹੀ ਛੱਤੀਸਗੜ੍ਹ ਨੂੰ ਬਚਾਅ ਸਕਦੀ ਹੈ।

ਭਾਜਪਾ ਨੇਤਾ ਨੇ ਕਿਹਾ ਕਿ ਛੱਤੀਸਗੜ੍ਹ ਦੇ ਲੋਕਾਂ ਨੂੰ ਫੈਸਲਾ ਕਰਨਾ ਹੋਵੇਗਾ ਕਿ ਕੀ ਉਹ ਹਜ਼ਾਰਾਂ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਭੁਪੇਸ਼ ਬਘੇਲ ਸਰਕਾਰ ਚਾਹੁੰਦੇ ਹਨ ਜਾਂ ਵਿਕਾਸ ਦਾ ਰਾਹ ਪੱਧਰਾ ਕਰਨ ਵਾਲੀ ਭਾਜਪਾ ਸਰਕਾਰ?

ਸ਼ਾਹ ਨੇ ਦੋਸ਼ ਲਾਇਆ ਕਿ ਭੁਪੇਸ਼ ਬਘੇਲ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਜੇ ਛੱਤੀਸਗੜ੍ਹ ’ਚ ਭਾਜਪਾ ਸੱਤਾ ’ਚ ਆਉਂਦੀ ਹੈ ਤਾਂ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਉਲਟਾ ਲਟਕਾ ਕੇ ‘ਸਿੱਧਾ ’ ਕਰ ਦਿਆਂਗੇ। ਮੈਂ ਛੱਤੀਸਗੜ੍ਹ ਦੇ ਲੋਕਾਂ ਨਾਲ ਵਾਅਦਾ ਕਰਦਾ ਹਾਂ ਕਿ ਜੇ ਭਾਜਪਾ ਸੂਬੇ ’ਚ ਸੱਤਾ ’ਚ ਆਉਂਦੀ ਹੈ ਤਾਂ ਦੋ ਸਾਲਾਂ ਅੰਦਰ ਹਰ ਘਰ ’ਚ ਸਾਫ ਪਾਣੀ ਦੀ ਸਪਲਾਈ ਕੀਤੀ ਜਾਵੇਗੀ।

Rakesh

This news is Content Editor Rakesh