JP ਨੱਢਾ ਦੇ ਕਾਫ਼ਲੇ ''ਤੇ ਹਮਲੇ ਨੂੰ ਗੰਭੀਰਤਾ ਨਾਲ ਲੈ ਰਿਹਾ ਹੈ ਕੇਂਦਰ : ਅਮਿਤ ਸ਼ਾਹ

12/10/2020 5:17:14 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਛਮੀ ਬੰਗਾਲ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ (ਜੇ.ਪੀ.) ਨੱਢਾ ਦੇ ਕਾਫ਼ਲੇ 'ਤੇ ਹਮਲੇ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਇਸ ਹਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਇਸ ਨੂੰ ਬੇਹੱਦ ਗੰਭੀਰ ਘਟਨਾ ਦੱਸਦੇ ਹੋਏ ਇਸ ਦੀ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਸ਼ਾਹ ਨੇ ਵਰੀਵਾਰ ਨੂੰ ਟਵੀਟ ਕਰ ਕੇ ਕਿਹਾ,''ਅੱਜ ਬੰਗਾਲ 'ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਉੱਪਰ ਹੋਇਆ ਹਮਲਾ ਬਹੁਤ ਹੀ ਨਿੰਦਾਯੋਗ ਹੈ, ਉਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਉਹ ਘੱਟ ਹੈ। ਕੇਂਦਰ ਸਰਕਾਰ ਇਸ ਹਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੀ ਹੈ। ਬੰਗਾਲ ਸਰਕਾਰ ਨੂੰ ਇਸ ਯੋਜਨਾਬੱਧ ਹਿੰਸਾ ਲਈ ਪ੍ਰਦੇਸ਼ ਦੀ ਸ਼ਾਂਤੀਪ੍ਰਿਯ ਜਨਤਾ ਨੂੰ ਜਵਾਬ ਦੇਣਾ ਹੋਵੇਗਾ।'' 

ਇਹ ਵੀ ਪੜ੍ਹੋ : ਨੱਢਾ ਦੀ ਸੁਰੱਖਿਆ 'ਚ ਵੱਡੀ ਚੂਕ, ਕਾਫ਼ਲੇ ਦੀਆਂ ਗੱਡੀਆਂ 'ਚ ਕੀਤੀ ਗਈ ਭੰਨ-ਤੋੜ

ਉਨ੍ਹਾਂ ਨੇ ਕਿਹਾ,''ਤ੍ਰਿਣਮੂਲ ਸ਼ਾਸਨ 'ਚ ਬੰਗਾਲ ਅੱਤਿਆਚਾਰ, ਅਰਾਜਕਤਾ ਅਤੇ ਹਨ੍ਹੇਰੇ ਦੇ ਯੁੱਗ 'ਚ ਜਾ ਚੁੱਕਿਆ ਹੈ। ਟੀ.ਐੱਮ.ਸੀ. ਦੇ ਰਾਜ 'ਚ ਪੱਛਮੀ ਬੰਗਾਲ ਦੇ ਅੰਦਰ ਜਿਸ ਤਰ੍ਹਾਂ ਨਾਲ ਸਿਆਸੀ ਹਿੰਸਾ ਨੂੰ ਸੰਸਥਾਗਤ ਕਰ ਕੇ ਚਰਮ ਸੀਮਾ 'ਤੇ ਪਹੁੰਚਾਇਆ ਗਿਆ ਹੈ, ਉਹ ਲੋਕਤੰਤਰੀ ਮੁੱਲਾਂ 'ਚ ਵਿਸ਼ਵਾਸ ਰੱਖਣ ਵਾਲੇ ਸਾਰੇ ਲੋਕਾਂ ਲਈ ਦੁਖਦ ਵੀ ਹੈ ਅਤੇ ਚਿੰਤਾਜਨਕ ਵੀ। ਰਾਜਨਾਥ ਸਿੰਘ ਨੇ ਟਵੀਟ ਕਰ ਕੇ ਕਿਹਾ,''ਪੱਛਮੀ ਬੰਗਾਲ ਦੇ ਦੌਰੇ ਦੌਰਾਨ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਢਾ ਦੇ ਕਾਫ਼ਲੇ 'ਤੇ ਹੋਏ ਹਮਲੇ ਤੋਂ ਬਾਅਦ ਮੈਂ ਉਨ੍ਹਾਂ ਨਾਲ ਫੋਨ 'ਤੇ ਗੱਲ ਕਰ ਕੇ ਉਨ੍ਹਾਂ ਦੀ ਹਾਲਚਾਲ ਪੁੱਛਿਆ। ਇਹ ਘਟਨਾ ਪੱਛਮੀ ਬੰਗਾਲ ਰਾਜ ਦੀ ਡਿੱਗਦੀ ਕਾਨੂੰਨ ਵਿਵਸਥਾ ਦਰਸਾਉਂਦੀ ਹੈ। ਲੋਕਤੰਤਰ 'ਚ ਸਿਆਸੀ ਨੇਤਾਵਾਂ ਨੂੰ ਇਸ ਤਰ੍ਹਾਂ ਨਾਲ ਨਿਸ਼ਾਨਾ ਬਣਾਉਣਾ ਬੇਹੱਦ ਚਿੰਤਾਜਨਕ ਹੈ। ਦੱਸਣਯੋਗ ਹੈ ਕਿ ਨੱਢਾ 2 ਦਿਨਾਂ ਦੇ ਪੱਛਮੀ ਬੰਗਾਲ ਦੌਰੇ 'ਤੇ ਹਨ ਅਤੇ ਅੱਜ ਜਦੋਂ ਉਹ ਡਾਇਮੰਡ ਹਾਰਬਰ ਜਾ ਰਹੇ ਸਨ ਤਾਂ ਉਨ੍ਹਾਂ ਦੇ ਕਾਫ਼ਲੇ 'ਤੇ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਖੇਤੀਬਾੜੀ ਮੰਤਰੀ ਬੋਲੇ- ਅਸੀਂ ਖੁੱਲ੍ਹੇ ਮਨ ਨਾਲ ਗੱਲਬਾਤ ਕਰ ਰਹੇ ਹਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ

DIsha

This news is Content Editor DIsha