ਇੰਸਟਾਗ੍ਰਾਮ ਨਾਲ ਜੁੜੇ ਅਮਿਤ ਸ਼ਾਹ, ਸਿਰਫ ਇਨ੍ਹਾਂ ਦੋ ਲੋਕਾਂ ਨੂੰ ਕਰ ਰਹੇ ਹਨ ਫਾਲੋ

10/24/2019 1:57:47 PM

ਗੈਜੇਟ ਡੈਸਕ– ਕੇਂਦਰੀ ਗ੍ਰਹਿ ਮੰਤਰੀ ਅਤੇ ਬੀ.ਜੇ.ਪੀ. ਦੇ ਪ੍ਰਧਾਨ ਅਮਿਤ ਸ਼ਾਹ ਇੰਸਟਾਗ੍ਰਾਮ ਨਾਲ ਜੁੜ ਗਏ ਹਨ। ਅਮਿਤ ਸ਼ਾਹ ਦੇ ਅਕਾਊਂਟ ਤੋਂ 513 ਪੋਸਟਾਂ ਕੀਤੀਆਂ ਗਈਆਂ ਹਨ ਅਤੇ ਇਸ ਵਿਚ 20 ਲੱਖ ਫਾਲੋਅਰਜ਼ ਹਨ। ਜਦੋਂਕਿ ਅਮਿਤ ਸ਼ਾਹ ਸਿਰਫ ਦੋ ਲੋਕਾਂ ਨੂੰ ਫਾਲੋ ਕਰ ਰਹੇ ਹਨ। ਉਨ੍ਹਾਂ ਦੇ ਟਵਿਟਰ ਹੈਂਡਲ  'Office of Amit Shah' ਤੋਂ ਬੁੱਧਵਾਰ ਨੂੰ ਇਕ ਪੋਸਟ ਕੀਤੀ ਗਈ, ਜਿਸ ਵਿਚ ਕਿਹਾ ਗਿਆ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਤੇ ਬੀ.ਜੇ.ਪੀ. ਨੈਸ਼ਨਲ ਪ੍ਰੈਜ਼ੀਡੈਂਟ ਅਮਿਤ ਸ਼ਾਹ ਨਾਲ ਜੁੜੋ। ਜੇਕਰ ਟਵਿਟਰ ਦੀ ਗੱਲ ਕਰੀਏ ਤਾਂ ਅਮਿਤ ਸ਼ਾਹ ਦੇ 1 ਕਰੋੜ 58 ਲੱਖ ਫਾਲੋਅਰਜ਼ ਹਨ, ਜਦੋਂਕਿ ਉਨ੍ਹਾਂ ਨੇ ਕੁਲ 293 ਲੋਕਾਂ ਨੂੰ ਫਾਲੋ ਕੀਤਾ ਹੈ। 

 

ਇੰਸਟਾਗ੍ਰਾਮ ’ਤੇ ਅਮਿਤ ਸ਼ਾਹ ਨੇ ਜਿਨ੍ਹਾਂ ਦੋ ਲੋਕਾਂ ਨੂੰ ਫਾਲੋ ਕੀਤਾ ਹੈ, ਉਨ੍ਹਾਂ ’ਚ ਇਕ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਨ ਅਤੇ ਦੂਜਾ ਬੀ.ਜੇ.ਪੀ. ਦਾ ਅਧਿਕਾਰਤ ਪੇਜ ਹੈ। ਪੀ.ਐੱਮ. ਮੋਦੀ ਦਾ ਪਹਿਲਾਂ ਤੋਂ ਹੀ ਇੰਸਟਾਗ੍ਰਾਮ ’ਤੇ ਅਕਾਊਂਟ ਹੈ ਜਿਸ ’ਤੇ ਕੁਲ 353 ਪੋਸਟਾਂ ਕੀਤੀਆਂ ਗਈਆਂ ਹਨ। ਪੀ.ਐੱਮ. ਮੋਦੀ ਦੇ 38 ਲੱਖ ਫਾਲੋਅਰਜ਼ ਹਨ ਪਰ ਉਨ੍ਹਾਂ ਨੇ ਕਿਸੇ ਨੂੰ ਵੀ ਫਾਲੋ ਨਹੀਂ ਕੀਤਾ। ਦੱਸ ਦੇਈਏ ਕਿ ਇੰਸਟਾਗ੍ਰਾਮ ਫੇਸਬੁੱਕ ਦੀ ਮਲਕੀਅਤ ਵਾਲਾ ਵੀਡੀਓ ਅਤੇ ਫੋਟੋ ਸ਼ੇਅਰਿੰਗ ਪਲੇਟਫਾਰਮ ਹੈ।