ਕੋਰੋਨਾ ਵਿਰੁੱਧ ਜੰਗ ’ਚ ਕੋਈ ਕਸਰ ਨਹੀਂ ਛੱਡ ਰਹੀ ਹੈ ਸਰਕਾਰ : ਅਮਿਤ ਸ਼ਾਹ

04/17/2020 6:00:12 PM

ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਮਹਾਮਾਰੀ ਵਿਰੁੱਧ ਜੰਗ ’ਚ ਕੋਈ ਕਸਰ ਨਹੀਂ ਛੱਡ ਰਹੀ ਅਤੇ ਦੇਸ਼ ਨੂੰ ਮਜ਼ਬੂਤ ਬਣਾਉਣ ਦੀ ਯੋਜਨਾ ’ਚ ਲੱਗੀ ਹੈ। ਭਾਰਤੀ ਰਿਜ਼ਰਵ ਬੈਂਕ ਵਲੋਂ ਸ਼ੁੱਕਰਵਾਰ ਨੂੰ ਚੁਕੇ ਗਏ ਕਦਮਾਂ ਦਾ ਸਵਾਗਤ ਕਰਦੇ ਹੋਏ ਉਨਾਂ ਨੇ ਕਿਹਾ ਕਿ ਅਰਥ ਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਕੀਤੇ ਗਏ ਇਨਾਂ ਉਪਾਵਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲਦਾ ਹੈ।

ਉਨਾਂ ਨੇ ਟਵੀਟ ਕਰਦੇ ਹੋਏ ਕਿਹਾ,‘‘ਕੋਰੋਨਾ ਵਿਰੁਧ ਜੰਗ ’ਚ ਮੋਦੀ ਸਰਕਾਰ ਕੋਈ ਕਸਰ ਨਹੀਂ ਛੱਡ ਰਹੀ ਹੈ। ਅਰਥ ਵਿਵਸਥਾ ਦੀ ਮਜ਼ਬੂਤੀ ਲਈ ਰਿਜ਼ਰਵ ਬੈਂਕ ਵਲੋਂ ਚੁਕੇ ਗਏ ਕਦਮਾਂ ਨਾਲ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਬਲ ਮਿਲਦਾ ਹੈ।’’

ਇਕ ਹੋਰ ਟਵੀਟ ’ਚ ਉਨਾਂ ਨੇ ਕਿਹਾ,‘‘ਨਾਬਾਰਡ ਲਈ 25000 ਕਰੋੜ ਰੁਪਏ ਦੇ ਪ੍ਰਬੰਧ ਨਾਲ ਕਿਸਾਨਾਂ ਨੂੰ ਮਦਦ ਮਿਲੇਗੀ, ਸਿਡਬੀ ਨੂੰ 15 ਹਜ਼ਾਰ ਕਰੋੜ ਰੁਪਏ ਦੇ ਪ੍ਰਬੰਧ ਨਾਲ ਐੱਮ.ਐੱਸ.ਐੱਮ.ਆਈ. ਅਤੇ ਸਟਾਰਟਅਪ ਨੂੰ ਵਿੱਤੀ ਸਥਿਰਤਾ ਮਿਲੇਗੀ ਅਤੇ ਮੇਕ ਇਨ ਇੰਡੀਆ ਨੂੰ ਬਲ ਮਿਲੇਗਾ। ਐੱਨ.ਐੱਚ.ਬੀ. ਨੂੰ 10 ਹਜ਼ਾਰ ਕਰੋੜ ਦੀ ਮਦਦ ਅਤੇ ਬੈਂਕਾਂ ਲਈ ਤਰਲਤਾ ਉਪਾਵਾਂ ਤੋਂ ਵੀ ਮਦਦ ਮਿਲੇਗੀ।’’ ਦੱਸਣਯੋਗ ਹੈ ਕਿ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਰਿਵਰਸ ਰੈਪੋ ਦਰ ’ਚ ਕਮੀ ਕਰਦੇ ਹੋਏ ਅਰਥ ਵਿਵਸਥਾ ’ਚ ਤੇਜ਼ੀ ਲਿਆਉਣ ਲਈ ਕਈ ਉਪਾਵਾਂ ਦਾ ਐਲਾਨ ਕੀਤਾ ਹੈ।

DIsha

This news is Content Editor DIsha