ਰਾਜਨੀਤੀ ਦਾ 'ਚਾਣਕਿਆ' ਕਹੇ ਜਾਣ ਵਾਲੇ ਅਮਿਤ ਸ਼ਾਹ ਬਾਰੇ ਜਾਣੋ ਕੁਝ ਰੌਚਕ ਗੱਲਾਂ

10/22/2020 11:31:30 AM

ਨਵੀਂ ਦਿੱਲੀ— ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅੱਜ ਯਾਨੀ ਕਿ 22 ਅਕਤੂਬਰ ਨੂੰ ਜਨਮ ਦਿਨ ਹੈ, ਉਹ 56 ਸਾਲ ਦੇ ਹੋ ਗਏ ਹਨ। ਅਮਿਤ ਸ਼ਾਹ ਦਾ ਜਨਮ 22 ਅਕਤੂਬਰ 1964 ਨੂੰ ਮਹਾਰਾਸ਼ਟਰ ਦੇ ਮੁੰਬਈ ਵਿਚ ਇਕ ਕਾਰੋਬਾਰੀ ਦੇ ਘਰ ਹੋਇਆ ਸੀ। ਸ਼ਾਹ ਗੁਜਰਾਤ ਦੇ ਇਕ ਧਨੀ ਪਰਿਵਾਰ ਨਾਲ ਸੰਬੰਧ ਰੱਖਦੇ ਹਨ। ਅਮਿਤ ਸ਼ਾਹ ਦੇ ਜਨਮ ਦਿਨ 'ਤੇ ਟਵਿੱਟਰ 'ਤੇ ਹੈਸ਼ਟੈਗ ਚਾਣਕਿਆ ਟਰੈਂਡ ਕਰ ਰਿਹਾ ਹੈ। ਭਾਜਪਾ ਦੇ ਕਈ ਨੇਤਾਵਾਂ ਨੇ ਅਮਿਤ ਨੂੰ ਆਧੁਨਿਕ ਭਾਰਤ ਦਾ 'ਚਾਣਕਿਆ' ਕਹਿ ਕੇ ਜਨਮ ਦਿਨ ਦੀ ਵਧਾਈ ਦਿੱਤੀ ਹੈ। ਅਮਿਤ ਸ਼ਾਹ ਨੂੰ ਭਾਰਤੀ ਰਾਜਨੀਤੀ ਦਾ ਚਾਣਕਿਆ ਕਿਹਾ ਜਾਂਦਾ ਹੈ। ਜਿਸ ਦੇ ਪਿੱਛੇ ਦੀ ਵਜ੍ਹਾ ਕਾਫੀ ਅਹਿਮ ਹੈ। ਭਾਜਪਾ ਪ੍ਰਧਾਨ ਦੇ ਰੂਪ ਵਿਚ ਉਨ੍ਹਾਂ ਦਾ ਕਾਰਜਕਾਲ ਸਫਲਤਾਵਾਂ ਨਾਲ ਭਰਿਆ ਹੋਇਆ ਹੈ। ਸਾਲ 2014 ਤੋਂ 2020 ਤੱਕ ਅਮਿਤ ਸ਼ਾਹ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਰਹੇ ਹਨ। ਖ਼ਾਸ ਗੱਲ ਇਹ ਹੈ ਕਿ ਹੁਣ ਤੱਕ ਆਪਣੇ ਕਰੀਅਰ 'ਚ ਸ਼ਾਹ ਨੇ ਇਕ ਵੀ ਚੋਣ ਨਹੀਂ ਹਾਰੀ ਹੈ।

ਆਖ਼ਰਕਾਰ ਕਿਉਂ ਅਮਿਤ ਸ਼ਾਹ ਨੂੰ ਕਿਹਾ ਜਾਣ ਲੱਗਾ 'ਚਾਣਕਿਆ'-
ਅਮਿਤ ਸ਼ਾਹ ਦੇਸ਼ ਦੇ ਅਜਿਹੇ ਵਿਰਲੇ ਨੇਤਾਵਾਂ ਵਿਚੋਂ ਇਕ ਸਨ, ਜੋ ਹਰ ਚੋਣ ਨੂੰ ਆਪਣੇ ਪੱਖ ਵਿਚ ਮੋੜਨ ਦੀ ਕਲਾ ਜਾਣਦੇ ਹਨ। ਜੇਕਰ ਨਾ ਜਾਣਦੇ ਹੁੰਦੇ ਤਾਂ 2014 'ਚ 282 ਸੀਟਾਂ ਦੇ ਟੀਚੇ ਨੂੰ ਉਹ 300 ਪਾਰ ਦਾ ਟੀਚਾ ਤੈਅ ਨਹੀਂ ਕਰ ਪਾਉਂਦੇ। ਕਿਹਾ ਜਾਂਦਾ ਹੈ ਕਿ ਇਸ ਜਿੱਤ ਲਈ ਅਮਿਤ ਸ਼ਾਹ 2012 ਤੋਂ ਹੀ ਜ਼ਮੀਨ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਸੀ। ਸਾਲ 2019 ਦੀਆਂ ਆਮ ਚੋਣਾਂ ਵਿਚ ਵੀ ਭਾਜਪਾ ਦੀ ਸ਼ਾਨਦਾਰ ਜਿੱਤ ਦੇ ਸਭ ਤੋਂ ਵੱਡੇ ਫੈਕਟਰ ਅਮਿਤ ਸ਼ਾਹ ਅਤੇ ਨਰਿੰਦਰ ਮੋਦੀ ਹੀ ਸਨ।

ਇਹ ਵੀ ਪੜ੍ਹੋ: ਜਨਮ ਦਿਨ ਵਿਸ਼ੇਸ਼ : ਕਰੀਅਰ 'ਚ ਇਕ ਵੀ ਚੋਣ ਨਹੀਂ ਹਾਰੇ ਅਮਿਤ ਸ਼ਾਹ, ਵਰਕਰ ਤੋਂ ਗ੍ਰਹਿ ਮੰਤਰੀ ਤੱਕ ਅਜਿਹਾ ਰਿਹਾ ਸਫ਼ਰ

ਲੋਕ ਸਭਾ ਚੋਣਾਂ ਤੋਂ ਬਾਅਦ ਅਮਿਤ ਸ਼ਾਹ ਨੂੰ ਭਾਜਪਾ ਦੀ ਕਮਾਨ ਦਿੱਤੀ ਗਈ। ਫਿਰ ਨਾ ਪਾਰਟੀ ਰੁਕੀ ਅਤੇ ਨਾ ਹੀ ਸ਼ਾਹ ਨੇ ਪਿੱਛੇ ਮੁੜ ਕੇ ਵੇਖਿਆ। ਇਸ ਤੋਂ ਬਾਅਦ ਸ਼ਾਹ ਨੂੰ ਸੋਸ਼ਲ ਮੀਡੀਆ 'ਤੇ ਅਤੇ ਭਾਜਪਾ ਨੇਤਾਵਾਂ ਵਲੋਂ 'ਚਾਣਕਿਆ' ਕਿਹਾ ਜਾਣ ਲੱਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੋਕਪ੍ਰਿਯਤਾ ਅਤੇ ਅਮਿਤ ਸ਼ਾਹ ਦੀ ਸਿਆਸੀ ਸੋਚ ਦਾ ਇਹ ਫ਼ਲ ਸੀ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਜਪਾ ਇਕ ਤੋਂ ਬਾਅਦ ਇਕ ਚੋਣ ਜਿੱਤਦੀ ਰਹੀ ਅਤੇ ਉਨ੍ਹਾਂ-ਉਨ੍ਹਾਂ ਥਾਂਵਾਂ 'ਤੇ ਪੁੱਜੀ, ਜਿੱਥੇ ਪਾਰਟੀ ਦੀ ਜਿੱਤ ਦੀ ਕਲਪਨਾ ਕਰਨਾ ਵੀ ਮੁਸ਼ਕਲ ਸੀ। 



'ਚਾਣਕਿਆ' ਬੁਲਾਏ ਜਾਣ 'ਤੇ ਇਹ ਸੀ ਅਮਿਤ ਸ਼ਾਹ ਦੀ ਪ੍ਰਤੀਕਿਰਿਆ—
ਫਰਵਰੀ 2020 ਵਿਚ ਇਕ ਸੰਮੇਲਨ ਦੌਰਾਨ ਅਮਿਤ ਸ਼ਾਹ ਨੇ ਚਾਣਕਿਆ ਬੁਲਾਏ ਜਾਣ 'ਤੇ ਪ੍ਰਤੀਕਿਰਿਆ ਦਿੱਤੀ। ਸ਼ਾਹ ਨੇ ਕਿਹਾ ਕਿ ਮੈਂ ਕਦੇ ਦਾਅਵਾ ਨਹੀਂ ਕੀਤਾ ਕਿ ਮੈਂ ਚਾਣਕਿਆ ਹਾਂ ਅਤੇ ਨਾ ਹੀ ਮੈਂ ਕਦੇ ਉਸ ਤਰ੍ਹਾਂ ਦਾ ਬਣ ਸਕਦਾ ਹਾਂ, ਕਿਉਂਕਿ ਮੈਂ ਆਪਣੀ ਜ਼ਿੰਦਗੀ ਵਿਚ ਚੰਗੀ ਤਰ੍ਹਾਂ ਨਾਲ ਚਾਣਕਿਆ ਨੂੰ ਪੜ੍ਹਿਆ ਅਤੇ ਸਮਝਿਆ ਵੀ ਹੈ। ਉਨ੍ਹਾਂ ਦੇ ਕੱਦ ਨੂੰ ਮੈਂ ਜਾਣਦਾ ਹਾਂ। ਅਮਿਤ ਸ਼ਾਹ ਤਾਂ ਬੇਚਾਰਾ ਉਨ੍ਹਾਂ ਅੱਗੇ ਕੁਝ ਵੀ ਨਹੀਂ। ਬਹੁਤ ਛੋਟਾ ਆਦਮੀ ਹਾਂ। 

ਇਹ ਵੀ ਪੜ੍ਹੋ: ਭਾਰਤ 'ਚ ਹੈ ਏਸ਼ੀਆ ਦਾ ਸਭ ਤੋਂ ਸਾਫ਼-ਸੁਥਰਾ ਪਿੰਡ, ਵੇਖ ਕੇ ਖੁਸ਼ ਹੋਵੇਗੀ ਰੂਹ


ਸਾਲ 1987 'ਚ ਭਾਜਪਾ 'ਚ ਸ਼ਾਮਲ ਹੋਏ ਸਨ ਅਮਿਤ ਸ਼ਾਹ—
1987 ਵਿਚ ਭਾਜਪਾ ਜਨਤਾ ਪਾਰਟੀ ਦੇ ਯੁਵਾ ਮੋਰਚਾ ਵਿਚ ਸ਼ਾਹ ਸ਼ਾਮਲ ਹੋਏ ਸਨ। ਉਸ ਤੋਂ ਬਾਅਦ ਅੱਜ ਤੱਕ ਪਿੱਛੇ ਮੁੜ ਕੇ ਨਹੀਂ ਵੇਖਿਆ। ਇਕ ਤੋਂ ਬਾਅਦ ਇਕ ਉਨ੍ਹਾਂ ਨੇ ਆਪਣੇ ਕੁਸ਼ਲ ਕੰਮਾਂ ਤੋਂ ਭਾਜਪਾ ਪਾਰਟੀ ਨੂੰ ਮਜ਼ਬੂਤ ਬਣਾਉਣ ਵਿਚ ਯੋਗਦਾਨ ਦਿੱਤਾ ਹੈ। ਸ਼ਾਹ ਨੂੰ ਵੱਡਾ ਸਿਆਸੀ ਮੌਕਾ 1991 ਵਿਚ ਲਾਲਕ੍ਰਿਸ਼ਨ ਅਡਵਾਨੀ ਲਈ ਗਾਂਧੀਨਗਰ ਸੰਸਦੀ ਖੇਤਰ ਵਿਚ ਚੋਣ ਪ੍ਰਚਾਰ ਕਰਨ ਦਾ ਮਿਲਿਆ ਸੀ। ਦੂਜਾ ਅਹਿਮ ਮੌਕਾ ਉਦੋਂ ਮਿਲਿਆ, ਜਦੋਂ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਗੁਜਰਾਤ ਤੋਂ ਚੋਣ ਲੜਨ ਦਾ ਫ਼ੈਸਲਾ ਕੀਤਾ ਸੀ। 

ਇਹ ਵੀ ਪੜ੍ਹੋ:  ਇਨ੍ਹਾਂ ਲੋਕਾਂ ਨੂੰ ਮਿਲੇਗੀ ਸਭ ਤੋਂ ਪਹਿਲਾਂ 'ਕੋਰੋਨਾ ਵੈਕਸੀਨ', ਜਾਣੋ ਭਾਰਤ ਸਰਕਾਰ ਦੀ ਯੋਜਨਾ


ਸਟਾਕ ਬ੍ਰੋਕਰ ਸਨ ਸ਼ਾਹ—
ਪੇਸ਼ੇ ਤੋਂ ਸਟਾਕ ਬ੍ਰੋਕਰ ਸ਼ਾਹ ਨੇ 1997 ਵਿਚ ਗੁਜਰਾਤ ਦੀ ਸਰਖੇਜ ਵਿਧਾਨਸਭਾ ਸੀਟ ਤੋਂ ਜ਼ਿਮਨੀ ਚੋਣ ਜਿੱਤ ਕੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਨਰਿੰਦਰ ਮੋਦੀ ਅਤੇ ਸ਼ਾਹ ਦੀ ਮੁਲਾਕਾਤ 1987 ਵਿਚ ਹੋਈ। 1997 ਵਿਚ ਮੋਦੀ ਨੇ ਹੀ ਸ਼ਾਹ ਨੂੰ ਵਿਧਾਨਸਭਾ ਚੋਣ ਲੜਾਉਣ ਦੀ ਪੈਰਵੀ ਕੀਤੀ। ਨਰਿੰਦਰ ਮੋਦੀ 12 ਸਾਲਾਂ ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ ਸਨ। ਇਸ ਦੌਰਾਨ ਸ਼ਾਹ ਨੂੰ ਉਨ੍ਹਾਂ ਦਾ ਸੱਜਾ ਹੱਥ ਕਿਹਾ ਜਾਂਦਾ ਸੀ।

Tanu

This news is Content Editor Tanu