ਚੋਣਾਂ ਜਿੱਤ ਤੋਂ ਬਾਅਦ ਪਹਿਲੀ ਵਾਰ ਗੁਜਰਾਤ ਪਹੁੰਚੇ ਅਮਿਤ ਸ਼ਾਹ

07/03/2019 5:46:53 PM

ਅਹਿਮਦਾਬਾਦ— ਕੇਂਦਰੀ ਗ੍ਰਹਿਮੰਤਰੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਬੁੱਧਵਾਰ ਨੂੰ ਅਹਿਮਦਾਬਾਦ ਪਹੁੰਚੇ। ਇੱਥੇ ਉਨ੍ਹਾਂ ਦਾ ਕਾਫੀ ਸ਼ਾਨਦਾਰ ਸਵਾਗਤ ਕੀਤਾ ਗਿਆ। ਅਮਿਤ ਸ਼ਾਹ ਇੱਥੇ ਆਮਦਨ ਫਲਾਈਓਵਰ ਅਤੇ ਡੀ.ਕੇ. ਪਟੇਲ ਹਾਲ ਦਾ ਉਦਾਘਟਨ ਕਰਨਗੇ ਅਤੇ ਗੁਜਰਾਤ ਯੂਨੀਵਰਸਿਟੀ ਦੇ ਇਕ ਪ੍ਰੋਗਰਾਮ 'ਚ ਹਿੱਸਾ ਲੈਣਗੇ।
ਏਅਰਪੋਰਟ ਤੋਂ ਲੈ ਕੇ ਉਨ੍ਹਾਂ ਦੇ ਸੰਸਦੀ ਖੇਤਰ ਤੱਕ ਦੇ ਮਾਰਗ ਪਾਰਟੀ ਦੇ ਝੰਡਿਆਂ ਅਤੇ ਹੋਰਡਿੰਗ ਨਾਲ ਅਟੇ ਪਏ ਹਨ। ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇ.ਪੀ. ਨੱਡਾ ਵੀ ਹੋਰਡਿੰਗਸ 'ਚ ਨਜ਼ਰ ਆ ਰਹੇ ਹਨ। ਭਾਜਪਾ ਦੇ ਮੀਡੀਆ ਸੰਯੋਜਨ ਪ੍ਰਸ਼ਾਂਤ ਵਾਲਾ ਨੇ ਦੱਸਿਆ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਅਹਿਮਦਾਬਾਦ ਯਾਤਰਾ ਅਤੇ ਉਨ੍ਹਾਂ ਦੇ ਸਵਾਗਤ ਦੀਆਂ ਤਿਆਰੀਆਂ ਨੂੰ ਲੈ ਕੇ ਪ੍ਰਦੇਸ਼ ਭਾਜਪਾ ਦਫਤਰ 'ਤੇ ਭਾਜਪਾ ਦੇ ਨੇਤਾਵਾਂ ਦੀ ਬੈਠਕ ਬੁਲਾਈ ਗਈ ਸੀ। ਪ੍ਰਦੇਸ਼ ਭਾਜਪਾ ਪ੍ਰਧਾਨ ਜੀਤੂਭਾਈ ਵਾਘਾਣੀ ਨੇ ਇਸ 'ਚ ਪਾਰਟੀ ਨੇਤਾਵਾਂ ਨੂੰ ਸ਼ਾਹ ਦੇ ਪ੍ਰੋਗਰਾਮ ਦੀ ਜਾਣਕਾਰੀ ਦਿੰਦੇ ਹੋਏ ਨੇਤਾਵਾਂ ਅਤੇ ਪ੍ਰੋਗਰਾਮਾਂ ਦੀ ਵਿਧੀ ਕਾਰਜਾਂ ਲਈ ਜਿੰਮੇਵਾਰੀ ਤੈਅ ਕੀਤੀ ਗਈ ਸੀ।
ਲੋਕ ਸਭਾ ਚੋਣਾਂ 2019 'ਚ ਭਾਜਪਾ ਨੂੰ 303 ਸੀਟਾਂ ਦਿਵਾਉਣ ਲਈ ਜੀ.ਐੱਮ.ਡੀ.ਸੀ. ਮੈਦਾਨ 'ਚ ਗਾਂਧੀਨਗਰ ਸੰਸਦੀ ਖੇਤਰ ਦੇ ਵਰਕਰਾਂ ਅਤੇ ਨੇਤਾ ਅਮਿਤ ਸ਼ਾਹ ਦਾ ਸਨਮਾਨ ਕਰਨਗੇ। ਵੀਰਵਾਰ ਨੂੰ ਸਵੇਰੇ ਅਮਿਤ ਸ਼ਾਹ ਪਰਿਵਾਰ ਨਾਲ ਭਗਵਾਨ ਜਗਨਨਾਥ ਦੀ ਆਰਤੀ 'ਚ ਸ਼ਾਮਲ ਹੋਣਗੇ।

satpal klair

This news is Content Editor satpal klair