ਸ਼ਾਹ ਦਾ ਕਾਂਗਰਸ ''ਤੇ ਹਮਲਾ, 2010 ''ਚ ਕਿਉਂ ਛੱਡੇ ਸਨ 25 ਅੱਤਵਾਦੀ?

03/16/2019 10:31:35 AM

ਨਵੀਂ ਦਿੱਲੀ— ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਤਵਾਦ ਦੇ ਮਸਲੇ 'ਤੇ ਕਾਂਗਰਸ 'ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਅਜਿਹੇ ਸਮੇਂ ਜਦੋਂ ਪੂਰੀ ਦੁਨੀਆ ਅੱਤਵਾਦ ਅਤੇ ਅੱਤਵਾਦੀ ਮਸੂਦ ਅਜ਼ਹਰ ਨੂੰ ਲੈ ਕੇ ਭਾਰਤ ਦੇ ਨਾਲ ਹੈ ਤਾਂ ਕਾਂਗਰਸ ਅਤੇ ਕੁਝ ਸਿਆਸੀ ਪਾਰਟੀਆਂ ਦੇ ਨੇਤਾਵਾਂ ਦੇ ਬਿਆਨ ਦੁਸ਼ਮਣ ਦੀ ਮਦਦ ਕਰ ਰਹੇ ਹਨ। ਅਮਿਤ ਸ਼ਾਹ ਨੇ ਕਾਂਗਰਸ ਨੂੰ ਇਹ ਵੀ ਸਵਾਲ ਕੀਤਾ ਕਿ ਜਦੋਂ ਉਸ ਦੀ ਸਰਕਾਰ ਸੀ, ਉਦੋਂ 25 ਅੱਤਵਾਦੀਆਂ ਨੂੰ ਕਿਉਂ ਛੱਡਿਆ ਗਿਆ? 

ਸ਼ਾਹ ਨੇ ਆਪਣੇ ਬਲਾਗ ਵਿਚ ਲਿਖਿਆ ਕਿ ਅੱਤਵਾਦੀ ਮਸੂਦ ਅਜ਼ਹਰ ਨੂੰ ਲੈ ਕੇ ਪਾਕਿਸਤਾਨ 'ਤੇ ਜਿਸ ਢੰਗ ਨਾਲ ਕੌਮਾਂਤਰੀ ਪੱਧਰ 'ਤੇ ਦਬਾਅ ਬਣਿਆ ਹੈ, ਪਹਿਲਾਂ ਇਹੋ ਜਿਹਾ ਕਦੀ ਨਹੀਂ ਬਣਿਆ। ਮਸੂਦ ਅਜ਼ਹਰ ਅਤੇ ਉਸਦੇ ਅੱਤਵਾਦੀ ਸੰਗਠਨ ਨੂੰ ਲੈ ਕੇ ਪਾਕਿਸਤਾਨ ਭਾਰੀ ਦਬਾਅ ਵਿਚ ਹੈ। ਦੁਨੀਆ ਦੇ ਸਾਰੇ ਦੇਸ਼ ਅਤੇ ਕੌਮਾਂਤਰੀ ਸੰਗਠਨ ਭਾਰਤ ਦੇ ਨਾਲ ਖੜ੍ਹੇ  ਹਨ। ਪਾਕਿਸਤਾਨ ਕਿਸੇ ਵੀ ਤਰ੍ਹਾਂ ਆਪਣੀ ਸਾਖ ਬਚਾਉਣ ਦੀ ਕੋਸ਼ਿਸ਼ ਵਿਚ ਲੱਗਿਆ ਹੋਇਆ ਹੈ।

DIsha

This news is Content Editor DIsha