ਉੱਤਰ ਪ੍ਰਦੇਸ਼ ''ਚ ਨਿਵੇਸ਼ ਕਰਨਾ ਚਾਹੁੰਦੀਆਂ ਹਨ ਅਮਰੀਕੀ ਕੰਪਨੀਆਂ

04/25/2018 10:06:23 AM

ਵਾਸ਼ਿੰਗਟਨ — ਇਕ ਅਮਰੀਕੀ ਸੰਸਥਾ ਨੇ ਕਿਹਾ ਹੈ ਕਿ ਅਮਰੀਕੀ ਕੰਪਨੀਆਂ ਭਾਰਤ ਦੇ ਉੱਤਰ ਪ੍ਰਦੇਸ਼ ਵਿੱਚ ਨਿਵੇਸ਼ ਕਰਨਾ ਚਾਹੁੰਦੀਆਂ ਹਨ। ਯੂ.ਐੱਸ.-ਭਾਰਤ ਦੀ ਰਣਨੀਤਕ ਅਤੇ ਭਾਈਵਾਲ ਫੋਰਮ (ਯੂਐਸਆਈਪੀਐਫ) ਦੇ ਮੁਖੀ ਮੁਕੇਸ਼ ਅਘੀ ਨੇ ਕਿਹਾ ਕਿ ਜੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਚ ਕੋਈ ਬਦਲਾਅ ਆਉਂਦਾ ਹੈ ਤਾਂ ਇਸ ਕਾਰਨ ਪੂਰੇ ਦੇਸ਼ ਵਿਚ ਇਕ ਤਬਦੀਲੀ ਆਵੇਗੀ।
ਅਘੀ ਨੇ ਕਿਹਾ ਕਿ ਉਹ ਪਿਛਲੇ ਇਕ ਸਾਲ ਦੌਰਾਨ ਕਈ ਅਮਰੀਕੀ ਡੈਲੀਗੇਸ਼ਨਾਂ ਨੂੰ ਉੱਤਰ ਪ੍ਰਦੇਸ਼ ਲੈ ਕੇ ਗਏ ਅਤੇ ਉਨ੍ਹਾਂ ਦੀ ਆਪਣੇ ਮੁੱਖ ਮੰਤਰੀ ਯੋਗੀ ਆਦਿੱਤਯਨਾਥ ਨਾਲ ਮੁਲਾਕਾਤ ਕਰਵਾਈ। ਅਘੀ ਨੇ ਕਿਹਾ ਕਿ ਬਹੁਤ ਸਾਰੀਆਂ ਅਮਰੀਕੀ ਕੰਪਨੀਆਂ ਨੇ ਉੱਤਰ ਪ੍ਰਦੇਸ਼ ਵਿਚ ਦਿਲਚਸਪੀ ਦਿਖਾਈ ਹੈ।  ਉਨ੍ਹਾਂ ਨੇ ਕਿਹਾ ਕਿ, “ਜੇ ਤੁਸੀਂ ਉੱਤਰ ਪ੍ਰਦੇਸ਼ ਨੂੰ ਬਦਲ ਸਕਦੇ ਹੋ ਤਾਂ ਤੁਸੀਂ ਪੂਰੇ ਭਾਰਤ ਨੂੰ ਬਦਲ ਸਕਦੇ ਹੋ। “ 30 ਅਪ੍ਰੈਲ ਤੋਂ 4 ਮਈ ਤਕ ਉੱਤਰ ਪ੍ਰਦੇਸ਼ ਦਾ ਇਕ ਵਫਦ ਅਮਰੀਕਾ ਜਾ ਰਿਹਾ ਹੈ। ਪ੍ਰਤੀਨਿਧ ਮੰਡਲ ਦੀ ਅਗਵਾਈ ਸੂਬੇ ਦੇ ਸਿਹਤ ਮੰਤਰੀ ਸਿਧਾਰਥ ਨਾਥ ਸਿੰਘ ਕਰਣਗੇ। ਉਹ ਅਮਰੀਕੀ ਨਿਵੇਸ਼ ਸੈੱਲ ਦੇ ਮੁਖੀ ਵੀ ਹਨ।  ਇਹ ਸੈੱਲ ਅਮਰੀਕਾ ਵਿਚ ਨਿਵੇਸ਼ ਕਰਨ ਲਈ ਸਥਾਪਿਤ ਕੀਤਾ ਗਿਆ ਹੈ।
ਵਫ਼ਦ ਦੇ ਹੋਰ ਮੈਂਬਰਾਂ ਵਿੱਚ ਇੰਡਸਟਰੀ ਕਮਿਸ਼ਨਰ ਅਨੂਪ ਚੰਦਰ ਪਾਂਡੇ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਸਲਾਹਕਾਰ ਅਮਿਤ ਕੁਮਾਰ ਸਿੰਘ  ਸ਼ਾਮਲ ਹਨ। ਇਹ ਵਫਦ ਸਾਨਫਰਾਂਸਿਸਕੋ ਵਿੱਚ ਸਿਲਿਕਨ ਵੈਲੀ ਵਿੱਚ ਜਾਵੇਗਾ। ਇਸ ਤੋਂ ਇਲਾਵਾ ਇਹ ਵਾਸ਼ਿੰਗਟਨ ਡੀ.ਸੀ. ਅਤੇ ਨਿਊਯਾਰਕ ਸਿਟੀ ਵੀ ਜਾਵੇਗਾ।