ਅੰਬਾਲਾ 'ਚ 5 ਬੱਚਿਆਂ ਦੀ ਡੁੱਬਣ ਨਾਲ ਮੌਤ

08/18/2018 4:59:29 PM

ਅੰਬਾਲਾ— ਹਰਿਆਣਾ  ਦੇ ਸ਼ਹਜਾਦਪੁਰ ਨਜ਼ਦੀਕ ਪਿੰਡ ਸੌਂਤਲੀ 'ਚ ਤਾਲਾਬ 'ਚ ਨਹਾਉਂਦੇ ਸਮੇਂ 3 ਬੱਚਿਆਂ ਦੀ ਮੌਤ ਹੋ ਗਈ। ਜਿਸ ਕਰਕੇ ਮੁਲਾਨਾ—ਝਾਡੂਮਾਜਰਾ ਸਥਿਤ ਮਾਰਕੰਡਾ ਦਰਿਆ 'ਚ ਵੀਰਵਾਰ ਦੁਪਹਿਰ ਨੂੰ ਨਹਾਉਂਦੇ ਸਮੇਂ ਦੋਸਤ ਨੂੰ ਸ਼ੁੱਕਰਵਾਰ ਨੂੰ ਲੱਭਣ ਲਈ ਆਇਆ ਮਾਰਕੰਡਾ ਦਰਿਆ 'ਚ ਡੁੱਬ ਗਿਆ। ਸ਼ੁੱਕਰਵਾਰ ਨੂੰ ਡੁੱਬੇ ਬੱਚੇ ਦੀ ਲਾਸ਼ ਬਰਾਮਦ ਕਰ ਲਈ ਹੈ।


ਸ਼ੁੱਕਰਵਾਰ ਨੂੰ ਛੁੱਟੀ ਹੋਣ ਕਰਕੇ ਸੌਂਤਲੀ ਪਿੰਡ ਦੇ 14 ਸਾਲਾਂ ਹਰਸ਼ਪ੍ਰੀਤ ਸਿੰਘ ਉਰਫ ਰਾਜੂ, 12 ਸਾਲਾਂ ਸੁਖਚੈਨ ਅਤੇ 9 ਸਾਲਾਂ ਬਾਰਿਸ਼ ਦਾ ਲੁਤਫ ਉਠਾਉਂਦੇ ਹੋਏ ਪਿੰਡ ਦੇ ਤਾਲਾਬ (ਜੇਹੜ) 'ਚ ਨਹਾਉਣ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਦੇ ਨਾਲ ਦੋ ਹੋਰ ਬੱਚੇ ਵੀ ਸਨ। ਜਦੋਂ ਇਹ ਤਿੰਨ ਹੋਰ ਅੱਗੇ ਵਧੇ ਤਾਂ ਤਾਲਾਬ ਦੇ ਵਿਚਕਾਰ 8 ਤੋਂ 10 ਫੁੱਟ ਡੂੰਘੇ ਟੋਏ 'ਚ ਡੁੱਬ ਗਏ। ਨਾਲ ਦੇ ਬੱਚਿਆਂ ਨੇ ਰੌਲਾ ਪਾਇਆ ਤਾਂ ਪਿੰਡ ਵਾਸੀ ਮੌਕੇ 'ਤੇ ਪਹੁੰਚ ਕੇ ਡੁੱਬਿਆ ਬੱਚਿਆਂ ਨੂੰ ਤਾਲਾਬ ਚੋਂ ਕੱਢ ਕੇ ਸ਼ਹਜਾਦਪੁਰ ਸੀ.ਐੈੱਚ.ਸੀ.ਲਿਆਂਦਾ। ਇਥੇ ਡਾਕਟਰਾਂ ਨੇ 3 ਬੱਚਿਆਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਪੁਲਸ ਨੇ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਘਰਦਿਆਂ ਦੇ ਹਵਾਲੇ ਕਰ ਦਿੱਤਾ ਹੈ।


ਦੂਜੇ ਪਾਸੇ, ਜੌਲੀ ਪਿੰਡ ਦੇ ਰਹਿਣ ਵਾਲੇ ਤਿੰਨ ਦੋਸਤ ਗੌਰਵ, ਮਲਕੀਤ ਉਰਫ ਲਾਲੀ ਅਤੇ 20 ਸਾਲਾ ਅੰਕੁਸ਼ ਬਰਾੜਾ ਤੋਂ ਵਾਪਸ ਆਉਂਦੇ ਸਮੇਂ ਗਰਮੀ ਤੋਂ ਰਾਹਤ ਪਾਉਣ ਦੀ ਲਾਲਚ 'ਚ ਮੁਲਾਨਾ-ਝਾਡੂਮਾਜਰਾ ਮਾਰਗ 'ਤੇ ਮਾਰਕੰਡਾ ਦਰਿਆ 'ਤੇ ਬਣੇ ਪੁੱਲ ਨਜ਼ਦੀਕ ਨਹਾਉਣ ਲਈ ਵੜ੍ਹ ਗਏ। ਅੰਕੁਸ਼ ਦਰਿਆ ਦੇ ਅੰਦਰ ਜਾ ਕੇ ਨਹਾਉਣ ਲੱਗਿਆ ਪਾਣੀ ਜ਼ਿਆਦਾ ਡੂੰਘਾ ਅਤੇ ਵਹਾਅ ਤੇਜ਼ ਹੋਣ ਕਾਰਨ ਉਹ ਰੁੜਨ ਲੱਗਿਆ। ਉਸ ਦੇ ਦੋਵੇ ਦੋਸਤ ਤੈਰਨਾ ਨਹੀਂ ਜਾਣਦੇ ਸਨ, ਜਿਸ ਕਾਰਨ ਉਹ ਅੰਕੁਸ਼ ਨੂੰ ਬਚਾਉਣ ਲਈ ਪਾਣੀ 'ਚ ਨਹੀਂ ਗਏ। ਥੋੜ੍ਹੀ ਦੂਰ ਜਾ ਕੇ ਅੰਕੁਸ਼ ਨਦੀਂ 'ਚ ਡੁੱਬ ਗਿਆ, ਗੌਰਵ ਬੁਰੀ ਤਰ੍ਹਾਂ ਡਰ ਗਿਆ ਅਤੇ ਜਿਸ ਕਰਕੇ ਉਸ ਨੇ ਕਿਸੇ ਨੂੰ ਨਹੀਂ ਦੱਸਿਆ। ਸ਼ੁੱਕਰਵਾਰ ਨੂੰ ਗੌਰਵ ਅਤੇ ਮਲਕੀਤ ਨੇ ਆਪਣੇ ਦੋਸਤ 20 ਸਾਲਾਂ ਸਾਹਿਲ ਨੂੰ ਅੰਕੁਸ਼ ਦੇ ਡੁੱਬਣ ਦੀ ਜਾਣਕਾਰੀ ਦਿੱਤੀ। ਸਾਹਿਲ ਤੈਰਨਾ ਜਾਣਦਾ ਸੀ, ਜਿਸ ਕਰਕੇ ਉਹ ਅੰਕੁਸ਼ ਦੀ ਭਾਲ ਕਰਨ ਲਈ ਦਰਿਆ 'ਚ ਕੁੱਦਿਆ। ਕੁਝ ਦੇਰ ਬਾਅਦ ਉਹ ਵੀ ਡੁੱਬ ਗਿਆ। 


ਪ੍ਰਸ਼ਾਸ਼ਨ ਵੱਲੋਂ ਗੋਤਾਖੋਰਾਂ ਦੀਆਂ ਦੋ ਟੀਮਾਂ ਨੇ ਮਾਰਕੁੰਡਾ ਨਦੀਂ 'ਚ ਸਰਚ ਮੁਹਿੰਮ ਚਲਾਈ। ਸਾਹਿਲ ਨੂੰ ਘਟਨਾਸਥਾਨ ਤੋਂ ਲੱਗਭਗ ਇਕ ਕਿ.ਮੀ. ਦੂਰ ਲੱਗਭਗ 20 ਮਿੰਟ ਤੋਂ ਬਾਅਦ ਭਾਲ ਕੀਤੀ ਗਈ। ਉਸ ਸਮੇਂ ਸਾਹਿਲ ਦਾ ਸਾਹ ਚੱਲ ਰਿਹਾ ਸੀ। ਉਸ ਨੂੰ ਐੈੱਮ.ਐੈੱਮ. ਹਸਪਤਾਲ ਮੁਲਾਨਾ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਨੇ ਦਮ ਤੋੜ ਦਿੱਤਾ। ਵੀਰਵਾਰ ਨੂੰ ਮਾਰਕੰਡਾ ਦਰਿਆ 'ਚ ਅੰਕੁਸ਼ ਦੀ ਭਾਲ ਦੇਰ ਸ਼ਾਮ ਤੱਕ ਜਾਰੀ ਸੀ।