ਜਲਦ ਸ਼ੁਰੂ ਹੋਣ ਵਾਲੀ ਹੈ ਪੁਲਾੜ ਦੀ ਯਾਤਰਾ, 2 ਲੱਖ ਡਾਲਰ ਤੱਕ ਦੀ ਹੋ ਸਕਦੀ ਹੈ ਟਿਕਟ

07/16/2018 12:06:27 AM

ਨਵੀਂ ਦਿੱਲੀ— ਦਿੱਗਜ਼ ਆਨਲਾਈਨ ਰਿਟੇਲ ਕੰਪਨੀ ਐਮੇਜ਼ੋਨ ਦੇ ਸੀ. ਈ. ਓ. ਜੈਫ ਬੇਜਾਸ ਦੀ ਰਾਕੇਟ ਕੰਪਨੀ ਬਲੂ ਓਰੀਜਿਨ ਨੇ 2 ਲੱਖ ਡਾਲਰ ਯਾਨੀ ਕਰੀਬ 1 ਕਰੋੜ 37 ਲੱਖ ਰੁਪਏ 'ਚ ਪੁਲਾੜ ਦੀ ਸੈਰ ਕਰਵਾਉਣ ਦੀ ਯੋਜਨਾ ਬਣਾਈ ਹੈ। ਹਾਲਾਂਕਿ ਇਹ ਚਾਰਜ 3 ਲੱਖ ਡਾਲਰ ਤਕ ਵਧ ਵੀ ਸਕਦਾ ਹੈ। ਬਲੂ ਓਰੀਜਿਨ ਦੇ ਨਿਊ ਸ਼ੈਫਰਡ ਸਪੇਸ ਵ੍ਹੀਕਲ 'ਚ ਸਵਾਰ ਹੋ ਕੇ ਪੁਲਾੜ ਦੀ ਯਾਤਰਾ ਕਰਨ ਦੀ ਕੀ ਕੀਮਤ ਹੋਵੇਗੀ, ਇਹ ਜਾਣਨ ਪ੍ਰਤੀ ਏਅਰੋ ਸਪੇਸ ਇੰਡਸਟਰੀ 'ਚ ਖਾਸਾ ਉਤਸ਼ਾਹ ਹੈ। ਜੇਕਰ ਕੰਪਨੀ ਅਫੋਰਡੇਬਲ ਪ੍ਰਾਈਜ਼ 'ਚ ਇਹ ਸਹੂਲਤ ਦਿੰਦੀ ਹੈ ਤਾਂ ਸਪੇਸ ਟੂਰਿਜ਼ਮ ਨੂੰ ਉਤਸ਼ਾਹ ਮਿਲ ਸਕਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਨਿਊੁ ਸ਼ੈਫਰਡ 'ਤੇ ਯਾਤਰੀਆਂ ਨਾਲ ਟੈਸਟ ਫਲਾਈਟ ਦੀ ਸ਼ੁਰੂਆਤ ਜਲਦੀ ਕੀਤੀ ਜਾਵੇਗੀ। ਇਸ ਲਈ ਟਿਕਟਾਂ ਦੀ ਵਿਕਰੀ ਅਗਲੇ ਸਾਲ ਤੋਂ ਸ਼ੁਰੂ ਕੀਤੀ ਜਾਵੇਗੀ। ਕੰਪਨੀ ਨੇ ਵ੍ਹੀਕਲ ਦੇ ਜਨਰਲ ਡਿਜ਼ਾਈਨ ਨੂੰ ਹਾਲ ਹੀ 'ਚ ਜਾਰੀ ਕੀਤਾ ਸੀ। ਇਸ 'ਚ ਇਕ ਲਾਂਚ ਰਾਕੇਟ ਹੈ ਤੇ ਡਿਟੈਚੇਬਲ ਪੈਸੇਂਡਰ ਕੈਪਸੂਲ ਹੈ। ਹਾਲਾਂਕਿ ਕੰਪਨੀ ਨੇ ਅਜੇ ਟਿਕਟਾਂ ਦੇ ਸਹੀ ਮੁੱਲ ਤੇ ਪ੍ਰੋਡਕਸ਼ਨ ਦੇ ਸਟੇਟਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। 
ਬਲੂ ਓਰੀਜਿਨ ਦੇ ਇਕ ਕਰਮਚਾਰੀ ਨੇ ਕਿਹਾ ਕਿ ਕੰਪਨੀ 2 ਤੋਂ 3 ਲੱਖ ਡਾਲਰ ਤਕ ਦੀ ਰੇਂਜ 'ਚ ਟਿਕਟ ਵੇਚ ਸਕਦੀ ਹੈ। ਇਕ ਹੋਰ ਕਰਮਚਾਰੀ ਨੇ ਕਿਹਾ ਕਿ ਇਹ ਕੀਮਤ 20,000 ਡਾਲਰ ਤਕ ਹੋ ਸਕਦੀ ਹੈ। 
ਨਿਊ ਸ਼ੈਫਰਡ ਦੇ ਫੀਚਰਸ
ਨਿਊ ਸ਼ੈਫਰਡ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਗਿਆ ਹੈ ਕਿ ਇਸ 'ਚ 6 ਯਾਤਰੀ ਬੈਠ ਸਕਦੇ ਹਨ। ਇੰਨਾ ਹੀ ਨਹੀਂ ਇਸ 'ਤੇ ਬੈਠ ਕੇ 62 ਮੀਲ ਯਾਨੀ 100 ਕਿ. ਮੀ. ਤਕ ਦੀ ਉਡਾਣ ਸਬਆਰਬਿਟਲ ਸਪੇਸ 'ਚ ਭਰੀ ਜਾ ਸਕਦੀ ਹੈ। ਇਸ ਕੈਪਸੂਲ 'ਚ 6 ਆਬਜ਼ਰਵੇਸ਼ਨ ਵਿੰਡੋ ਵੀ ਹਨ।