ਅਮੇਜ਼ਨ ਨੇ ਸਿੰਗਲ-ਯੂਜ਼ ਪਲਾਸਟਿਕ ਦੀ ਵਰਤੋਂ ਕੀਤੀ ਬੰਦ

06/30/2020 2:21:45 AM

ਨਵੀਂ ਦਿੱਲੀ (ਯੂ. ਐੱਨ. ਆਈ.)–ਅਮੇਜ਼ਨ ਇੰਡੀਆ ਨੇ ਦੇਸ਼ ਭਰ ’ਚ ਆਪਣੇ 50 ਤੋਂ ਵੱਧ ਫੁਲਫਿਲਮੈਂਟ ਸੈਂਟਰਸ ਨੂੰ ਪੈਕੇਜਿੰਗ ’ਚ ਵਰਤੋਂ ’ਚ ਆਉਣ ਵਾਲੇ ਸਾਰੇ ਸਿੰਗਲ-ਯੂਜ਼ ਪਲਾਸਟਿਕ ਨੂੰ ਹਟਾਉਣ ਦਾ ਐਲਾਨ ਕੀਤਾ ਹੈ। ਇਸ ਤਰ੍ਹਾਂ ਕੰਪਨੀ ਨੇ ਸਥਿਰ ਵਿਕਾਸ ਦੀ ਦਿਸ਼ਾ ’ਚ ਆਪਣੇ ਯਤਨਾਂ ’ਚ ਇਕ ਅਹਿਮ ਪ੍ਰਾਪਤੀ ਹਾਸਲ ਕੀਤੀ ਹੈ। ਸਤੰਬਰ 2019 ’ਚ ਕੰਪਨੀ ਨੇ ਵਾਤਾਵਰਣੀ ਰੂਪ ਨਾਲ ਟਿਕਾਊ ਸਪਲਾਈ ਲੜੀ ਬਣਾਉਣ ਦੇ ਯਤਨ ਦੇ ਤਹਿਤ ਇਸ ਟੀਚੇ ਨੂੰ ਜੂਨ 2020 ਤੱਕ ਦੇ ਸਮੇਂ ’ਚ ਪੂਰਾ ਕਰਨ ਦਾ ਸੰਕਲਪ ਲਿਆ ਸੀ।

ਅਮੇਜ਼ਨ ਇੰਡੀਆ ਨੇ ਆਪਣੇ ਖੁਦ ਦੇ ਸਪਲਾਈ ਨੈੱਟਵਰਕ ’ਚ ਸਿੰਗਲ-ਯੂਜ਼ ਪਲਾਸਟਿਕ ਨੂੰ ਪੂਰੀ ਤਰ੍ਹਾਂ ਹਟਾਉਣ ਦੀ ਦਿਸ਼ਾ ’ਚ ਕਈ ਕਦਮ ਚੁੱਕੇ ਹਨ। ਇਸ ਟੀਚੇ ਨੂੰ ਪਾਉਣ ਲਈ ਪਹਿਲੀ ਅਹਿਮ ਪ੍ਰਾਪਤੀ ਦਸੰਬਰ 2019 ’ਚ ਹਾਸਲ ਕੀਤੀ ਗਈ ਸੀ, ਜਦੋਂ ਕੰਪਨੀ ਨੇ ਆਪਣੀ ਪੈਕੇਜਿੰਗ ’ਚ ਪਲਾਸਟਿਕ ਪੈਕੇਜਿੰਗ ਸਮੱਗਰੀ ਜਿਵੇਂ ਬਬਲ ਰੈਪਸ ਅਤੇ ਏਅਰ ਪਿੱਲੋ ਨੂੰ ਪੇਪਰ ਕੁਸ਼ਨ ਨਾਲ ਪ੍ਰਤੀਸਥਾਪਿਤ ਕੀਤਾ ਸੀ। ਕੰਪਨੀ ਨੇ ਇਸ ਸਾਲ ਦੀ ਸ਼ੁਰੂਆਤ ’ਚ 100 ਫੀਸਦੀ ਪਲਾਸਟਿਕ ਮੁਕਤ ਅਤੇ ਬਾਇਓਡਿਗ੍ਰੇਡੇਬਲ ਪੇਪਰ ਟੇਪ ਪੇਸ਼ ਕੀਤਾ, ਜਿਸ ਦੀ ਵਰਤੋਂ ਗਾਹਕ ਸ਼ਿਪਮੈਂਟ ਨੂੰ ਸੀਲ ਕਰਨ ਅਤੇ ਸੁਰੱਖਿਅਤ ਢੰਗ ਨਾਲ ਭੇਜਣ ਲਈ ਕੀਤਾ ਜਾਂਦਾ ਹੈ।

ਇਸ ਤੋਂ ਇਲਾਵਾ ਕੰਪਨੀ ਨੇ ਹੋਰ ਸਮੱਗਰੀਆਂ ਦੇ ਨਾਲ ਕਸਟਮਰ ਡਿਲਿਵਰੀ ਲਈ ਇਸਤੇਮਾਲ ਹੋਣ ਵਾਲੀ ਪਤਨੀ ਕਲਿੰਗ ਫਿਲਮਾਂ ਨੂੰ ਵੀ ਹਟਾਇਆ, ਜਿਨ੍ਹਾਂ ਦੀ ਪ੍ਰਕ੍ਰਿਤੀ ਸਿੰਗਲ ਯੂਜ਼ ਦੀ ਨਹੀਂ ਹੈ। ਅਮੇਜਾਨ ਫੁਲਫਿਲਮੈਂਟ ਸੈਂਟਰਸ ਤੋਂ ਪੈਦਾ ਹੋਣ ਵਾਲੀ ਹੋਰ ਸਾਰੀ ਪਲਾਸਟਿਕ ਪੈਕੇਜਿੰਗ ਸਮੱਗਰੀ ਉਪਲਬਧ ਸੰਗ੍ਰਹਿ, ਵੱਖ ਕਰ ਕੇ ਰੱਖਣ ਦੀ ਵਿਵਸਥਾ ਅਤੇ ਰੀਸਾਈਕਲਿੰਗ ਚੈਨਲਾਂ ਰਾਹੀਂ 100 ਫੀਸਦੀ ਰੀਸਾਈਕਲ ਕਰਨ ਲਾਇਕ ਹੈ।

Sunny Mehra

This news is Content Editor Sunny Mehra