ਜੰਮੂ ''ਚ ਅਮਰਨਾਥ ਦੇ ਯਾਤਰੀਆਂ ਲਈ ਮੌਕੇ ''ਤੇ ਹੀ ਹੋਵੇਗੀ ਰਜਿਸਟ੍ਰੇਸ਼ਨ

04/26/2018 12:53:58 AM

ਜੰਮੂ- ਅਮਰਨਾਥ ਯਾਤਰਾ 'ਤੇ ਜਾਣ ਵਾਲੇ ਤੀਰਥ ਯਾਤਰੀਆਂ ਨੂੰ 4 ਥਾਵਾਂ 'ਤੇ ਮੌਕੇ ਉੱਤੇ ਹੀ ਰਜਿਸਟ੍ਰੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ। ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਉਮੰਗ ਨਰੂਲਾ ਨੇ ਬੁੱਧਵਾਰ ਦੱਸਿਆ ਕਿ ਯਾਤਰਾ ਦੇ ਸਮੇਂ ਦੌਰਾਨ ਜੰਮੂ 'ਚ ਵੈਸ਼ਣਵੀ ਧਾਮ, ਸਰਸਵਤੀ ਧਾਮ, ਜੰਮੂ ਹਾਟ ਅਤੇ ਗੀਤਾ ਭਵਨ ਰਾਮ ਮੰਦਰ ਵਿਖੇ ਰਜਿਸਟ੍ਰੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾਏਗੀ।
ਲੱਗਭਗ 60 ਦਿਨਾ ਸਾਲਾਨਾ ਅਮਰਨਾਥ ਯਾਤਰਾ 28 ਜੂਨ ਨੂੰ ਸ਼ੁਰੂ ਹੋਵੇਗੀ ਅਤੇ ਰੱਖੜੀ ਵਾਲੇ ਦਿਨ 26 ਅਗਸਤ ਨੂੰ ਖਤਮ ਹੋਵੇਗੀ। ਇਸ ਸਾਲ ਇਹ ਯਾਤਰਾ 20 ਦਿਨ ਦੀ ਵਧ ਹੋਵੇਗੀ।  ਹੁਣ ਤਕ 1 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਪਣੀ ਰਜਿਸਟ੍ਰੇਸ਼ਨ ਕਰਵਾ ਲਈ ਹੈ। ਯਾਤਰਾ ਲਈ ਹੈਲੀਕਾਪਟਰ ਦੀ ਟਿਕਟ ਦੀ ਬੁਕਿੰਗ 27 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਨੈਸ਼ਨਲ ਬੈਂਕ, ਜੰਮੂ-ਕਸ਼ਮੀਰ ਬੈਂਕ ਅਤੇ ਯੈੱਸ ਬੈਂਕ ਦੀਆਂ ਵੱਖ-ਵੱਖ ਸ਼ਾਖਾਵਾਂ ਰਾਹੀਂ ਪਹਿਲਾਂ ਹੀ ਸ਼ਰਧਾਲੂਆਂ ਲਈ ਪੇਸ਼ਗੀ ਰਜਿਸਟ੍ਰੇਸ਼ਨ ਕਰਵਾਈ ਜਾ ਰਹੀ ਹੈ।