''ਬਮ-ਬਮ ਭੋਲੇ'' ਦੇ ਜੈਕਾਰਿਆਂ ਨਾਲ 3,898 ਸ਼ਰਧਾਲੂਆਂ ਦਾ ਨਵਾਂ ਜਥਾ ਅਮਰਨਾਥ ਯਾਤਰਾ ਲਈ ਰਵਾਨਾ

07/24/2023 5:55:48 PM

ਜੰਮੂ- ਜੰਮੂ-ਕਸ਼ਮੀਰ ਦੇ ਭਗਵਤੀ ਨਗਰ ਆਧਾਰ ਕੈਂਪ ਤੋਂ ਸੋਮਵਾਰ ਯਾਨੀ ਕਿ ਅੱਜ 'ਬਮ-ਬਮ ਭੋਲੇ' ਦੇ ਜੈਕਾਰਿਆਂ ਨਾਲ 3,898 ਸ਼ਰਧਾਲੂਆਂ ਦਾ ਨਵਾਂ ਜਥਾ ਅਮਰਨਾਥ ਗੁਫਾ 'ਚ ਬਾਬਾ ਬਰਫਾਨੀ ਦੇ ਦਰਸ਼ਨਾਂ ਲਈ ਰਵਾਨਾ ਹੋਇਆ। ਇਕ ਅਧਿਕਾਰੀ ਨੇ ਦੱਸਿਆ ਕਿ ਆਧਾਰ ਕੈਪ ਤੋਂ 3,898 ਸ਼ਰਧਾਲੂ 149 ਵਾਹਨਾਂ ਦਾ ਕਾਫ਼ਿਲਾ ਰਵਾਨਾ ਹੋਇਆ ਹੈ। 

ਉੱਥੇ ਹੀ 2606 ਸ਼ਰਧਾਲੂਆਂ ਜਿਨ੍ਹਾਂ ਵਿਚ 2019 ਪੁਰਸ਼, 494 ਔਰਤਾਂ, 3 ਬੱਚੇ, 79 ਸਾਧੂ ਅਤੇ 11 ਸਾਧਵੀਆਂ ਦਾ ਇਕ ਸਮੂਹ 99 ਵਾਹਨਾਂ ਦੇ ਕਾਫ਼ਿਲੇ 'ਚ ਪਹਿਲਗਾਮ ਲਈ ਰਵਾਨਾ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਬਾਲਟਾਲ ਲਈ 1,292 ਸ਼ਰਧਾਲੂ, ਜਿਨ੍ਹਾਂ ਵਿਚ 879 ਪੁਰਸ਼, 404 ਔਰਤਾਂ ਅਤੇ 9 ਬੱਚੇ ਸ਼ਾਮਲ ਹਨ। ਸਖ਼ਤ ਸੁਰੱਖਿਆ ਵਿਵਸਥਾ ਦਰਮਿਆਨ 50 ਵਾਹਨਾਂ ਦੇ ਕਾਫ਼ਿਲੇ 'ਚ ਰਵਾਨਾ ਹੋਏ। ਦੱਸ ਦੇਈਏ ਕਿ ਅਮਰਨਾਥ ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਹੈ ਅਤੇ ਇਹ 31 ਅਗਸਤ ਨੂੰ ਖ਼ਤਮ ਹੋਵੇਗੀ।

Tanu

This news is Content Editor Tanu