ਜੰਮੂ-ਕਸ਼ਮੀਰ ’ਚ ਅਮਰਨਾਥ ਯਾਤਰੀਆਂ ਨਾਲ ਭਰੀ ਬੱਸ ਹੋਈ ਹਾਦਸੇ ਦਾ ਸ਼ਿਕਾਰ, ਦਰਜਨਾਂ ਜ਼ਖ਼ਮੀ

07/14/2022 4:09:01 PM

ਸ਼੍ਰੀਨਗਰ– ਜੰਮੂ-ਕਸ਼ਮੀਰ ਵਿਚ ਅਮਰਨਾਥ ਯਾਤਰਾ ਲਈ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ਹਾਦਸਾ ਦਾ ਸ਼ਿਕਾਰ ਹੋ ਗਈ। ਬੱਸ ਹਾਦਸਗ੍ਰਸਤ ਹੋਣ ਕਾਰਨ ਅਮਰਨਾਥ ਜਾ ਰਹੇ ਕਰੀਬ ਇਕ ਦਰਜਨ ਤੀਰਥ ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਬੱਸ 40 ਸ਼ਰਧਾਲੂਆਂ ਨੂੰ ਲੈ ਕੇ ਬਾਲਟਾਲ ਆਧਾਰ ਕੈਂਪ ਜਾ ਰਹੀ ਸੀ। 

ਇਹ ਹਾਦਸਾ  ਕਾਜੀਗੁੰਡ ’ਚ ਨੁਸੂ ਬਦੇਰਗੁੰਡ ਕੋਲ ਰਾਸ਼ਟਰੀ ਹਾਈਵੇਅ ’ਤੇ ਵਾਪਰਿਆ, ਜਦੋਂ ਡਰਾਈਵਰ ਦੇ ਬੱਸ ਤੋਂ ਕੰਟਰੋਲ ਗੁਆਉਣ ਮਗਰੋਂ ਉਸੇ ਦਿਸ਼ਾ ’ਚ ਜਾ ਰਹੇ ਇਕ ਡੰਪ ਟਰੱਕ ਨਾਲ ਟਕਰਾ ਗਈ। ਅਧਿਕਾਰੀਆਂ ਨੇ ਦੱਸਿਆ ਕਿ ਹਾਦਸੇ ’ਚ ਦਰਜਨਾਂ ਤੀਰਥ ਯਾਤਰੀ ਜ਼ਖ਼ਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ।

ਵੀਡੀਓ ਫੁਟੇਜ ਵਿਚ ਤੇਜ਼ ਰਫ਼ਤਾਰ ਬੱਸ ਡੰਪ ਟਰੱਕ ਨਾਲ ਟਕਰਾ ਰਹੀ ਹੈ। ਜਦੋਂ ਇਹ ਕਰਾਸਿੰਗ 'ਤੇ ਯੂ-ਟਰਨ ਲੈ ਰਹੀ ਸੀ। ਹਾਦਸਾ ਵਾਪਰਣ 'ਤੇ ਆਲੇ-ਦੁਆਲੇ ਦੇ ਲੋਕ ਘਬਰਾ ਕੇ ਦੌੜਦੇ ਨਜ਼ਰ ਆਏ। ਇਹ ਹਾਦਸਾ ਸੀ. ਸੀ. ਟੀ. ਵੀ. ਕੈਮਰੇ  ’ਚ ਕੈਦ ਹੋਗਈ। ਅਧਿਕਾਰੀਆਂ ਨੇ ਦੱਸਿਆ ਕਿ ਕਸ਼ਮੀਰ ਘਾਟੀ 'ਚ ਭਾਰੀ ਮੀਂਹ ਕਾਰਨ ਅਮਰਨਾਥ ਯਾਤਰਾ ਵੀਰਵਾਰ ਨੂੰ ਪਹਿਲਗਾਮ ਅਤੇ ਬਾਲਟਾਲ ਮਾਰਗਾਂ 'ਤੇ ਮੁਅੱਤਲ ਕਰ ਦਿੱਤੀ ਗਈ ਹੈ।

Tanu

This news is Content Editor Tanu