ਗਠਜੋੜ ਲਈ ਕਾਂਗਰਸ ਨਹੀਂ ਹੋ ਰਹੀ ਤਿਆਰ : ਮਨੀਸ਼ ਸਿਸੌਦੀਆ

04/20/2019 11:45:34 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਆਪ-ਕਾਂਗਰਸ ਗਠਜੋੜ ਹੋਵੇਗਾ ਜਾਂ ਨਹੀਂ ਇਸ 'ਤੇ ਸ਼ਨੀਵਾਰ ਨੂੰ ਮਨੀਸ਼ ਸਿਸੌਦੀਆ ਨੇ ਪਰਦਾ ਚੁੱਕਦੇ ਹੋਏ ਸਾਫ਼ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਤਾਂ ਬਹੁਤ ਕੋਸ਼ਿਸ਼ ਕੀਤੀ ਕਈ ਫਾਰਮੂਲੇ ਕਾਂਗਰਸ ਦੇ ਸਾਹਮਣੇ ਰੱਖੇ ਪਰ ਕਾਂਗਰਸ ਤਿਆਰ ਨਹੀਂ ਹੋਈ। ਸਿਸੌਦੀਆ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਅਸੀਂ ਕਾਂਗਰਸ ਦੇ ਭ੍ਰਿਸ਼ਟਾਚਾਰ ਵਿਰੁੱਧ ਲੜਦੇ ਹੋਏ ਸੱਤਾ 'ਚ ਆਏ। ਹੁਣ ਅਸੀਂ ਕਾਂਗਰਸ ਦਾ ਸਾਥ ਇਸ ਲਈ ਚਾਹੁੰਦੇ ਹਾਂ ਤਾਂ ਕਿ ਫਿਰਕੂ ਤਾਕਤਾਂ ਦੇਸ਼ ਨੂੰ ਤੋੜ ਨਾ ਸਕਣ। ਇਸੇ ਕਾਰਨ ਅਸੀਂ ਦਿੱਲੀ, ਗੋਆ, ਹਰਿਆਣਾ, ਚੰਡੀਗੜ੍ਹ ਅਤੇ ਪੰਜਾਬ 'ਚ ਕਾਂਗਰਸ ਨਾਲ ਗਠਜੋੜ ਚਾਹੁੰਦੇ ਸਨ। ਇਸ ਲਈ ਅਸੀਂ ਕਾਂਗਰਸ ਨਾਲ ਗੱਲ ਕੀਤੀ, ਹਰਿਆਣਾ 'ਚ ਜੇ.ਜੇ.ਪੀ. ਨਾਲ ਗੱਲ ਕੀਤੀ।

ਦੋਵੇਂ ਮਿਲ ਕੇ ਭਾਜਪਾ ਨੂੰ ਹਰਾ ਸਕਦੇ ਹਾਂ
ਗੋਆ ਅਤੇ ਪੰਜਾਬ 'ਚ ਉਨ੍ਹਾਂ ਨੇ ਗਠਜੋੜ ਤੋਂ ਮਨ੍ਹਾ ਕਰ ਦਿੱਤਾ। ਦਿੱਲੀ 'ਚ ਕਾਂਗਰਸ ਦਾ ਇਕ ਵੀ ਐੱਮ.ਐੱਲ.ਏ. ਨਹੀਂ ਹੈ। ਉਹ ਪਿਛਲੀਆਂ ਚੋਣਾਂ 'ਚ ਵੀ ਬਹੁਤ ਘੱਟ ਵੋਟ ਪਾ ਸਕੇ ਸਨ, ਜੇਕਰ ਅਸੀਂ ਦੋਵੇਂ ਨਾਲ ਆਉਂਦੇ ਹਾਂ ਤਾਂ ਭਾਜਪਾ ਨੂੰ ਹਰਾ ਸਕਦੇ ਹਨ। ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਦੁਬਾਰਾ ਸੱਤਾ 'ਚ ਆਉਣ ਤੋਂ ਰੋਕ ਸਕਦੇ ਹਾਂ।

ਗਠਜੋੜ ਦਾ ਮਕਸਦ ਮੋਦੀ-ਸ਼ਾਹ ਦੀ ਜੋੜੀ ਨੂੰ ਹਰਾਉਣਾ 
ਸੰਜੇ ਸਿੰਘ ਨੇ ਕਿਹਾ,''ਦਿੱਲੀ 'ਚ ਕਾਂਗਰਸ ਦੀ ਇਕ ਵੀ ਸੀਟ ਨਹੀਂ ਹੈ, ਫਿਰ ਵੀ 3 ਸੀਟਾਂ ਮੰਗ ਰਹੀ ਹੈ। ਪੰਜਾਬ 'ਚ ਸਾਡੇ 4 ਸੰਸਦ ਮੈਂਬਰ ਅਤੇ 20 ਐੱਮ.ਐੱਲ.ਏ. ਹਨ ਅਤੇ ਫਿਰ ਵੀ ਸਾਨੂੰ ਇਕ ਵੀ ਸੀਟ ਨਹੀਂ ਦੇ ਰਹੇ।'' ਗਠਜੋੜ 'ਚ ਸਾਡਾ ਮਕਸਦ ਸਿਰਫ ਸੀਟਾਂ ਦੀ ਵੰਡ ਨਹੀਂ, 18 ਸੀਟਾਂ 'ਤੇ ਮੋਦੀ-ਸ਼ਾਹ ਦੀ ਜੋੜੀ ਨੂੰ ਹੇਠਾਂ ਲਿਆਉਣ ਦਾ ਹੈ। ਸੰਜੇ ਅੱਗੇ ਬੋਲੇ,''ਆਖਰ ਮੋਦੀ-ਸ਼ਾਹ ਦੀ ਜੋੜੀ ਦੀ ਜਿੱਤ ਦੀ ਸੰਭਾਵਨਾ ਨੂੰ ਜਿਉਂਦੇ ਕਿਉਂ ਰੱਖਣਾ ਚਾਹੁੰਦੀ ਹਨ?'' ਉਨ੍ਹਾਂ ਨੇ ਪੁੱਛਿਆ,''ਦੇਸ਼ ਦੇ ਟੁੱਕੜੇ-ਟੁੱਕੜੇ ਕਰਨ ਦੀ ਇੱਛਾ ਰੱਖਣ ਵਾਲੀ, ਸ਼ਹੀਦ ਹੇਮੰਤ ਕਰਕਰੇ ਵਰਗੇ ਯੋਧਿਆਂ ਦੀ ਸ਼ਹਾਦਤ ਦਾ ਅਪਮਾਨ ਕਰਨ ਵਾਲੀ ਪਾਰਟੀ ਫਿਰ ਤੋਂ ਸਰਕਾਰ ਬਣਾਉਂਦੀ ਹੈ ਤਾਂ ਇਸ ਦੀ ਜ਼ਿੰਮੇਵਾਰ ਕਾਂਗਰਸ ਹੋਵੇਗੀ।

DIsha

This news is Content Editor DIsha