UP ਦੇ ਇਨ੍ਹਾਂ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ ਅਤੀਕ ਅਹਿਮਦ ਦੇ ਤਿੰਨੋਂ ਕਾਤਲ, ਵੱਖ-ਵੱਖ ਅਪਰਾਧਾਂ ''ਚ ਜਾ ਚੁੱਕੇ ਹਨ ਜੇਲ੍ਹ

04/16/2023 2:29:00 PM

ਪ੍ਰਯਾਗਰਾਜ- ਮਾਫ਼ੀਆ ਅਤੇ ਸਾਬਕਾ ਸੰਸਦ ਮੈਂਬਰ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਦਾ ਕਤਲ ਕਰਨ ਵਾਲੇ ਤਿੰਨੋਂ ਹਮਲਾਵਰ ਉੱਤਰ ਪ੍ਰਦੇਸ਼ ਦੇ ਤਿੰਨ ਵੱਖ-ਵੱਖ ਜ਼ਿਲ੍ਹਿਆਂ ਦਾ ਰਹਿਣ ਵਾਲੇ ਹਨ। ਲਵਲੇਸ਼ ਤਿਵਾੜੀ ਬਾਂਦਾ, ਸਨੀ ਸਿੰਘ ਹਮੀਰਪੁਰ ਅਤੇ ਅਰੁਣ ਮੋਰਿਆ ਕਾਸਗੰਜ ਦਾ ਰਹਿਣ ਵਾਲਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਤਿੰਨੋਂ ਨੌਜਵਾਨਾਂ ਦੇ ਪਰਿਵਾਰਾਂ ਨੇ ਹਮਲਾਵਰਾਂ ਨੂੰ ਪਛਾਣਨ ਤੋਂ ਇਨਕਾਰ ਕੀਤਾ ਹੈ ਅਤੇ ਕਿਹਾ ਕਿ ਉਹ ਘਟਨਾ ਤੋਂ ਬਹੁਤ ਪਹਿਲਾਂ ਹੀ ਆਪਣੇ ਘਰਾਂ ਨੂੰ ਛੱਡ ਚੁੱਕੇ ਸਨ। ਤਿੰਨੋਂ ਦੋਸ਼ੀਆਂ ਨੂੰ ਪਹਿਲਾਂ ਵੀ ਛੋਟੇ-ਮੋਟੇ ਅਪਰਾਧਾਂ ਲਈ ਮਾਮਲਾ ਦਰਜ ਕਰਕ ਕੇ ਜੇਲ੍ਹ ਭੇਜਿਆ ਜਾ ਚੁੱਕਿਆ ਹੈ।

ਇਹ ਵੀ ਪੜ੍ਹੋ : Big Breaking: ਅਤੀਕ ਅਹਿਮਦ ਤੇ ਅਸ਼ਰਫ਼ ਦਾ ਗੋਲ਼ੀਆਂ ਮਾਰ ਕੇ ਕਤਲ

ਪੁਲਸ ਲਈ ਦਿਲਚਸਪ ਗੱਲ ਇਹ ਹੈ ਕਿ ਦੋਵੇਂ ਭਰਾਵਾਂ ਦੇ ਕਤਲ ਪਿੱਛੇ ਉਨ੍ਹਾਂ ਦਾ ਮਕਸਦ ਦਾ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ। ਤਿੰਨੋਂ ਹਮਲਾਵਰ ਘਟਨਾ ਦੇ 48 ਘੰਟੇ ਪਹਿਲਾਂ ਪ੍ਰਯਾਗਰਾਜ ਆਏ ਸਨ ਅਤੇ ਹੋਟਲ 'ਚ ਰੁਕੇ ਸਨ। ਉਨ੍ਹਾਂ ਇਹ ਨਹੀਂ ਦੱਸਿਆ ਕਿ ਅਤੀਕ ਅਹਿਮਦ ਅਤੇ ਅਸ਼ਰਫ ਨੂੰ ਮਾਰਨ ਲਈ ਇਸਤੇਮਾਲ ਕੀਤੇ ਗਏ ਹਥਿਆਰ ਉਨ੍ਹਾਂ ਨੂੰ ਕਿੱਥੋਂ ਮਿਲੇ। ਇਕ ਪੁਲਸ ਸੂਤਰ ਅਨੁਸਾਰ, ਤਿੰਨਾਂ 'ਚੋਂ ਇਕ ਨੇ ਕਿਹਾ ਹੈ ਕਿ ਉਨ੍ਹਾਂ ਨੇ ਅਪਰਾਧ ਇਸ ਨੂੰ ਅੰਜਾਮ ਇਸ ਲਈ ਦਿੱਤਾ, ਕਿਉਂਕਿ ਉਹ ਅੰਡਰਵਰਲਡ 'ਚ ਆਪਣਾ ਨਾਮ ਬਣਾਉਣਾ ਚਾਹੁੰਦੇ ਸਨ। ਦੱਸਣਯੋਗ ਹੈ ਕਿ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਹਿਮਦ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਯਾਗਰਾਜ 'ਚ ਮੈਡੀਕਲ ਜਾਂਚ ਲਈ ਲਿਜਾਂਦੇ ਸਮੇਂ ਹਮਲਾਵਰਾਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਈਆਂ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ 

DIsha

This news is Content Editor DIsha