ਮੈਕਸੀਕੋ 'ਚ ਸਾਰੇ ਭਾਰਤੀ ਸੁਰੱਖਿਅਤ : ਸੁਸ਼ਮਾ ਸਵਰਾਜ

09/21/2017 3:08:11 PM

ਨਵੀਂ ਦਿੱਲੀ/ ਵਾਸ਼ਿੰਗਟਨ— ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੈਕਸੀਕੋ 'ਚ ਸ਼ਕਤੀਸ਼ਾਲੀ ਭੂਚਾਲ ਨੇ ਤਬਾਹੀ ਮਚਾ ਦਿੱਤੀ ਹੈ ਪਰ ਉੱਥੇ ਰਹਿ ਰਹੇ ਸਾਰੇ ਭਾਰਤੀ ਸੁਰੱਖਿਅਤ ਹਨ। ਸਾਰੇ ਭਾਰਤੀ ਸੁਰੱਖਿਅਤ ਰਹੇ। ਮੈਕਸੀਕੋ 'ਚ ਮੰਗਲਵਾਰ ਨੂੰ ਆਏ 7.1 ਤੀਬਰਤਾ ਵਾਲੇ ਭੂਚਾਲ 'ਚ ਘੱਟੋ-ਘੱਟ 225 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚ 21 ਸਕੂਲੀ ਬੱਚੇ ਵੀ ਸ਼ਾਮਲ ਹਨ। ਸੁਸ਼ਮਾ ਸਵਰਾਜ ਨੇ ਬੁੱਧਵਾਰ ਨੂੰ ਟਵੀਟ ਕਰਕੇ ਕਿਹਾ,''ਮੈਂ ਮੈਕਸੀਕੋ 'ਚ ਆਪਣੇ ਰਾਜਦੂਤ ਨਾਲ ਗੱਲ ਕੀਤੀ ਹੈ। ਸਾਰੇ ਭਾਰਤੀ ਸੁਰੱਖਿਅਤ ਹਨ।'' ਵਿਦੇਸ਼ ਮੰਤਰੀ ਨੇ ਮੈਕਸੀਕੋ 'ਚ ਆਏ ਭੂਚਾਲ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ,''ਭਾਰਤ ਸੰਕਟ ਦੀ ਇਸ ਘੜੀ 'ਚ ਮੈਕਸੀਕੋ ਦੇ ਨਾਲ ਹੈ। ਭੂਚਾਲ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੈਂ ਆਪਣੀ ਹਮਦਰਦੀ ਜ਼ਾਹਿਰ ਕਰਦੀ ਹਾਂ।'' 
ਜ਼ਿਕਰਯੋਗ ਹੈ ਕਿ ਮੈਕਸੀਕੋ 'ਚ ਮੰਗਲਵਾਰ ਰਾਤ 7.1 ਤੀਬਰਤਾ ਵਾਲੇ ਭਿਆਨਕ ਭੂਚਾਲ 'ਚ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਇਮਾਰਤਾਂ ਢਹਿ ਗਈਆਂ। ਭੂਚਾਲ ਨੇ ਮੈਕਸੀਕੋ ਸਿਟੀ, ਮੋਰਲਿਓਸ ਅਤੇ ਪੁਏਬਲਾ ਸੂਬਿਆਂ 'ਚ ਭਾਰੀ ਤਬਾਹੀ ਮਚਾਈ ਹੈ। ਮੈਕਸੀਕੋ ਸਿਟੀ ਦੇ ਮੇਅਰ ਨੇ ਕਿਹਾ ਕਿ ਇੱਥੇ 'ਚ ਕਈ ਇਮਾਰਤਾਂ ਡਿੱਗ ਗਈਆਂ ਹਨ ਅਤੇ ਰਾਹਤ ਕਾਰਜ ਅਜੇ ਚੱਲ ਰਿਹਾ ਹੈ।