ਸਾਰੇ ਧਰਮਾਂ ਲਈ ਖ਼ਾਸ ਹੈ ''ਅਜਮੇਰ ਸ਼ਰੀਫ ਦਰਗਾਹ'', ਜਿੱਥੇ ਹਰ ਵਿਅਕਤੀ ਦਾ ਝੁੱਕਦਾ ਹੈ ਸਿਰ

10/20/2020 12:06:19 PM

ਅਜਮੇਰ— ਰਾਜਸਥਾਨ ਸਥਿਤ ਅਜਮੇਰ ਸ਼ਰੀਫ ਦੀ ਦਰਗਾਹ ਸਭ ਤੋਂ ਮਸ਼ਹੂਰ ਮੁਸਲਿਮ ਧਾਰਮਿਕ ਸਥਾਨਾਂ ਵਿਚੋਂ ਇਕ ਹੈ। ਇੱਥੇ ਪ੍ਰਸਿੱਧ ਸੂਫ਼ੀ ਖਵਾਜਾ ਮੋਇਨੁਦੀਨ ਚਿਸ਼ਤੀ ਦਾ ਮਕਬਰਾ ਹੈ, ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਗਰੀਬਾਂ ਦੀ ਸੇਵਾ 'ਚ ਸਮਰਪਿਤ ਕਰ ਦਿੱਤੀ ਸੀ। ਹਰ ਸਾਲ ਲੱਖਾਂ ਦੀ ਗਿਣਤੀ ਵਿਚ ਹਰ ਜਾਤ ਅਤੇ ਹਰ ਧਰਮ ਦੇ ਲੋਕ ਦਰਗਾਹ ਆਉਂਦੇ ਹਨ ਅਤੇ ਸਿਰ ਝੁਕਾਉਂਦੇ ਹਨ। 

ਰਾਜਸਥਾਨ ਦੇ ਅਜਮੇਰ ਸ਼ਹਿਰ ਦੇ ਮੱਧ 'ਚ ਸਥਿਤ ਇਕ ਬੰਜਰ ਪਹਾੜੀ ਦੇ ਹੇਠਾਂ ਅਜਮੇਰ ਸ਼ਰੀਫ ਦੀ ਦਰਗਾਹ ਦੇਸ਼ ਦੇ ਸਭ ਤੋਂ ਪਵਿੱਤਰ ਦਰਗਾਹਾਂ ਵਿਚੋਂ ਇਕ ਹੈ। ਹਜ਼ਰਤ ਖਵਾਜਾ ਮੋਇਨੁਦੀਨ ਚਿਸ਼ਤੀ ਨੂੰ ਗਰੀਬ ਨਵਾਜ ਦੇ ਨਾਂ ਨਾਲ ਵੀ ਪੁਕਾਰਿਆ ਜਾਂਦਾ ਹੈ, ਜਿੱਥੇ ਸਾਰੇ ਧਾਰਮਿਕ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿਚ ਆਉਂਦੇ ਹਨ। ਅਫ਼ਗਾਨਿਸਤਾਨ ਦੇ ਚਿਸ਼ਤੀ ਖੇਤਰ ਵਿਚ ਜਨਮੇ ਖਵਾਜਾ ਮੋਇਨੁਦੀਨ ਚਿਸ਼ਤੀ ਮਨੁੱਖੀ ਜਾਤੀ ਨੂੰ ਜਿਊਂਦੀ ਜਿਊਣ ਦੀ ਅਸਲ ਸਿੱਖਿਆ ਦੇਣ ਲਈ ਭਾਰਤ ਆਏ ਅਤੇ ਅਜਮੇਰ ਵਿਚ ਵੱਸ ਗਏ। 

ਮੰਨਿਆ ਜਾਂਦਾ ਹੈ ਕਿ ਦਰਗਾਹ ਆਪਣੇ ਭਗਤਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਦੀ ਹੈ। ਜੋ ਪਰੰਪਰਾ ਮੁਤਾਬਕ 'ਜਨੰਤੀ ਦਰਵਾਜ਼ੇ ਨਾਲ ਇਕ ਧਾਰਮਿਕ ਧਾਗਾ ਬੰਨ੍ਹਦੇ ਹਨ, ਜੋ ਚਾਂਦੀ ਦੀ ਧਾਤੂ ਨਾਲ ਢਕਿਆ ਇਕ ਸੁੰਦਰ ਦੁਆਰ ਹੈ। ਆਪਣੇ ਧਰਮ, ਜਾਤ ਜਾਂ ਪੰਥ ਦੀ ਪਰਵਾਹ ਕੀਤੇ ਬਿਨਾਂ ਸਾਰੇ ਧਰਮਾਂ ਦੇ ਲੋਕ ਹਰ ਸਾਲ ਇਸ ਦਰਗਾਹ ਵਿਚ ਸੀਸ ਝੁਕਾਉਂਦੇ ਹਨ ਅਤੇ ਪਵਿੱਤਰ ਸੰਤ ਅੱਗੇ ਪ੍ਰਾਰਥਨਾ ਕਰਦੇ ਹਨ। ਅਜਮੇਰ ਸ਼ਰੀਫ ਦੀ ਮਹਿਮਾ ਸਿਰਫ ਸਮੇਂ ਦੇ ਨਾਲ ਹੀ ਵਧੀ ਹੈ ਅਤੇ ਅੱਜ ਇਹ ਦਰਗਾਹ ਇਤਿਹਾਸ ਵਿਚ ਇਕ ਮਹੱਤਵਪੂਰਨ ਸਥਾਨ ਰੱਖਦੀ ਹੈ। ਵੱਖ-ਵੱਖ ਧਰਮਾਂ ਅਤੇ ਭਾਈਚਾਰੇ ਦੇ ਲੋਕਾਂ ਵਲੋਂ ਦੇਖਿਆ ਗਿਆ, ਦਰਗਾਹ ਸਾਡੇ ਦੇਸ਼ ਦੇ ਧਰਮ ਨਿਰਪੱਖ ਧਾਗੇ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

Tanu

This news is Content Editor Tanu