ਦਿੱਲੀ ''ਚ ਅਲਕਾਇਦਾ ਦਾ ਅੱਤਵਾਦੀ ਗ੍ਰਿਫਤਾਰ

09/19/2017 8:22:07 AM

ਨਵੀਂ ਦਿੱਲੀ — ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਅੱਜ ਅਲਕਾਇਦਾ ਦੇ ਅੱਤਵਾਦੀ ਸੁਭਾਨ ਹੱਕ ਨੂੰ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਅੱਤਵਾਦੀ ਦੇ ਕੋਲੋਂ ਬਿਹਾਰ ਦੇ ਕਿਸ਼ਨਗੰਜ ਦੀ ਆਈਡੀ ਮਿਲੀ ਹੈ। ਇਸ ਅੱਤਵਾਦੀ ਤੋਂ ਪੁੱਛਗਿੱਛ ਕਰਕੇ ਸੁਰੱਖਿਆ ਏਜੰਸੀਆਂ ਭਾਰਤ 'ਚ ਅੱਤਵਾਦ ਫੈਲਾਉਣ ੇਦੇ ਨਾਪਾਕ ਯੋਜਨਾਵਾਂ ਦੀ ਲੜੀ ਜੋੜਣ ਦੀ ਕੋਸ਼ਿਸ਼ ਕਰੇਗੀ।
ਇਸ ਤੋਂ ਪਹਿਲਾਂ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਅਲਕਾਇਦਾ ਦੇ ਸ਼ੱਕੀ ਅੱਤਵਾਦੀ ਰਜ਼ਾ-ਉਲ-ਅਹਿਮਦ ਨੂੰ ਗ੍ਰਿਫਤਾਰ ਕੀਤਾ ਸੀ। ਉਹ ਨੇਪਾਲ ਦੌੜਣ ਦੀ ਕੋਸ਼ਿਸ਼ 'ਚ ਸੀ। ਪਿਛਲੇ ਸਾਲ ਵੀ ਹੈਦਰਾਬਾਦ ਸਮੇਤ ਕਈ ਸ਼ਹਿਰਾਂ 'ਚ ਆਈਐਸਆਈਐਸ ਅਤੇ ਅਲਕਾਇਦਾ ਦੇ ਅੱਤਵਾਦੀ ਨੈੱਟਵਰਕ 'ਤੇ ਕਾਰਵਾਈ ਹੋਈ ਸੀ ਅਤੇ ਕਈ ਸ਼ੱਕੀ ਵਿਅਕਤੀਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ।