ਅਖਿਲੇਸ਼ ਯਾਦਵ ਲਗਾਤਾਰ ਤੀਜੇ ਵਾਰ ਸਮਾਜਵਾਦੀ ਪਾਰਟੀ ਦੇ ਚੁਣੇ ਗਏ ਪ੍ਰਧਾਨ

09/29/2022 12:33:08 PM

ਲਖਨਊ- ਅਖਿਲੇਸ਼ ਯਾਦਵ ਨੂੰ ਵੀਰਵਾਰ ਨੂੰ ਲਗਾਤਾਰ ਤੀਜੀ ਵਾਰ ਸਮਾਜਵਾਦੀ ਪਾਰਟੀ (ਸਪਾ) ਦਾ ਕੌਮੀ ਪ੍ਰਧਾਨ ਚੁਣ ਲਿਆ ਗਿਆ। ਚੋਣ ਅਧਿਕਾਰੀ ਅਤੇ ਪਾਰਟੀ ਦੇ ਸੀਨੀਅਰ ਨੇਤਾ ਰਾਮਗੋਪਾਲ ਯਾਦਵ ਨੇ ਸਪਾ ਦੇ ਕੌਮੀ ਸੰਮੇਲਨ ’ਚ ਉਨ੍ਹਾਂ ਨੂੰ ਬਿਨਾਂ ਕਿਸੇ ਵਿਰੋਧ ਦੇ ਪਾਰਟੀ ਪ੍ਰਧਾਨ ਚੁਣੇ ਜਾਣ ਦਾ ਐਲਾਨ ਕੀਤਾ। ਕੌਮੀ ਸੰਮੇਲਨ ’ਚ ਅਖਿਲੇਸ਼ ਯਾਦਵ ਨੂੰ ਹੀ ਲਗਾਤਾਰ ਤੀਜੀ ਵਾਰ ਪਾਰਟੀ ਪ੍ਰਧਾਨ ਚੁਣੇ ਜਾਣ ਦੀ ਸੰਭਾਵਨਾ ਸੀ।

ਦੱਸ ਦੇਈਏ ਕਿ ਪਾਰਟੀ ਉਸ ਵੇਲੇ ਦੇ ਕੈਬਨਿਟ ਮੰਤਰੀ ਸ਼ਿਵਪਾਲ ਯਾਦਵ ਨਾਲ ਗਤੀਰੋਧ ਕਾਰਨ ਪਾਰਟੀ ਦੇ ਝੰਡੇ ਅਤੇ ਚੋਣ ਨਿਸ਼ਾਨ ਨੂੰ ਲੈ ਕੇ ਅਦਾਲਤ ਲੜਾਈ ਜਿੱਤਣ ਮਗਰੋਂ ਅਖਿਲੇਸ਼ ਯਾਦਵ ਨੂੰ 1 ਜਨਵਰੀ 2017 ਨੂੰ ਐਮਰਜੈਂਸੀ ਰਾਸ਼ਟੀ ਸੰਮਲੇਨ ਬੁਲਾ ਕੇ ਪਹਿਲੀ ਵਾਰ ਪਾਰਟੀ ਸੰਸਥਾਪਕ ਮੁਲਾਇਮ ਸਿੰਘ ਯਾਦਵ ਦੀ ਥਾਂ ’ਤੇ ਪ੍ਰਧਾਨ ਬਣਾਇਆ ਗਿਆ ਸੀ।

ਇਸ ਤੋਂ ਬਾਅਦ ਅਕਤੂਬਰ 2017 ’ਚ ਆਗਰਾ ’ਚ ਹੋਏ ਰਾਸ਼ਟਰੀ ਸੰਮੇਲਨ ’ਚ ਉਨ੍ਹਾਂ ਨੂੰ ਇਕ ਵਾਰ ਫਿਰ ਸਾਰਿਆਂ ਦੀ ਸਹਿਮਤੀ ਨਾਲ ਪਾਰਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਉਸ ਸਮੇਂ ਪਾਰਟੀ ਦੇ ਸੰਵਿਧਾਨ ’ਚ ਬਦਲਾਅ ਕਰ ਕੇ ਪ੍ਰਧਾਨ ਦੇ ਕਾਰਜਕਾਲ ਨੂੰ 3 ਸਾਲ ਤੋਂ ਵਧਾ ਕੇ 5 ਸਾਲ ਕਰ ਦਿੱਤਾ ਸੀ। ਅਕਤੂਬਰ 1992 ’ਚ ਪਾਰਟੀ ਦੇ ਗਠਨ ਮਗਰੋਂ ਪ੍ਰਧਾਨ ਅਹੁਦੇ ’ਤੇ ਹੁਣ ਤੱਕ ਯਾਦਵ ਪਰਿਵਾਰ ਦਾ ਹੀ ਕਬਜ਼ਾ ਰਿਹਾ ਹੈ। ਅਖਿਲੇਸ਼ ਤੋਂ ਪਹਿਲਾਂ ਮੁਲਾਇਮ ਯਾਦਵ ਪਾਰਟੀ ਦੇ ਪ੍ਰਧਾਨ ਰਹੇ। ਪ੍ਰਦੇਸ਼ ਦੀਆਂ ਹਰ ਚੋਣਾਂ ’ਚ ਭਾਜਪਾ ਪਾਰਟੀ ਦੀ ਜ਼ੋਰਦਾਰ ਤਿਆਰੀਆਂ ਨੂੰ ਵੇਖਦੇ ਹੋਏ ਅਖਿਲੇਸ਼ ਦੇ ਸਾਹਮਣੇ ਹੁਣ ਚੁਣੌਤੀਆਂ ਪਹਿਲਾਂ ਤੋਂ ਕਿਤੇ ਵੱਧ ਹੋਣਗੀਆਂ। 

Tanu

This news is Content Editor Tanu