''ਟੀਮ ਹੀ ਨਹੀਂ ਉਸ ਦੇ ਨੇਤਾ ''ਤੇ ਵੀ ਲਾਗੂ ਹੋਵੇ ਫਾਰਮੂਲਾ'': ਅਖਿਲੇਸ਼

03/20/2019 5:01:14 PM

ਨਵੀਂ ਦਿੱਲੀ- ਭਾਜਪਾ ਵੱਲੋਂ ਕਈ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਨਾ ਦੇਣ ਦੀ ਖਬਰ 'ਤੇ ਸਪਾ ਮੁਖੀ ਅਖਿਲੇਸ਼ ਯਾਦਵ ਨੇ ਅੱਜ ਭਾਵ ਬੁੱਧਵਾਰ ਨੂੰ ਕਿਹਾ ਹੈ ਕਿ ਇਹ ਫਾਰਮੂਲਾ ਸਿਰਫ ਟੀਮ 'ਤੇ ਹੀ ਨਹੀਂ ਸਗੋਂ ਉਸ ਦੇ ਨੇਤਾ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ।

ਨਰਿੰਦਰ ਮੋਦੀ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਅਖਿਲੇਸ਼ ਨੇ ਟਵੀਟ ਕੀਤਾ ਹੈ ਕਿ ''ਵਿਕਾਸ ਪੁੱਛ ਰਿਹਾ ਹੈ '' ਕਿ ਸੱਤਾਧਾਰੀ ਪਾਰਟੀ ਆਪਣੇ ਜ਼ਿਆਦਾ ਤੋਂ ਜ਼ਿਆਦਾ ਮੌਜੂਦਾ ਸੰਸਦ ਮੈਂਬਰਾਂ ਨੂੰ ਟਿਕਟ ਕਿਉਂ ਨਹੀਂ ਦੇ ਰਹੀ ਹੈ। ਇਸ ਦਾ ਮਤਲਬ ਹੈ ਕਿ ਭਾਜਪਾ ਨੇ ਉਨ੍ਹਾਂ ਦੀ ਅਸਫਲਤਾ ਨੂੰ ਸਵੀਕਾਰ ਕਰ ਲਿਆ ਹੈ। ਇਹ ਫਾਰਮੂਲਾ ਟੀਮ 'ਤੇ ਹੀ ਨਹੀਂ ਸਗੋਂ ਉਸ ਦੇ ਨੇਤਾ 'ਤੇ ਵੀ ਲਾਗੂ ਹੋਣਾ ਚਾਹੀਦਾ ਹੈ। 

ਅਖਿਲੇਸ਼ ਦਾ ਇਹ ਟਵੀਟ ਭਾਜਪਾ ਦੇ ਇਸ ਐਲਾਨ ਦੇ ਦ੍ਰਿਸ਼ਟੀਕੋਣ 'ਚ ਆਇਆ ਹੈ ਕਿ ਪਾਰਟੀ ਛੱਤੀਸਗੜ੍ਹ ਤੋਂ 10 ਸੰਸਦ ਮੈਂਬਰਾਂ ਨੂੰ ਹਟਾ ਕੇ ਉਨ੍ਹਾਂ ਦਾ ਥਾਂ 'ਤੇ ਨਵੇਂ ਚਿਹਰੇ ਉਤਾਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ''ਵਿਕਾਸ ਪੁੱਛ ਰਿਹਾ ਹੈ'' ਕਿ ਭਾਜਪਾ ਕਿੰਨੇ ਲੋਕਾਂ ਨੂੰ ਬੇਰੋਜ਼ਗਾਰ ਬਣਾਏਗੀ। ਬੇਰੋਜ਼ਗਾਰਾਂ ਦੀ ਵੱਧਦੇ ਮੁਕਾਬਲੇ ਕਾਰਨ ਭਾਜਪਾ ਆਪਣੇ ਸੰਸਦ ਮੈਂਬਰਾਂ ਨੂੰ ਟਿਕਟ ਨਹੀਂ ਦੇ ਰਹੀ ਹੈ ਅਤੇ ਉਨ੍ਹਾਂ ਨੂੰ ਬੇਰੋਜ਼ਗਾਰ ਬਣਾ ਰਹੀ ਹੈ। 

ਅਖਿਲੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ ਕੱਸਿਆ ਕਿ ਸਾਰੇ ਚੌਕੀਦਾਰਾਂ ਕੋਲ ਵਰਦੀ ਕਿਉਂ ਨਹੀਂ ਹੋ ਸਕਦੀ। ਇਸ ਤੋਂ ਧਨ ਬਚੇਗਾ ਅਤੇ ਕੱਪੜੇ ਬਦਲਣ 'ਚ ਲੱਗਣ ਵਾਲਾ ਸਮਾਂ ਵੀ ਬਚੇਗਾ।

Iqbalkaur

This news is Content Editor Iqbalkaur