''ਦੀਵਾਲੀਆ ਸਰਕਾਰ ਦਾ ਦੀਵਾਲੀਆ ਬਜਟ : ਅਖਿਲੇਸ਼ ਯਾਦਵ

02/01/2020 4:22:25 PM

ਨਵੀਂ ਦਿੱਲੀ/ਲਖਨਊ— ਸਮਾਜਵਾਦੀ ਪਾਰਟੀ (ਸਪਾ) ਦੇ ਮੁਖੀ ਅਖਿਲੇਸ਼ ਯਾਦਵ ਨੇ ਸੰਸਦ 'ਚ ਪੇਸ਼ ਸਾਲ 2020-21 ਦੇ ਬਜਟ ਨੂੰ 'ਦੀਵਾਲੀਆ ਸਰਕਾਰ ਦਾ ਦੀਵਾਲੀਆ ਬਜਟ' ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਡਿੱਗਦੀ ਅਰਥ ਵਿਵਸਥਾ, ਵਧੀ ਮਹਿੰਗਾਈ ਅਤੇ ਰੋਜ਼ਗਾਰ ਬਾਰੇ ਕੋਈ ਠੋਸ ਕਦਮ ਚੁੱਕਣ ਦੀ ਗੱਲ ਬਜਟ 'ਚ ਨਹੀਂ ਕੀਤੀ ਗਈ ਹੈ। ਅਖਿਲੇਸ਼ ਨੇ ਸੰਸਦ ਕੰਪਲੈਕਸ 'ਚ ਬਜਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਦੇਸ਼ ਦੀ ਖਰਾਬ ਅਰਥ ਵਿਵਸਥਾ ਨੂੰ ਦੇਖਦੇ ਹੋਏ ਦੇਸ਼ ਵਾਸੀਆਂ ਨੂੰ ਬਜਟ ਤੋਂ ਬਹੁਤ ਸਾਰੀਆਂ ਉਮੀਦਾਂ ਸਨ ਪਰ ਲੋਕਾਂ ਨੂੰ ਨਿਰਾਸ਼ਾ ਹੱਥ ਲੱਗੀ ਹੈ।

ਜਾਣਬੁੱਝ ਬਜਟ 'ਤੇ ਲੰਬਾ ਭਾਸ਼ਣ ਦਿੱਤਾ ਗਿਆ
ਇਸ ਬਜਟ ਨਾਲ ਗਰੀਬਾਂ, ਕਿਸਾਨਾਂ ਅਤੇ ਨੌਜਵਾਨਾਂ ਦੇ ਜੀਵਨ 'ਚ ਕੋਈ ਤਬਦੀਲੀ ਨਹੀਂ ਆਉਣ ਵਾਲੀ ਹੈ। ਉਨ੍ਹਾਂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ 'ਤੇ ਵਾਰ ਕਰਦੇ ਹੋਏ ਕਿਹਾ ਕਿ ਜਾਣਬੁੱਝ ਬਜਟ 'ਤੇ ਲੰਬਾ ਭਾਸ਼ਣ ਦਿੱਤਾ ਗਿਆ ਤਾਂ ਕਿ ਲੋਕਾਂ ਨੂੰ ਅੰਕੜਿਆਂ 'ਚ ਉਲਝਾਇਆ ਜਾ ਸਕੇ। ਮਹਿੰਗਾਈ ਘੱਟ ਕਰਨ ਅਤੇ ਰੋਜ਼ਗਾਰ ਦੇਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕਾਂ ਦੀ ਆਮਦਨ ਹੀ ਨਹੀਂ ਵਧੇਗੀ, ਉਦੋਂ ਉਹ ਇਨਕਮ ਟੈਕਸ ਕਿਥੋਂ ਦੇਣਗੇ।

DIsha

This news is Content Editor DIsha