ਅਖਿਲੇਸ਼ ਦਾ ਵੱਡਾ ਫੈਸਲਾ, UP ''ਚ ਸਪਾ ਦੀਆਂ ਸਾਰੀਆਂ ਇਕਾਈਆਂ ਕੀਤੀਆਂ ਭੰਗ

08/24/2019 11:58:35 AM

ਲਖਨਊ— ਲੋਕ ਸਭਾ ਚੋਣਾਂ 2019 ਦੇ ਨਤੀਜੇ ਆਉਣ ਤੋਂ ਬਾਅਦ ਸਮਾਜਵਾਦੀ ਪਾਰਟੀ (ਸਪਾ) 'ਚ ਵੱਡਾ ਫੇਰਬਦਲ ਹੋਇਆ ਹੈ। ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਖਿਲੇਸ਼ ਯਾਦਵ ਨੇ 23 ਅਗਸਤ ਯਾਨੀ ਕਿ ਕੱਲ ਆਪਣੀ ਪਾਰਟੀ 'ਚ ਸੁਧਾਰ ਕਰ ਦੇ ਹੋਏ ਉੱਤਰ ਪ੍ਰਦੇਸ਼ (ਯੂ. ਪੀ.) 'ਚ ਸਾਰੀਆਂ ਯੂਥ ਅਤੇ ਜ਼ਿਲਾ ਇਕਾਈਆਂ ਨੂੰ ਭੰਗ ਕਰ ਦਿੱਤਾ ਹੈ। ਇਸ ਵਿਚ ਸੂਬਾ ਕਾਰਜਕਾਰਨੀ, ਜ਼ਿਲਾ ਅਤੇ ਯੁਵਾ ਵਿੰਗ ਸ਼ਾਮਲ ਹਨ। ਸਮਾਜਵਾਦੀ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਕਰ ਕੇ ਬਕਾਇਦਾ ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ। ਅਖਿਲੇਸ਼ ਨੇ ਪ੍ਰਦੇਸ਼ ਪ੍ਰਧਾਨ ਨਰੇਸ਼ ਉੱਤਮ ਨੂੰ ਛੱਡ ਕੇ, ਸਮਾਜਵਾਦੀ ਪਾਰਟੀ ਦੀ ਸੂਬਾ ਅਤੇ ਜ਼ਿਲਾ ਕਾਰਜਕਾਰਨੀ ਸਾਰੀਆਂ ਇਕਾਈਆਂ ਨੂੰ ਭੰਗ ਕਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਪਾਰਟੀ ਹੁਣ ਨਵੇਂ ਸਿਰੇ ਤੋਂ ਨਵੇਂ ਲੋਕਾਂ ਨੂੰ ਜ਼ਿੰਮੇਵਾਰੀ ਦੇਣ ਦੀ ਤਿਆਰੀ ਕਰ ਰਹੀ ਹੈ।

ਓਧਰ ਪਾਰਟੀ ਦੇ ਮੁੱਖ ਬੁਲਾਰੇ ਰਾਜਿੰਦਰ ਚੌਧਰੀ ਨੇ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਪਾਰਟੀ ਪ੍ਰਧਾਨ ਅਖਿਲੇਸ਼ ਯਾਦਵ ਲੋਕਾਂ ਨੂੰ ਮਿਲ ਰਹੇ ਹਨ ਅਤੇ ਪਾਰਟੀ ਵਰਕਰਾਂ ਅਤੇ ਅਹੁਦਾ ਅਧਿਕਾਰੀਆਂ ਤੋਂ ਫੀਡਬੈਕ ਲੈ ਰਹੇ ਹਨ। ਇੱਥੇ ਦੱਸ ਦੇਈਏ ਕਿ ਲੋਕ ਸਭਾ ਚੋਣਾਂ 2019 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਸਮਾਜਵਾਦੀ ਪਾਰਟੀ ਵਲੋਂ ਚੋਣਾਵੀ ਆਧਾਰ ਨੂੰ ਮੁੜ ਤੋਂ ਹਾਸਲ ਕਰਨ ਦੀ ਕੋਸ਼ਿਸ਼ ਦੇ ਰੂਪ ਵਿਚ ਹੈਰਾਨੀਜਨਕ ਵਿਕਾਸ ਦੇਖਿਆ ਜਾ ਰਿਹਾ ਹੈ। ਇੱਥੇ ਦੱਸ ਦੇਈਏ ਕਿ ਲੋਕ ਸਭਾ ਚੋਣਾਂ ਵਿਚ ਪਾਰਟੀ ਨੇ ਸਿਰਫ 5 ਸੀਟਾਂ ਹੀ ਜਿੱਤੀਆਂ ਸਨ।

Tanu

This news is Content Editor Tanu