ਅਖਿਲੇਸ਼ ਯਾਦਵ ਨੇ ਸੜਕ ਹਾਦਸੇ ਹੋਏ ਜ਼ਖਮੀ ਵਿਅਕਤੀਆਂ ਨੂੰ ਆਪਣੀ ਗੱਡੀ ਰਾਹੀਂ ਪਹੁੰਚਾਇਆ ਹਸਪਤਾਲ

07/18/2018 10:29:58 AM

ਉੱਤਰ ਪ੍ਰਦੇਸ਼—ਲਖਨਊ-ਆਗਰਾ ਐਕਸਪ੍ਰੈੱਸ-ਵੇਅ 'ਤੇ ਤਾਲਾ ਸਰਾਏ ਪਿੰਡ ਨੇੜੇ ਇਕ ਸੜਕ ਹਾਦਸੇ 'ਚ 3 ਵਿਅਕਤੀ ਜ਼ਖਮੀ ਹੋ ਗਏ, ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਉਥੋਂ ਅਖਿਲੇਸ਼ ਯਾਦਵ ਦਾ ਕਾਫਿਲਾ ਗੁਜ਼ਰ ਰਿਹਾ ਸੀ। ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ ਜ਼ਖਮੀਆਂ ਨੂੰ ਦੇਖ ਕੇ ਆਪਣੀ ਗੱਡੀ ਰੋਕੀ ਅਤੇ ਉਤਰ ਕੇ ਉਨ੍ਹਾਂ ਕੋਲ ਗਏ। ਇਸ ਦੇ ਬਾਅਦ ਅਖਿਲੇਸ਼ ਯਾਦਵ ਨੇ ਆਪਣੇ ਕਾਫਿਲੇ ਦੀ ਇਕ ਗੱਡੀ ਤੋਂ ਉਨ੍ਹਾਂ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ। ਇਹ ਘਟਨਾ ਮੰਗਲਵਾਰ ਦੀ ਹੈ। ਸਵੇਰੇ ਲਗਭਗ 11 ਵਜੇ ਲਖਨਊ ਤੋਂ ਮਥੁਰਾ ਜਾ ਰਹੇ ਲਖਨਊ ਦੇ ਵਾਸੀ ਸਾਧੁ ਆਨੰਦੇਸ਼ਵਰ ਦਾਸ, ਪ੍ਰਭਾਕਰ ਦਾਸ ਅਤੇ ਮੀਰਾ ਮਾਧਵ ਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਸੀ।