ਅਖਿਲੇਸ਼ ਦਾ ਯੋਗੀ ''ਤੇ ਤੰਜ਼, ਆਸ ਹੈ ਹੁਣ ਉਨ੍ਹਾਂ ਦੀ ਭਾਸ਼ਾ ਬਦਲੇਗੀ

03/15/2018 2:43:30 PM

ਲਖਨਊ— ਗੋਰਖਪੁਰ ਅਤੇ ਲੋਕ ਸਭਾ ਸੀਟ ਦੀਆਂ ਉੱਪ ਚੋਣਾਂ 'ਚ ਐੱਸ.ਪੀ. ਦੀ ਜਿੱਤ ਨੂੰ ਅਖਿਲੇਸ਼ ਯਾਦਵ ਨੇ ਦਲਿਤਾਂ ਅੇਤ ਪਿਛੜਿਆਂ ਦੀ ਜਿੱਤ ਕਰਾਰ ਦਿੱਤਾ ਹੈ। ਲਖਨਊ 'ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਖਿਲੇਸ਼ ਨੇ ਭਾਜਪਾ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਇਸ ਨਤੀਜੇ ਨਾਲ ਹੁਣ ਘੱਟੋ-ਘੱਟ ਉਨ੍ਹਾਂ ਦੀ ਭਾਸ਼ਾ ਬਦਲ ਜਾਵੇਗੀ। ਪਹਿਲਾਂ ਨਾ ਜਾਣੇ ਕਿਹੜੀ ਭਾਸ਼ਾ ਦੀ ਵਰਤੋਂ ਕਰਦੇ ਸਨ, ਹੁਣ ਇਹ ਬਦਲੇਗੀ। ਬੀ.ਐੱਸ.ਪੀ. ਨਾਲ ਗਠਜੋੜ ਦੇ ਸਵਾਲ 'ਤੇ ਅਖਿਲੇਸ਼ ਨੇ ਕਿਹਾ ਕਿ ਕਦੇ-ਕਦੇ ਪੁਰਾਣੀਆਂ ਗੱਲਾਂ ਭੁਲਣੀਆਂ ਪੈਂਦੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਵਾਰ ਫਿਰ ਤੋਂ ਈ.ਵੀ.ਐੱਮ. 'ਤੇ ਸਵਾਲ ਖੜ੍ਹੇ ਕੀਤੇ। ਖਾਸ ਤੌਰ 'ਤੇ ਗੋਰਖਪੁਰ ਤੋਂ ਸੰਸਦ ਮੈਂਬਰ ਚੁਣੇ ਗਏ ਪ੍ਰਵੀਨ ਨਿਸ਼ਾਦ ਦੀ ਤਾਰੀਫ ਕਰਦੇ ਹੋਏ ਅਖਿਲੇਸ਼ ਨੇ ਕਿਹਾ,''ਜਿਉਂਦੇ ਤਾਂ ਇੰਜੀਨੀਅਰ ਪ੍ਰਵੀਨ ਕੁਮਾਰ ਨਿਸ਼ਾਦ ਹਨ। ਇੰਜੀਨੀਅਰ ਹੋਣਾ ਵੱਡੀ ਗੱਲ ਹੈ। ਇਹ ਮੈਕੇਨੀਕਲ ਇੰਜੀਨੀਅਰ ਹਨ। ਅਸੀਂ ਮਕਾਨ ਬਣਾਉਣ ਵਾਲੇ ਇੰਜੀਨੀਅਰ ਸਨ ਪਰ ਇਹ ਗੱਡੀ ਬਣਾਉਣ ਵਾਲੇ ਇੰਜੀਨੀਅਰ ਹਨ। ਇਹ ਮੈਕੇਨੀਕਲ ਇੰਜੀਨੀਅਰ ਸਨ, ਇਸ ਲਈ ਇਨ੍ਹਾਂ ਨੇ ਪਹੀਏ ਨੂੰ ਸਹੀ ਤਰ੍ਹਾਂ ਚਲਾਇਆ ਅਤੇ ਸਾਈਕਲ ਨੂੰ ਦੌੜਾ ਦਿੱਤਾ।'' ਅਖਿਲੇਸ਼ ਨੇ ਕਿਹਾ ਕਿ ਫੂਲਪੁਰ ਲੋਕ ਸਭਾ ਸੀਟ 'ਤੇ ਫੁੱਲ ਮੁਰਝਾ ਗਿਆ। ਪ੍ਰਵੀਨ ਨਿਸ਼ਾਦ ਨੇ ਕਿਹਾ ਕਿ ਗੋਰਖਪੁਰ ਅਤੇ ਨੇੜੇ-ਤੇੜੇ ਦੇ ਜ਼ਿਲਿਆਂ ਨੇ 9 ਬੱਚੇ ਗਵਾਏ, ਜੋ ਕਿਸਾਨਾਂ ਦਾ ਦੁਖ ਹੈ, ਉਸ ਨੂੰ ਸਦਨ 'ਚ ਰੱਖਣਗੇ। ਸਮਾਜਵਾਦੀਆਂ ਨੇ ਤਾਂ ਹਸਪਤਾਲ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਪਰ ਨਵੀਂ ਸਰਕਾਰ ਨੇ ਰੋਕ ਲਗਾ ਦਿੱਤੀ। ਅਸੀਂ ਉੱਥੇ ਏਮਜ਼ ਲਈ ਜ਼ਮੀਨ ਦਿੱਤੀ ਏਮਜ਼ ਨਹੀਂ ਬਣ ਸਕਿਆ। ਇਸ ਦੇ ਨਾਲ ਹੀ ਅਖਿਲੇਸ਼ ਯਾਦਵ ਨੇ ਨਿਸ਼ਾਦ ਪਾਰਟੀ ਦੇ ਪ੍ਰਧਾਨ ਸੰਜੇ ਨਿਸ਼ਾਦ ਅਤੇ ਪੀਸ ਪਾਰਟੀ ਦੇ ਪ੍ਰਧਾਨ ਡਾ. ਅਯੂਬ ਦਾ ਧੰਨਵਾਦ ਕੀਤਾ।

ਬੀ.ਐੱਸ.ਪੀ. ਨਾਲ ਦੋਸਤੀ 'ਤੇ ਬੋਲੇ, ਪੁਰਾਣੀਆਂ ਗੱਲਾਂ ਨੂੰ ਭੁੱਲਣਾ ਪੈਂਦਾ ਹੈ
ਬੀ.ਐੱਸ.ਪੀ. ਨਾਲ ਗਠਜੋੜ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਅਖਿਲੇਸ਼ ਨੇ ਕਿਹਾ ਕਿ ਕਦੇ-ਕਦੇ ਪੁਰਾਣੀਆਂ ਗੱਲਾਂ ਨੂੰ ਭੁੱਲਣਾ ਪੈਂਦਾ ਹੈ। ਐੱਸ.ਪੀ. ਚੀਫ ਨੇ ਕਿਹਾ,''ਭਵਿੱਖ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ ਪਰ ਅੱਗੇ ਉਹੀ ਵਧਦਾ ਹੈ, ਜੋ ਪੁਰਾਣੀਆਂ ਗੱਲਾਂ ਨੂੰ ਭੁੱਲ ਜਾਂਦਾ ਹੈ।'' ਕਾਂਗਰਸ ਨਾਲ ਦੋਸਤੀ 'ਤੇ ਸਾਬਕਾ ਮੁੱਖ ਮੰਤਰੀ ਨੇ ਕਿਹਾ,''ਸਾਡੇ ਕਾਂਗਰਸ ਨਾਲ ਚੰਗੇ ਸੰਬੰਧ ਬਣੇ ਰਹਿਣਗੇ। ਰਾਹੁਲ ਅਤੇ ਮੈਂ ਨੌਜਵਾਨ ਹਾਂ। ਅਸੀਂ ਦੋਹਾਂ ਨੇ ਨਾਲ ਬਣੇ ਰਹਿਣਾ ਹੈ।''

ਈ.ਵੀ.ਐੱਮ. 'ਤੇ ਵੀ ਫਿਰ ਉੱਠਿਆ ਸਵਾਲ
ਭਾਵੇਂ ਹੀ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਅਤੇ ਡਿਪਟੀ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੋਰੀਆ ਦੀ ਖਾਲੀ ਕੀਤੀਆਂ ਗਈਆਂ ਸੀਟਾਂ 'ਤੇ ਐੱਸ.ਪੀ. ਨੂੰ ਬੰਪਰ ਜਿੱਤ ਮਿਲੀ ਹੈ ਪਰ ਅਖਿਲੇਸ਼ ਨੇ ਈ.ਵੀ.ਐੱਮ. 'ਤੇ ਇਕ ਵਾਰ ਫਿਰ ਸਵਾਲ ਚੁੱਕਿਆ। ਉਨ੍ਹਾਂ ਨੇ ਕਿਹਾ,''ਈ.ਵੀ.ਐੱਮ. ਜੇਕਰ ਸਹੀ ਹੁੰਦੀ ਤਾਂ ਸਮਾਂ ਖਰਾਬ ਨਾ ਕੀਤਾ ਹੁੰਦਾ ਤਾਂ ਸਮਾਜਵਾਦੀਆਂ ਦੀ ਜਿੱਤ ਹੋਰ ਵੱਡੀ ਹੁੰਦੀ। ਕਈ ਈ.ਵੀ.ਐੱਮ. 'ਚ ਪਹਿਲੇ ਤੋਂ ਹੀ ਵੋਟ ਪਏ ਸਨ। ਈ.ਵੀ.ਐੱਮ. ਤੋਂ ਪੂਰਾ ਗੁੱਸਾ ਨਹੀਂ ਨਿਕਲਿਆ। ਬੈਲੇਟ ਪੇਪਰ ਹੁੰਦਾ ਤਾਂ ਆਵਾਜ਼ ਸੁਣਨ ਨੂੰ ਮਿਲਦੀ ਅਤੇ ਪੂਰਾ ਗੁੱਸਾ ਨਿਕਲ ਪਾਉਂਦਾ।''