ਆਕਾਸ਼ ਵਿਜੇਵਰਗੀਏ ਦੇ ਸਮਰਥਨ ''ਚ ਲੱਗੇ ਪੋਸਟਰ, ਨਗਰ ਨਿਗਮ ਨੇ ਹਟਾਏ

06/28/2019 4:52:56 PM

ਇੰਦੌਰ— ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ 'ਚ ਖਸਤਾ ਮਕਾਨ ਢਾਹੁਣ ਗਏ ਨਗਰ ਨਿਗਮ ਦੇ ਅਫ਼ਸਰ ਦੀ ਕੁੱਟਮਾਰ ਕਰਨ ਵਾਲੇ ਭਾਜਪਾ ਵਿਧਾਇਕ ਆਕਾਸ਼ ਵਿਜੇਵਰਗੀਏ ਦੇ ਸਮਰਥਨ 'ਚ ਸ਼ਹਿਰ ਦੇ ਅੰਦਰ ਕਈ ਥਾਂਵਾਂ 'ਤੇ ਪੋਸਟਰ ਲਗਾਏ ਗਏ, ਜਿਸ ਨੂੰ ਬਾਅਦ 'ਚ ਨਗਰ ਨਿਗਮ ਨੇ ਹਟਵਾ ਦਿੱਤਾ। ਇਨ੍ਹਾਂ ਪੋਸਟਰਾਂ 'ਤੇ ਆਕਾਸ਼ ਵਿਜੇਵਰਗੀਏ ਦੀ ਤਸਵੀਰ ਨਾਲ 'ਸੈਲਿਊਟ ਆਕਾਸ਼ ਜੀ' ਲਿਖਿਆ ਹੋਇਆ ਸੀ।ਜ਼ਿਕਰਯੋਗ ਹੈ ਕਿ ਕੁੱਟਮਾਰ ਦੇ ਦੋਸ਼ 'ਚ ਆਕਾਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਕੋਰਟ ਨੇ ਉਨ੍ਹਾਂ ਨੂੰ 7 ਜੁਲਾਈ ਤੱਕ ਲਈ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਹੈ। ਇਸ ਦਰਮਿਆਨ ਕੁੱਟਮਾਰ 'ਚ ਜ਼ਖਮੀ ਅਫ਼ਸਰ ਨੂੰ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ ਹੈ। ਪਲਾਸੀਆ ਖੇਤਰ ਸਥਿਤ ਇਕ ਨਿੱਜੀ ਹਸਪਤਾਲ ਦੇ ਡਾਕਟਰ ਨੇ ਸ਼ੁੱਕਰਵਰ ਨੂੰ ਦੱਸਿਆ ਕਿ ਜ਼ਖਮੀ ਅਫ਼ਸਰ ਨੂੰ ਆਈ.ਸੀ.ਯੂ. 'ਚ ਭਰਤੀ ਕਰਵਾਇਆ ਗਿਆ ਹੈ। ਆਕਾਸ਼ (34) ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਕੈਲਾਸ਼ ਵਿਜੇਵਰਗੀਏ ਦੇ ਬੇਟੇ ਹਨ ਅਤੇ ਨਵੰਬਰ 2018 ਦੀਆਂ ਵਿਧਾਨ ਸਭਾ ਚੋਣਾਂ ਜਿੱਤ ਕੇ ਪਹਿਲੀ ਵਾਰ ਵਿਧਾਇਕ ਬਣੇ ਸਨ।ਇਕ ਖਸਤਾ ਮਕਾਨ ਢਾਹੁਰਣ ਦੀ ਮੁਹਿੰਮ ਦੌਰਾਨ ਬੁੱਧਵਾਰ ਨੂੰ ਵੱਡੇ ਵਿਵਾਦ ਤੋਂ ਬਾਅਦ ਭਾਜਪਾ ਵਿਧਾਇਕ ਨੇ ਨਗਰ ਨਿਗਮ ਦੇ ਭਵਨ ਨਿਰੀਖਕ ਨੂੰ ਕ੍ਰਿਕੇਟ ਦੇ ਬੈਟ ਨਾਲ ਕੁੱਟ ਦਿੱਤਾ ਸੀ। ਵਿਜੇਵਰਗੀਏ ਇਸ ਮਾਮਲੇ 'ਚ ਗ੍ਰਿਫਤਾਰੀ ਤੋਂ ਬਾਅਦ ਫਿਲਹਾਲ ਨਿਆਇਕ ਹਿਰਾਸਤ ਦੇ ਅਧੀਨ ਸਥਾਨਕ ਜੇਲ 'ਚ ਬੰਦ ਹਨ। ਪਿਛਲੇ 2 ਦਿਨਾਂ 'ਚ ਇੱਥੋਂ ਦੀਆਂ ਵੱਖ-ਵੱਖ ਅਦਾਲਤਾਂ ਉਨ੍ਹਾਂ ਦੀਆਂ 2 ਜ਼ਮਾਨਤ ਅਰਜ਼ੀਆਂ ਖਾਰਜ ਕਰ ਚੁਕੀਆਂ ਹਨ।

DIsha

This news is Content Editor DIsha